ਰਜੋ ਗੁਣ ਵਿਅਕਤੀ ਜੋਸ਼ ਅਤੇ ਉਤਸ਼ਾਹ ਭਰਪੂਰ ਹੁੰਦੇ ਹਨ ਅਤੇ ਅਗਾਂਹਵਧੂ ਇੱਛਾ ਵਾਲੇ ਹੁੰਦੇ ਹਨ। ਉਹਨਾਂ ਦੀ ਹਊਮੈ ਪ੍ਰਬਲ ਹੁੰਦੀ ਹੈ ਅਤੇ ਇਹਨਾਂ ਦਾ ਮਨ ਮਾੜੇ ਚੰਗੇ ਗੁਣਾਂ ਦੇ ਖਿੱਚੋਤਾਣ ਵਿੱਚ ਹੀ ਪਿਆ ਰਹਿੰਦਾ ਹੈ। ਉਹਨਾਂ ਦਾ ਮਨ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਵੱਲ ਖਿਚਦਾ ਹੈ। ਮਨ ਇਹ ਕਹਿੰਦਾ ਹੈ ਕਿ ਦੁਨੀਆਂ ਦਾ ਮੌਜ ਮੇਲਾ ਮਾਣ ਲੈ ਅੱਗੇ ਕਿਸ ਨੇ ਦੇਖਿਆ ਹੈ। ਰਜੋ ਗੁਣ ਵਾਲੇ ਵਿਅਕਤੀ ਨੂੰ ਨੀਂਦ ਚੰਗੀ ਨਹੀਂ ਆਉਂਦੀ। ਰਜੋ ਗੁਣੀ ਮਨੁੱਖ ਦੀ ਖੁਰਾਕ ਮਸਾਲੇਦਾਰ, ਸੁਆਦਲੀ ਅਤੇ ਚੱਟ-ਪਟੀ ਹੁੰਦੀ ਹੈ। ਜੇ ਰਜੋ ਗੁਣੀ[1] ਮਨੁੱਖ ਕੁਸੰਗਤ ਵਿੱਚ ਪੈ ਜਾਣ ਤਾਂ ਤਮੋ ਗੁਣ ਮਨੁੱਖ ਬਣ ਜਾਂਦਾ ਹੈ।

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. ਬਾਬਾ ਇਕਬਾਲ ਸਿੰਘ. ਸਿੱਖ ਸਿਧਾਂਤ. ਗੁਰਦੁਆਰਾ ਬੜੂ ਸਾਹਿਬ.