ਸਤੋ ਗੁਣ ਮਨੁੱਖ ਨੇ ਵਿਸ਼ੇ-ਵਿਕਾਰਾਂ ਦੀਆਂ ਇੰਦਰੀਆਂ ਉੱਤੇ ਕਾਬੂ ਪਾ ਲਿਆ ਹੁੰਦਾ ਹੈ। ਇਸ ਮਨੁੱਖ ਨੇ ਆਪਣੇ ਮਨ ਨੂੰ ਸੋਧ ਕੇ ਆਪਣੀ ਰੁਚੀ ਨੂੰ ਪ੍ਰਭੂ ਭਗਤੀ ਵੱਲ ਮੋੜਿਆ ਹੁੰਦਾ ਹੈ। ਸਤੋ ਗੁਣੀ ਮਨੁੱਖ ਉਤਸ਼ਾਹ ਨਾਲ ਗੁਰਮਤਿ ਦੇ ਮਾਰਗ ਤੇ ਚਲਦੇ ਹਨ ਅਤੇ ਹੋਰ ਮਨੁੱਖਾਂ ਨੂੰ ਵੀ ਗੁਰਮਤਿ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਇਹਨਾਂ ਦੀ ਹਉਮੈ ਦੀ ਥਾਂ ਤੇ ਬੁੱਧੀ ਪ੍ਰਬਲ ਹੁੰਦੀ ਹੈ। ਸਤੋ ਗੁਣੀ[1] ਮਨੁੱਖ ਦਾ ਪਹਿਰਾਵਾ ਸਾਦਾ ਅਤੇ ਭੋਜਨ ਵੀ ਸਾਦਾ ਹੁੰਦਾ ਹੈ ਜਾਂ ਜੋ ਮਿਲ ਗਿਆ ਛਕ ਲਿਆ ਅਤੇ ਪ੍ਰਭੂ ਦਾ ਸ਼ੁਕਰਾਨਾ ਕਰਦੇ ਹਨ।

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. ਬਾਬਾ ਇਕਬਾਲ ਸਿੰਘ. ਸਿੱਖ ਸਿਧਾਂਤ. ਗੁਰਦੁਆਰਾ ਬੜੂ ਸਾਹਿਬ.