ਰਾਜਿੰਦਰ ਕੌਰ (ਪੱਤਰਕਾਰ)
ਰਾਜਿੰਦਰ ਕੌਰ (1931 - 1989) ਇੱਕ ਭਾਰਤੀ ਸਿਆਸਤਦਾਨ ਅਤੇ ਪੱਤਰਕਾਰ ਸੀ। ਉਹ ਪੰਜਾਬ, ਭਾਰਤ ਨਾਲ ਸਬੰਧ ਰੱਖਦੀ ਸੀ।
ਕੌਰ ਮਾਸਟਰ ਤਾਰਾ ਸਿੰਘ ਦੀ ਧੀ ਸੀ। ਉਸਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਅਤੇ ਕੈਂਪ ਕਾਲਜ, ਨਵੀਂ ਦਿੱਲੀ ਵਿੱਚ ਫ਼ਲਸਫ਼ੇ ਵਿੱਚ ਐਮ.ਏ, ਬੀ.ਟੀ. (ਬੈਚਲਰ ਆਫ਼ ਟੀਚਿੰਗ) ਅਤੇ ਫ਼ਲਸਫ਼ੇ ਵਿੱਚ ਪੀ.ਐਚ.ਡੀ. ਕੀਤੀ। ਉਹ 1958-59 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਲੈਕਚਰਾਰ ਸੀ। ਬਾਅਦ ਵਿੱਚ ਉਸਨੇ ਪੱਤਰਕਾਰੀ ਅਤੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਸਨੇ ਅੰਮ੍ਰਿਤਸਰ ਤੋਂ ਪੰਜਾਬੀ ਰੋਜ਼ਾਨਾ "ਪਰਭਾਤ" ਅਤੇ ਮਾਸਿਕ "ਸੰਤ ਸਿਪਾਹੀ" ਦਾ ਸੰਪਾਦਨ ਕੀਤਾ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਰਹੀ। ਅਪ੍ਰੈਲ 1978 ਵਿੱਚ ਰਾਜਿੰਦਰ ਕੌਰ ਰਾਜ ਸਭਾ ਲਈ ਚੁਣੀ ਗਈ। ਉਸ ਨੂੰ ਫਰਵਰੀ 1989 ਵਿੱਚ ਬਠਿੰਡਾ ਵਿਖੇ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।[1][2][3]
ਹਵਾਲੇ
ਸੋਧੋ- ↑ Rajyasabha Nic, Pdf file
- ↑ "Dr Rajinder Kaur (1931–1989)". Sikh history. Archived from the original on 27 September 2013. Retrieved 2014-05-07.
- ↑ Sharma, Sachin (2015-08-19). "Khalsa's murdered son-in-law was declared PO in 1989 killing". Hindustan Times (in ਅੰਗਰੇਜ਼ੀ). Retrieved 2020-10-13.
{{cite web}}
: CS1 maint: url-status (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |