ਰਪਟ ਜਾਬਤਾ ਫੋਜਦਾਰੀ ਸੰਘਤਾ ੧੯੭੩ ਦੀ ਧਾਰਾ 154 ਅਨੁਸਾਰ ਰਪਟ ਕਿਸੇ ਵੀ ਵਿਅਕਤੀ ਦੁਆਰਾ ਦਿੱਤੀ ਜਾ ਸਕਦੀ ਹੈ। ਪਰ ਇਹ ਅਸਪਸ਼ਟ ਜਾ ਫਾਲਤੂ ਨਹੀ ਹੋਣੀ ਚਾਹੀਦੀ ਹੈ। ਇਹ ਜ਼ੁਬਾਨੀ ਬੋਲ ਕੇ ਦੱਸੀ ਜਾਂਦੀ ਹੈ ਤਾ ਪੁਲਿਸ ਅਧਿਕਾਰੀ ਦੁਆਰਾ ਲਿਖਤ ਰੂਪ ਦਿਤਾ ਜਾਂਦਾ ਹੈ ਤੇ ਇਸ ਰਪਟ ਦੀ ਨਕਲ ਕਾਪੀ ਵਿਅਕਤੀ ਨੂੰ ਦਿੱਤੀ ਜਾਂਦੀ ਹੈ.ਪੂਰੀ ਰਪਟ ਲਿਖਣ ਮਗਰੋ ਪੁਲਿਸ ਅਧਿਕਾਰੀ ਬੋਲ ਕੇ ਵਿਅਕਤੀ ਨੂੰ ਸੁਣਾਉਦਾ ਹੈ। ਰਪਟ ਕਿਸੇ ਵੀ ਵਿਅਕਤੀ ਦੁਆਰਾ ਦਿੱਤੀ ਜਾ ਸਕਦੀ ਹੈ.ਇਸ ਵਿੱਚ ਇਹ ਜਰੂਰੀ ਨਹੀ ਕਿ ਗਵਾਹ ਜਾ ਅਪਰਾਧੀ ਦੇ ਨਾਮ ਦਸੇ।