ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਜਾਂ ਪੀਐਸਜੀਪੀਸੀ) ਪਾਕਿਸਤਾਨ ਵਿੱਚ ਇੱਕ ਸਿੱਖ ਧਾਰਮਿਕ ਸੰਸਥਾ ਹੈ। [1][2] ਪੀਐਸਜੀਪੀਸੀ ਦਾ ਗਠਨ ਪਾਕਿਸਤਾਨ ਦੀ ਸਰਕਾਰ ਵਲੋਂ ਕੀਤਾ ਗਿਆ ਸੀ ਅਤੇ ਇਸ ਨੂੰ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਸੰਸਥਾਵਾਂ, ਪੂਜਾ ਦੇ ਸਥਾਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਰਤ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਉਲਟ, ਇੱਕ ਪੂਰੀ ਸੁਤੰਤਰ ਸਿੱਖ-ਮਲਕੀਅਤ ਦਾ ਅਦਾਰਾ ਨਹੀਂ ਹੈ ਅਤੇ ਇਸ ਤੇ ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦਾ ਕੰਟ੍ਰੋਲ ਹੈ।[3][4] ਇਸ ਸੰਸਥਾ ਨੂੰ ਸਿੱਖ ਧਾਰਮਿਕ ਸੰਸਥਾਵਾਂ, ਗੁਰਦੁਆਰਿਆਂ ਅਤੇ ਪਾਕਿਸਤਾਨੀ ਸਿੱਖ ਭਾਈਚਾਰੇ ਦੀ ਭਲਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।[5]  ਇਸਦਾ ਮੁੱਖ ਸੰਗਠਨ ਪੰਜਾਬ ਦੇ ਸੂਬੇ ਵਿੱਚ ਲਾਹੌਰ ਵਿੱਚ ਸਥਿਤ ਹੈ। ਹਾਲਾਂਕਿ, ਪੀਐਸ ਜੀ ਪੀ ਸੀ ਦਾ ਐੱਸ.ਜੀ.ਪੀ.ਸੀ ਵਲੋਂ ਵਿਰੋਧ ਕੀਤਾ ਜਾਂਦਾ ਹੈ, ਜੋ ਕਿ ਆਪਣੇ ਆਪ ਨੂੰ ਵਿਸ਼ਵ ਭਰ ਵਿੱਚ ਸਿੱਖ ਸੰਸਥਾਵਾਂ ਅਤੇ ਧਰਮ ਦਾ ਇੱਕੋ ਇੱਕ ਸਰਪ੍ਰਸਤ ਸਮਝਦੀ ਹੈ। ਇਕੋ-ਇਕੋ ਸਰਪ੍ਰਸਤ ਦਾ ਹੱਕ ਐਸ.ਜੀ.ਪੀ.ਸੀ ਨੂੰ ਹਰ ਚਾਰ ਸਾਲ ਬਾਅਦ ਹੋਣ ਵਾਲੀ ਇੱਕ ਨਿਰਪੱਖ ਚੋਣ ਵਿੱਚ ਦਿੱਤਾ ਜਾਂਦਾ ਹੈ ਜਿਸ ਵਿੱਚ ਦੁਨੀਆ ਭਰ ਦੇ ਸਿੱਖ ਹਿੱਸਾ ਲੈਂਦੇ ਹਨ। ਐਸਜੀਪੀਸੀ ਦੀ ਸਥਾਪਨਾ 1920 ਵਿਆਂ ਵਿੱਚ ਕੀਤੀ ਗਈ ਸੀ। 

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਸੰਸਥਾਪਕਈਟੀਪੀਬੀ
ਕਿਸਮਸੰਵਿਧਾਨਕ ਸੰਸਥਾ
ਕਾਨੂੰਨੀ ਸਥਿਤੀਸਰਗਰਮ
ਮੰਤਵਪਾਕਿਸਤਾਨ ਵਿੱਚ ਸਿੱਖ ਧਾਰਮਿਕ ਸੰਸਥਾਵਾਂ, ਗੁਰਦੁਆਰਿਆਂ ਦਾ ਪ੍ਰਬੰਧ ਅਤੇ ਪਾਕਿਸਤਾਨੀ ਸਿੱਖ ਭਾਈਚਾਰੇ ਦੀ ਭਲਾਈ
ਮੁੱਖ ਦਫ਼ਤਰਗੁਰਦੁਆਰਾ ਡੇਰਾ ਸਾਹਿਬ, ਲਾਹੌਰ, ਪੰਜਾਬ, ਪਾਕਿਸਤਾਨ
ਖੇਤਰਪਾਕਿਸਤਾਨ
ਅਧਿਕਾਰਤ ਭਾਸ਼ਾ
ਪੰਜਾਬੀ
ਮਾਨਤਾਵਾਂਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ
ਵੈੱਬਸਾਈਟwww.etpb.gov.pk/psgpc.html
ਪੁਰਾਣਾ ਨਾਮ
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ

ਹਵਾਲੇ ਸੋਧੋ

  1. PTI (1 April 2016). "Pakistan Sikh body elects caretaker president". The Hindu. Retrieved 20 April 2016.
  2. Service, Tribune News (20 April 2016). "Pak Sikhs leaving abroad must inform PSGPC". http://www.tribuneindia.com/news/world/pak-sikhs-leaving-abroad-must-inform-psgpc/117070.html. Archived from the original on 28 ਅਪ੍ਰੈਲ 2016. Retrieved 20 April 2016. {{cite web}}: Check date values in: |archive-date= (help); External link in |website= (help)External link in |website= (help)
  3. Rana, Yudhvir (23 May 2014). "Calendar: Makkar returns without any assurance from PSGPC". The Times of India. Retrieved 20 April 2016.
  4. Rana, Yudhvir (3 July 2015). "DSGMC calls upon Pak Sikhs to initiate movement to bring Gurdwara's out of control of ET PB". The Times of India. Retrieved 20 April 2016.
  5. "Evacuee Trust Property Board Shrine Branch". ETPB. Archived from the original on 28 ਅਪ੍ਰੈਲ 2016. Retrieved 20 April 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ