ਰਾਧਾ ਕੇਸਰ
ਰਾਧਾ ਕੇਸਰ ਇੱਕ ਭਾਰਤੀ ਗਣਿਤ-ਵਿਗਿਆਨੀ ਹੈ, ਜੋ ਸੀਮਿਤ ਸਮੂਹਾਂ ਦੀ ਪ੍ਰਤੀਨਿਧਤਾ ਸਿਧਾਂਤ ਵਿੱਚ ਆਪਣੀ ਖੋਜ ਲਈ ਜਾਣੀ ਜਾਂਦੀ ਹੈ। ਉਹ ਸਿਟੀ, ਲੰਡਨ ਯੂਨੀਵਰਸਿਟੀ[1] ਵਿੱਚ ਗਣਿਤ ਦੀ ਪ੍ਰੋਫੈਸਰ ਹੈ ਅਤੇ ਉਸਨੇ 2009 ਵਿੱਚ ਲੰਡਨ ਮੈਥੇਮੈਟੀਕਲ ਸੋਸਾਇਟੀ ਦਾ ਬਰਵਿਕ ਇਨਾਮ ਜਿੱਤਿਆ ਹੈ।[2]
ਸਿੱਖਿਆ ਅਤੇ ਕਰੀਅਰ
ਸੋਧੋਕੇਸਰ ਨੇ 1991 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।[1] ਉਸਨੇ ਆਪਣੀ ਪੀਐਚ.ਡੀ. ਓਹੀਓ ਸਟੇਟ ਯੂਨੀਵਰਸਿਟੀ ਤੋਂ 1995 ਵਿੱਚ ਆਪਣੇ ਖੋਜ ਨਿਬੰਧ 'ਬਲੋਕਸ ਐਂਡ ਸੋਰਸ ਅਲਜੇਬਰਾ ਫਾਰ ਦ ਡਬਲ ਕਵਰਜ ਆਫ ਦ ਸੀਮੇਟਰਿਕ ਗਰੁੱਪਸ' ਰੋਨਾਲਡ ਸੋਲੋਮਨ ਦੀ ਨਿਗਰਾਨੀ ਹੇਠ ਕੀਤੀ ਸੀ।[1][3]
ਯੇਲ ਯੂਨੀਵਰਸਿਟੀ ਅਤੇ ਮਿਨੇਸੋਟਾ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਅਸਿਸਟੈਂਟ ਪ੍ਰੋਫੈਸਰ ਦਾ ਅਹੁਦੇ ਲੈਣ ਤੋਂ ਬਾਅਦ ਅਤੇ ਯੂਨੀਵਰਸਿਟੀ ਕਾਲਜ, ਆਕਸਫੋਰਡ ਵਿੱਚ ਇੱਕ ਵੇਅਰ ਜੂਨੀਅਰ ਰਿਸਰਚ ਫੈਲੋ ਵਜੋਂ ਕੰਮ ਕਰਨ ਤੋਂ ਬਾਅਦ, ਉਹ 2002 ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਓਹੀਓ ਸਟੇਟ ਵਾਪਸ ਆ ਗਈ ਸੀ। ਉਹ 2005 ਵਿੱਚ ਏਬਰਡੀਨ ਯੂਨੀਵਰਸਿਟੀ ਅਤੇ 2012 ਵਿੱਚ ਦੁਬਾਰਾ ਸਿਟੀ ਚਲੀ ਗਈ।[1]
ਕਿਤਾਬ
ਸੋਧੋਉਹ ਮਾਈਕਲ ਐਸ਼ਬੈਕਰ ਅਤੇ ਬੌਬ ਓਲੀਵਰ ਨਾਲ, ਉਹ ਫਿਊਜ਼ਨ ਸਿਸਟਮਜ਼ ਇਨ ਅਲਜਬਰਾ ਐਂਡ ਟੋਪੋਲੋਜੀ (ਕੈਂਬਰਿਜ ਯੂਨੀਵਰਸਿਟੀ ਪ੍ਰੈਸ, 2011) ਕਿਤਾਬ ਦੀ ਲੇਖਕ ਹੈ।[4]
ਮਾਨਤਾ
ਸੋਧੋਉਸਦਾ 2009 ਦਾ ਬਰਵਿਕ ਅਵਾਰਡ ਉਸਦੇ ਭਵਿੱਖ ਦੇ ਸਿਟੀ ਸਹਿਕਰਮੀ ਜੋਸੇਫ ਚੁਆਂਗ ਨਾਲ ਸੰਯੁਕਤ ਸੀ, ਜੋ ਉਹਨਾਂ ਦੇ ਪੇਪਰ "ਸਿਮੇਟ੍ਰਿਕ ਗਰੁੱਪਸ, ਵ੍ਰੈਥ ਪ੍ਰੋਡਕਟਸ, ਮੋਰੀਟਾ ਸਮਾਨਤਾਵਾਂ ਅਤੇ ਬਰੂਏ ਦੇ ਅਬੇਲੀਅਨ ਡਿਫੈਕਟ ਕਨਜੇਕਚਰ" ਵਿੱਚ ਰਿਪੋਰਟ ਕੀਤੀ ਗਈ ਖੋਜ ਲਈ ਸੀ।[2] ਉਸ ਨੂੰ 2017-2018 ਲਈ ਐਮ.ਐਸ.ਆਰ.ਆਈ. ਸਿਮਨਸ ਪ੍ਰੋਫੈਸਰ ਨਾਮਜ਼ਦ ਕੀਤਾ ਗਿਆ ਸੀ।[5]
ਹਵਾਲੇ
ਸੋਧੋ- ↑ 1.0 1.1 1.2 1.3 "Professor Radha Kessar", Academic Experts, City, University of London, retrieved 2018-05-13
- ↑ 2.0 2.1 Aberdeen academic awarded prestigious mathematics prize, University of Aberdeen, 20 July 2009, retrieved 2018-05-13
- ↑ ਫਰਮਾ:Mathgenealogy
- ↑ Reviews of Fusion Systems in Algebra and Topology:
- ↑ MSRI. "Mathematical Sciences Research Institute". www.msri.org. Archived from the original on 2010-09-27. Retrieved 2021-06-07.