ਰਾਏਪੁਰ ਚੋਬਦਾਰਾਂ
ਰਾਏਪੁਰ ਚੋਬਦਾਰਾਂ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਅਤੇ ਤਹਿਸੀਲ ਅਮਲੋਹ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਫ਼ਤਹਿਗੜ੍ਹ ਸਾਹਿਬ ਤੋਂ ਪੱਛਮ ਵੱਲ 18 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 62ਕਿਲੋਮੀਟਰ ਦੀ ਦੂਰੀ ਤੇ ਹੈ। ਰਾਏਪੁਰ ਚੋਬਦਾਰਾਂ ਪਿੰਡ ਦੇ ਉੱਤਰ ਵੱਲ ਖੰਨਾ ਤਹਿਸੀਲ, ਪੂਰਬ ਵੱਲ ਫਤਹਿਗੜ੍ਹ ਸਾਹਿਬ ਤਹਿਸੀਲ, ਪੂਰਬ ਵੱਲ ਸਰਹਿੰਦ ਤਹਿਸੀਲ, ਉੱਤਰ ਵੱਲ ਸਮਰਾਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਰਾਏਪੁਰ ਚੋਬਦਰਾਂ | |
---|---|
ਪਿੰਡ | |
ਗੁਣਕ: 30°33′19″N 76°07′12″E / 30.555214°N 76.120006°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਤਹਿਗੜ੍ਹ ਸਾਹਿਬ |
ਉੱਚਾਈ | 268 m (879 ft) |
ਆਬਾਦੀ (2011 ਜਨਗਣਨਾ) | |
• ਕੁੱਲ | 711 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 147203 |
ਟੈਲੀਫ਼ੋਨ ਕੋਡ | 01763****** |
ਵਾਹਨ ਰਜਿਸਟ੍ਰੇਸ਼ਨ | PB:48 PB:23 |
ਨੇੜੇ ਦਾ ਸ਼ਹਿਰ | ਅਮਲੋਹ |
ਨੇੜੇ ਦੇ ਸ਼ਹਿਰ
ਸੋਧੋਖੰਨਾ, ਗੋਬਿੰਦਗੜ੍ਹ, ਅਮਲੋਹ,ਸਰਹਿੰਦ ਫਤਿਹਗੜ੍ਹ ਸਾਹਿਬ, ਨਾਭਾ ਰਾਏਪੁਰ ਚੋਬਦਾਰਾਂ ਦੇ ਨੇੜੇ ਦੇ ਸ਼ਹਿਰ ਹਨ। ਇਹ ਪਿੰਡ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਲੁਧਿਆਣਾ ਜ਼ਿਲ੍ਹਾ ਖੰਨਾ ਸ਼ਹਿਰ ਇਸ ਪਿੰਡ ਦੇ ਉੱਤਰ ਵੱਲ ਹੈ।
ਅਬਾਦੀ
ਸੋਧੋ2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਰਾਏਪੁਰ ਚੋਬਦਾਰਾਂ ਪਿੰਡ ਦੀ ਕੁੱਲ ਆਬਾਦੀ 711 ਹੈ ਅਤੇ ਘਰਾਂ ਦੀ ਗਿਣਤੀ 137 ਹੈ। ਔਰਤਾਂ ਦੀ ਆਬਾਦੀ 46.0% ਹੈ। ਪਿੰਡ ਦੀ ਸਾਖਰਤਾ ਦਰ 65.7% ਹੈ ਅਤੇ ਔਰਤਾਂ ਦੀ ਸਾਖਰਤਾ ਦਰ 28.6% ਹੈ।
ਧਾਰਮਿਕ ਸਥਾਨ
ਸੋਧੋਪਿੰਡ ਵਿੱਚ ਗੁਰੂਦੁਆਰਾ ਸਾਹਿਬ ਅਤੇ ਮੰਦਰ ਵੀ ਹਨ।ਪਿੰਡ ਵਿੱਚ ਸੰਤ ਨਮੋਨਾਥ ਜੀ ਮਹਾਰਾਜ ਦਾ ਡੇਰਾ ਹੈ। ਜਿਥੇ ਹਮੇਸ਼ਾ ਪਾਠ ਪੂਜਾ ਚਲਦੀ ਰਹਿੰਦੀ ਹੈ। ਇਥੇ ਸ਼ਿਵਰਾਤਰੀ ਦਾ ਪੁਰਬ ਬਹੁਤ ਧੂਮਧਾਮ ਨਾਲ਼ ਮਨਾਇਆ ਜਾਦਾ ਹੈ।
ਹਵਾਲੇ
ਸੋਧੋhttps://fatehgarhsahib.nic.in/