ਰਹਾਉ ਪਦ ਜੋ ਗਉਣ ਵੇਲੇ ਵਾਰ ਵਾਰ ਅੰਤਰੇ ਪਿਛੋਂ ਵਰਤਿਆ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਜੋ ਰਹਾਉ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ। ਸਾਰੇ ਸ਼ਬਦ ਦਾ ਸਿਧਾਂਤ ਅਤੇ ਕੇਂਦਰੀ ਖਿਆਲ ਦੀ ਤੁਕ ਵਿੱਚ ਹੋਂਦ ਹੈ। ਇੱਕ ਸ਼ਬਦ ਵਿੱਚ ਸਥਾਈ ਲਈ ਦੋ ਤੁਕਾਂ ਰਚੀਆ ਹਨ ਉਥੇ ਰਹਾਉ ਦੂਜਾ ਵਰਤਿਆ ਜਾਂਦਾ ਹੈ। ਭਾਰਤੀ ਸੰਗੀਤ ਸ਼ਾਸਤਰ ਵਿੱਚ ਇਸ ਨੂੰ ਟੇਕ ਜਾਂ ਸਥਾਈ ਕਿਹਾ ਜਾਂਦਾ ਹੈ ਜਿਸ ਦਾ ਭਾਵ ਹੈ ਠਹਿਰਨਾ ਜਾਂ ਰੁਕਣਾ। ਸੰਗੀਤ ਦੇ ਗਾਇਨ 'ਚ ਰਹਾਉ ਦੇ ਚਾਰ ਭੇਦ ਹਨ: ਅਸਥਾਈ, ਸੰਚਾਰੀ, ਅੰਤਰਾ ਅਤੇ ਭੋਗ[1]

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥ਰਹਾਉ॥ (ਵਾਰ ਰਾਮ: ਮਃ ੩, -੧)

ਕਿਆ ਭਵੀਐ ਸਚਿ ਸੂਚਾ ਹੋਇ
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ॥ਰਹਾਉ॥ (ਸਿਧ ਗੋਸਟਿ-੧)

ਹਵਾਲੇ

ਸੋਧੋ