ਰਾਜਿੰਦਰ ਸੱਚਰ (ਜਨਮ 22 ਦਸੰਬਰ 1923) ਇੱਕ ਭਾਰਤੀ ਵਕੀਲ ਅਤੇ ਦਿੱਲੀ ਹਾਈ ਕੋਰਟ ਦਾ ਸਾਬਕਾ ਚੀਫ ਜਸਟਿਸ ਹੈ। ਉਹ ਮਨੁੱਖੀ ਅਧਿਕਾਰਾਂ ਦੀ ਪ੍ਰਮੋਸ਼ਨ ਅਤੇ ਪ੍ਰੋਟੈਕਸ਼ਨ ਬਾਰੇ ਸੰਯੁਕਤ ਰਾਸ਼ਟਰ ਦੇ ਸਬ-ਕਮਿਸ਼ਨ ਦਾ ਇੱਕ ਮੈਂਬਰ ਸੀ। ਉਸ ਨੇ ਸਿਵਲ ਲਿਬਰਟੀਜ਼ ਦੇ ਲਈ ਪੀਪਲਜ਼ ਯੂਨੀਅਨ ਦੇ ਇੱਕ ਸਲਾਹਕਾਰ ਦੇ ਤੌਰ ਤੇ ਸੇਵਾ ਕੀਤੀ ਹੈ। ਉਸ ਨੇ ਭਾਰਤ ਸਰਕਾਰ ਦੁਆਰਾ ਗਠਿਤ ਸੱਚਰ ਕਮੇਟੀ, ਦੀ ਪ੍ਰਧਾਨਗੀ ਕੀਤੀ ਸੀ, ਜਿਸਨੇ ਭਾਰਤ ਚ ਮੁਸਲਮਾਨਾਂ ਦੀ, ਸਮਾਜਿਕ ਆਰਥਿਕ ਅਤੇ ਵਿਦਿਅਕ ਹਾਲਤ ਬਾਰੇ ਇੱਕ ਬਹੁਤ ਹੀ ਚਰਚਿਤ ਰਿਪੋਰਟ ਪੇਸ਼ ਕੀਤੀ ਸੀ। 16 ਅਗਸਤ 2011 ਨੂੰ ਸੱਚਰ ਨੂੰ ਅੰਨਾ ਹਜ਼ਾਰੇ ਅਤੇ ਉਸ ਦੇ ਸਮਰਥਕਾਂ ਦੀ ਹਿਰਾਸਤ ਵਿਰੁਧ ਰੋਸ ਦੌਰਾਨ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।[1]

ਰਾਜਿੰਦਰ ਸੱਚਰ
ਜਨਮ (1923-12-22) 22 ਦਸੰਬਰ 1923 (ਉਮਰ 100)
ਰਾਸ਼ਟਰੀਅਤਾਭਾਰਤੀ
ਪੇਸ਼ਾਵਕੀਲ, ਜੱਜ
ਲਈ ਪ੍ਰਸਿੱਧਸਿਵਲ ਅਧਿਕਾਰ ਕਾਰਕੁੰਨ

ਹਵਾਲੇ

ਸੋਧੋ