ਰਮੇਸ਼ ਚੰਦਰ ਮਜੂਮਦਾਰ (ਬੰਗਾਲੀ: রমেশচন্দ্র মজুমদার) (4 ਦਸੰਬਰ 1888 – 12 ਫ਼ਰਵਰੀ 1980) ਭਾਰਤ ਦੇ ਪ੍ਰਸਿੱਧ ਇਤਹਾਸਕਾਰ ਸਨ। ਭਾਰਤ ਦੇ ਇਤਹਾਸ ਨੂੰ ਲਿਖਣ ਵਿੱਚ ਵੱਡੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਅਕਸਰ "ਭਾਰਤ ਦੇ ਇਤਹਾਸਕਾਰਾਂ ਦਾ ਡੀਨ" ਕਿਹਾ ਜਾਂਦਾ ਹੈ।[1][2][3] ਉਹ ਆਮ ਤੌਰ ਤੇ ਆਰ ਸੀ ਮਜੂਮਦਾਰ ਨਾਮ ਨਾਲ ਵਧੇਰੇ ਪ੍ਰਸਿੱਧ ਹਨ। ਉਨ੍ਹਾਂ ਨੇ ਢਾਕਾ ਯੂਨੀਵਰਸਿਟੀ ਵਿਚ ਸੱਤ ਸਾਲ ਤੱਕ ਲੈਕਚਰਾਰ ਦੇ ਤੌਰ ਤੇ ਭੂਮਿਕਾ ਵੀ ਨਿਭਾਈ। ਉਨ੍ਹਾਂ ਨੇ ਆਪਣੇ ਥੀਸਿਸ ਪੁਰਾਤਨ ਭਾਰਤ ਵਿਚ ਕਾਰਪੋਰੇਟ ਜੀਵਨ ਲਈ ਡਿਗਰੀ ਹਾਸਿਲ ਕੀਤੀ। ਉਨ੍ਹਾਂ ਨੇ ਇਤਿਹਾਸ ਵਿਭਾਗ ਦੇ ਮੁਖੀ ਦੇ ਨਾਲ ਨਾਲ ਕਲਾ ਦੇ ਫੈਕਲਟੀ ਡੀਨ ਦੇ ਤੌਰ ਤੇ ਵੀ ਸੇਵਾ ਕੀਤੀ। 1936 ਤੋਂ 1942 ਤੱਕ ਉਹਨੇ ਢਾਕਾ ਯੂਨੀਵਰਸਿਟੀ ਦੇ ਉਪਕੁਲਪਤੀ ਰਹੇ। ਉਨ੍ਹਾਂ ਨੇ ਪ੍ਰਾਚੀਨ ਭਾਰਤ ਦੇ ਇਤਹਾਸ ਉੱਤੇ ਬਹੁਤ ਕੰਮ ਕੀਤਾ।ਉਨ੍ਹਾਂ ਨੇ ਦੱਖਣੀ ਪੂਰਬੀ ਏਸ਼ਿਆਈਆਂ ਦੀ ਖੋਜ ਯਾਤਰਾ ਕਰਨ ਤੋਂ ਬਾਅਦ , ਉਸਨੇ ਚੰਪਾ,(੧੯੨੭), Suvarnadvipa (1929) ਅਤੇ Kambuja ਦੇਸਾ ਦੇ ਵੇਰਵੇ ਇਤਿਹਾਸ ਲਿਖਿਆ । ਉਨ੍ਹਾਂ ਨੇ ਭਾਰਤ ਦੀ ਸਵਾਧੀਨਤਾ ਦੇ ਇਤਹਾਸ ਉੱਤੇ ਵੀ ਤਕੜਾ ਕੰਮ ਕੀਤਾ।

ਰਮੇਸ਼ ਚੰਦਰ ਮਜੂਮਦਾਰ
রমেশচন্দ্র মজুমদার
ਰਮੇਸ਼ ਚੰਦਰ ਮਜੂਮਦਾਰ (1888-1980)
ਜਨਮ(1888-12-04)4 ਦਸੰਬਰ 1888
ਖੰਦਾਪਾਰਾ, ਫਰੀਦਪੁਰ, ਬੰਗਾਲ, ਬਰਤਾਨਵੀ ਭਾਰਤ
ਮੌਤ12 ਫਰਵਰੀ 1980(1980-02-12) (ਉਮਰ 91)
ਕੋਲਕਾਤਾ, ਪੱਛਮ ਬੰਗਾਲ, ਭਾਰਤ
ਕੌਮੀਅਤਭਾਰਤ
ਅਦਾਰੇਕੋਲਕਾਤਾ ਯੂਨੀਵਰਸਿਟੀ
ਢਾਕਾ ਯੂਨੀਵਰਸਿਟੀ

ਹਵਾਲੇਸੋਧੋ

  1. Shobhan Saxena, TNN Oct 17, 2010, 01.30am IST (2010-10-17). "Why is our past an area of darkness? - Times Of India". Articles.timesofindia.indiatimes.com. Archived from the original on 2012-09-23. Retrieved 2012-12-15. 
  2. Role of Kalinga in the Process of Ancient Indian Colonization in South-East Asia orissa.gov.in. Retrieved 17 November 2013
  3. "The Sunday Tribune - Books". Tribuneindia.com. Retrieved 2012-12-15.