ਰਾਖਾ
ਰਾਖੀ ਕਰਨ ਵਾਲੇ ਪੁਰਸ਼/ਇਸਤਰੀ ਨੂੰ ਰਾਖਾ ਕਹਿੰਦੇ ਹਨ। ਕੋਈ ਵਸਤ ਸੰਭਾਲ ਕੇ ਰੱਖਣ ਵਾਲੇ ਨੂੰ ਵੀ ਰਾਖਾ ਕਹਿੰਦੇ ਹਨ। ਪਸ਼ੂਆਂ ਦੀ ਰਾਖੀ ਲਈ ਰੱਖੇ ਪੁਰਸ਼/ਇਸਤਰੀ ਨੂੰ ਵੀ ਰਾਖਾ ਕਹਿੰਦੇ ਹਨ। ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਵਾਲਿਆਂ (ਫੌਜਾਂ) ਨੂੰ ਵੀ ਰਾਖਾ ਕਿਹਾ ਜਾਂਦਾ ਹੈ। ਅਸਲ ਵਿਚ ਪਹਿਲੇ ਸਮਿਆਂ ਵਿਚ ਫ਼ਸਲਾਂ ਦੀ ਰਾਖੀ ਕਰਨ ਵਾਲੇ ਨੂੰ ਵੀ ਰਾਖਾ ਕਹਿੰਦੇ ਸਨ। ਉਨ੍ਹਾਂ ਸਮਿਆਂ ਵਿਚ ਥੋੜ੍ਹੀ-ਥੋੜ੍ਹੀ ਜਮੀਨ ਆਬਾਦ ਹੁੰਦੀ ਸੀ। ਖੇਤੀ ਸਾਰੀ ਦੀ ਸਾਰੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਇਸ ਲਈ ਉਨ੍ਹਾਂ ਥੋੜ੍ਹੀਆਂ ਫ਼ਸਲਾਂ ਦੀ ਜੰਗਲੀ ਪਸ਼ੂਆਂ ਤੇ ਪੰਛੀਆਂ ਦੇ ਉਜਾੜੇ ਤੋਂ ਰੋਕਣ ਲਈ ਰਾਖੇ ਰੱਖੇ ਜਾਂਦੇ ਸਨ। ਰਾਖੇ ਫ਼ਸਲ ਦੀ ਰਾਖੀ ਫ਼ਸਲ ਦੇ ਵਿਚ ਗੇੜਾ ਦੇ ਕੇ ਵੀ ਕਰਦੇ ਸਨ। ਫ਼ਸਲ ਵਿਚ ਮਨ੍ਹਾ ਗੱਡ ਕੇ ਤੇ ਮਨ੍ਹੇ ਉੱਪਰ ਬੈਠ ਕੇ ਵੀ ਰਾਖੇ ਰਾਖੀ ਕਰਦੇ ਸਨ। ਫ਼ਸਲ ਵਿਚ ਵੜੇ ਪਸ਼ੂਆਂ ਨੂੰ ਡਾਂਗ, ਸੋਟੇ ਨਾਲ ਕੁੱਟ ਕੇ ਬਾਹਰ ਕੱਢਦੇ ਸਨ। ਪੰਛੀਆਂ ਨੂੰ ਗੁਲੇਲ, ਗੋਪੀਏ, ਖਾਲੀ ਪੀਪੇ ਖੜਕਾ ਤੇ, ਤੋਪੜਿਆਂ ਨਾਲ ਭੜਾਕੇ ਪਾ ਕੇ ਆਦਿ ਫ਼ਸਲਾਂ ਵਿਚੋਂ ਉਡਾ ਕੇ ਬਾਹਰ ਕੱਢਦੇ ਸਨ। ਰਾਖੇ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ- 1.ਪਸ਼ੂਆਂ ਦੀ ਰਾਖੀ 2.ਫ਼ਸਲਾਂ ਦੀ ਰਾਖੀ ਕਰਨ ਵਾਲੇ
ਹੁਣ ਫ਼ਸਲਾਂ ਦੀ ਰਾਖੀ ਨਵੀਨ ਢੰਗਾਂ ਨਾਲ ਕੀਤੀ ਜਾਂਦੀ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.