ਰਾਜੇਸ਼ ਕੁਮਾਰ
ਰਾਜੇਸ਼ ਕੁਮਾਰ - ਜਨਵਾਦੀ ਨਾਟਕਕਾਰ। ਜਨਮ - 11 ਜਨਵਰੀ, 1958 ਪਟਨਾ, ਬਿਹਾਰ।
ਰਾਜੇਸ਼ ਕੁਮਾਰ ਨੁੱਕੜ ਡਰਾਮਾ ਅੰਦੋਲਨ ਦੇ ਸ਼ੁਰੁਆਤੀ ਦੌਰ 1976 ਤੋਂ ਸਰਗਰਮ ਹੈ। ਹੁਣ ਤੱਕ ਉਸ ਦੇ ਦਰਜਨਾਂ ਡਰਾਮਾ ਅਤੇ ਨੁੱਕੜ ਨਾਟ-ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਆਰਾ ਦੀ ਨਾਟ ਸੰਸਥਾ ਯੁਵਾਨੀਤੀ, ਭਾਗਲਪੁਰ ਦੀ ਦਿਸ਼ਾ ਅਤੇ ਸ਼ਾਹਜਹਾਂਪੁਰ ਦੀ ਨਾਟ ਸੰਸਥਾ ਪਰਕਾਸ਼ਨ ਦੇ ਸੰਸਥਾਪਕ ਮੈਂਬਰ। ਪੇਸ਼ੇ ਤੋਂ ਇੰਜੀਨੀਅਰ ਹੈ। ਇਨ੍ਹੀਂ ਦਿਨੀਂ ਲਖਨਊ ਵਿੱਚ ਸਰਗਰਮ।
ਪੂਰਣਕਾਲਿਕ ਡਰਾਮੇ
ਸੋਧੋ- ਮੀ ਗਾਂਧੀ ਬੋਲਤੋ (ਗਾਂਧੀ ਨੇ ਕਿਹਾ ਸੀ)। ਅਸਮਿਤਾ ਥਿਏਟਰ ਗਰੁਪ ਦੁਆਰਾ ਅਰਵਿੰਦ ਗੌੜ ਦੇ ਨਿਰਦੇਸ਼ਨ ਵਿੱਚ 35 ਸ਼ੋ।
- ਆਖਰੀ ਸਲਾਮ
- ਅੰਤਿਮ ਯੁੱਧ
- ਘਰ ਵਾਪਸੀ
- ਕਹਿ ਰੈਦਾਸ ਖਲਾਸ ਚਮਾਰਾ।
- ਅੰਬੇਡਕਰ ਅਤੇ ਗਾਂਧੀ। ਅਸਮਿਤਾ ਥਿਏਟਰ ਗਰੁਪ ਦੁਆਰਾ ਅਰਵਿੰਦ ਗੌੜ ਦੇ ਨਿਰਦੇਸ਼ਨ ਵਿੱਚ ਜੁਲਾਈ 2009 ਵਿੱਚ ਸ਼ੋ।
ਚਰਚਿਤ ਨੁੱਕੜ ਡਰਾਮਾ
ਸੋਧੋ- ਜਿੰਦਾਬਾਦ - ਮੁਰਦਾਬਾਦ
- ਰੰਗਾ ਸਿਆਰ
- ਜਨਤੰਤਰ ਕੇ ਮੁਰਗੇ
- ਹਮੇ ਬੋਲਨੇ ਦੋ
ਪ੍ਰਕਾਸ਼ਿਤ ਪੁਸਤਕਾਂ
ਸੋਧੋ- ਮੋਰਚਾ ਲਗਾਤਾ ਨਾਟਕ (ਅਰਵਿੰਦ ਕੁਮਾਰ ਦੇ ਨਾਲ ਮਿਲਕੇ ਸੰਪਾਦਨ)
- ਨਾਟਕ ਤੋਂ ਨੁੱਕੜ ਨਾਟਕ ਤੱਕ
- ਜਨਤੰਤਰ ਕੇ ਮੁਰਗੇ (ਨੁੱਕੜ ਨਾਟਕ ਸੰਗ੍ਰਿਹ)
ਸਨਮਾਨ
ਸੋਧੋ- ਸਾਹਿਤ ਕਲਾ ਪਰਿਸ਼ਦ ਦੁਆਰਾ ਆਯੋਜਿਤ ਮੌਲਕ, ਪੂਰਣਕਾਲਿਕ ਨਾਟ ਲਿਖਾਈ ਮੁਕਾਬਲੇ ਵਿੱਚ ‘ਕਹਿ ਰੈਦਾਸ ਖਲਾਸ ਚਮਾਰਾ’ ਨੂੰ 2008 ਦਾ ਮੋਹਨ ਰਾਕੇਸ਼ ਸਨਮਾਨ[1]
- ਨਵੀਂ ਧਾਰਾ ਰਚਨਾ ਸਨਮਾਨ ਨਾਲ ਨਿਵਾਜਿਆ।