ਰਮੇਸ਼ ਸਿੰਘ ਅਰੋੜਾ
ਸਰਦਾਰ ਰਮੇਸ਼ ਸਿੰਘ ਅਰੋੜਾ (ਜਨਮ 10 ਨਵੰਬਰ 1974) ਇੱਕ ਪਾਕਿਸਤਾਨੀ ਸਿਆਸਦਾਨ ਅਤੇ ਸਮਾਜ ਸੇਵੀ ਹੈ [1]
ਰਮੇਸ਼ ਸਿੰਘ ਅਰੋੜਾ | |
---|---|
ਪੰਜਾਬ ਦੀ ਸੂਬਾਈ ਅਸੈਂਬਲੀ ਦਾ ਮੈਂਬਰ | |
ਹਲਕਾ |
NM-368 |
ਨਿੱਜੀ ਜਾਣਕਾਰੀ | |
ਜਨਮ |
ਰਮੇਸ਼ ਸਿੰਘ ਅਰੋੜਾ |
ਕੌਮੀਅਤ |
ਪਾਕਿਸਤਾਨੀ |
ਸਿਆਸੀ ਪਾਰਟੀ |
ਪਾਕਿਸਤਾਨ ਮੁਸਲਿਮ ਲੀਗ (ਨੂਨ) |
ਅਲਮਾ ਮਾਤਰ |
ਪੰਜਾਬ ਯੂਨੀਵਰਸਟੀ |
ਕਿੱਤਾ |
ਸਮਾਜ ਸੇਵੀ ਸਿਆਸਤਦਾਨ
|
ਜੀਵਨੀ
ਸੋਧੋਅਰੋੜਾ ਦਾ ਜਨਮ 1974 ਵਿੱਚ ਨਨਕਾਣਾ ਸਾਹਿਬ ਵਿਖੇ ਇੱਕ ਪੰਜਾਬੀ ਸਿੱਖ ਘਰਾਣੇ ਵਿੱਚ ਹੋਇਆ। ਉਸਦੇ ਪਰਿਵਾਰ ਨੂੰ 1965 ਵਿੱਚ ਲਾਇਲਪੁਰ ਛੱਡ ਕੇ ਨਨਕਾਣਾ ਸਾਹਿਬ ਆਉਣਾ ਪਿਆ ਸੀ।[2] ਉਸਨੂੰ 1997 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਿਲ ਹੋਈ ਅਤੇ ਇਸਤੋਂ ਬਾਅਦ ਉਸਨੇ ਵਿਸ਼ਵ ਬੈਂਕ ਵਿੱਚ ਕੰਮ ਸ਼ੁਰੂ ਕੀਤਾ।[2] 2000 ਵਿੱਚ ਉਸਨੇ ਐਮ ਬੀ ਏ ਦੀ ਡਿਗਰੀ ਹਾਸਿਲ ਕੀਤੀ।[3]
2013 ਵਿੱਚ ਉਹ 63 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨੀ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਬਣਿਆ।[2][4] 2011–2013 ਵਿੱਚ ਉਹ ਰਾਸ਼ਟਰੀ ਘੱਟ-ਗਿਣਤੀ ਕਮੀਸ਼ਨ ਦਾ ਮੈਂਬਰ ਅਤੇ 2009–2013 ਤੱਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਰੇਟਰੀ ਰਿਹਾ। ਅੱਜਕਲ੍ਹ ਉਹ ਕਾਮਰਸ ਅਤੇ ਨਿਵੇਸ਼ ਦੀ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਰਾਹ ਵੱਜੋਂ ਸੇਵਾ ਨਿਭਾ ਰਿਹਾ ਹੈ।[5]
ਹਵਾਲੇ
ਸੋਧੋ- ↑ "Punjab Assembly". Welcome to Provincial Assembly of Punjab. 11 October 1974. Retrieved 3 December 2015.
- ↑ 2.0 2.1 2.2 "Ramesh Arora: The other Singh Saab".
- ↑ "Profile". pap.gov.pk. Provincial Assembly of the Punjab. Retrieved 7 September 2023.
- ↑ "Sardar Ramesh Singh Arora became the first Sikh in close to 67 years who entered into Pakistan's biggest provincial assembly".
- ↑ "Pakistan Sikh Council Chairman Sardar Ramesh Singh".