ਰਾਜ ਬੀਬੀ
"'ਰਾਜ ਬੀਬੀ"' ਰਾਜ ਬੀਬੀ ਅਹਿਮਦ ਯਾਰ (1768 ਈ.) ਦਾ ਕਿੱਸਾ ਹੈ। ਇਸ ਤੋਂ ਪਹਿਲਾਂ ਉਸ ਨੇ ਹੀਰ ਰਾਂਝਾ, ਸੱਸੀ ਪੁੰਨੂੰ, ਲੈਲਾ ਮਜਨੂੰ, ਸੋਹਣੀ ਮਹੀਂਵਾਲ, ਕਾਮ ਰੂਪ, ਕਾਮ ਲਟਾ, ਚੰਦਰ ਬਦਨ ਤੇ ਸੈਫਲ ਮਲੂਕ ਆਦਿ ਕਿੱਸੇ ਲਿਖੇ ਹਨ।[1]ਰਾਜ ਬੀਬੀ ਸ਼ਾਇਦ ਉਸ ਸਮੇਂ ਦੀ ਪ੍ਰਚਲਿਤ ਵਾਰਤਾ ਹੋਵੇ ਇਸੇ ਨੂੰ ਹੀ ਕਵੀ ਨੇ ਦੋਹੜਿਆਂ ਵਿੱਚ ਲਿਖਿਆ।[2] ਮੀਆਂ ਗੌਹਰ ਜੰਝੋਹਾ ਜੋ ਖਾਂਦਾ ਪੀਂਦਾ ਜੱਟ, ਭੂਈਂ ਤੇ ਪਹਾੜਾਂ ਦਾ ਮਾਲਕ ਸੀ। ਉਸ ਦੀ ਧੀ ਰਾਜ ਬੀਬੀ ਦਾ ਨਾਮਦਾਰ ਨਾਂ ਦੇ ਘਾੜੂਆਂ ਦੇ ਮੁੰਡੇ ਨਾਲ ਇਸ਼ਕ ਹੁੰਦਾ ਹੈ।[3]ਪਰ ਨਿਰਪੱਖ ਦ੍ਰਿਸ਼ਟੀਕੋਣ ਤੋਂ ਵਾਚਿਆ ਪਤਾ ਲੱਗਦਾ ਹੈ ਕਿ ਕਵੀ ਇਸ ਕਿੱਸੇ ਵਿੱਚ ਨਾ ਤਾਂ ਵਾਰਿਸ਼ ਸ਼ਾਹ ਵਾਂਗ ਇਸ਼ਕ ਮਜ਼ਾਜ਼ੀ ਨੂੰ ਪੂਰੀ ਤਰ੍ਹਾਂ ਨਿਭਾਅ ਸਕਿਆ ਤੇ ਨਾ ਹੀ ਇਸ਼ਕ ਹਕੀਕੀ ਤੱਕ ਪਹੁੰਚ ਸਕਿਆ[2]ਇਸ ਤੋਂ ਬਾਅਦ ਅਹਿਮਦਯਾਰ ਨੇ ਕਿੱਸਾ ਤਮੀਮ ਅਨਸਾਰੀ ਵੀ ਲਿਖਿਆ। [1]