ਰਾਗ ਵਡਹੰਸ
ਵਡਹੰਸ ਰਾਗ ਖਮਾਚ-ਠਾਟ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 557-594 ਤਕ ਇਸ ਰਾਗ ਦੀ ਬਾਣੀ ਅੰਕਿਤ ਹੈ। ਇਸ ਦੇ ਗਾਉਣ ਦਾ ਸਮਾਂ ਦੁਪਹਿਰ ਸਮੇਂ ਜਾਂ ਰਾਤ ਦਾ ਦੂਜਾ ਪਹਿਰ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਾਗ-ਬੱਧ ਬਾਣੀ ਵਿੱਚ ਇਸ ਰਾਗ ਦਾ ਨੰਬਰ ਅੱਠਵਾਂ ਹੈ। ਇਸ ਰਾਗ ਦੀ ਸਮੁੱਚੀ ਬਾਣੀ ਵਿੱਚ ਕੁੱਲ 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇੱਕ ਵਾਰ ਮਹਲਾ 4 ਦਰਜ ਹੈ।