ਰਾਮਗੜ੍ਹੀਆ ਬੁੰਗਾ ਦਾ ਨਿਰਮਾਣ ਜੱਸਾ ਸਿੰਘ ਰਾਮਗੜ੍ਹੀਆ ਨੇ 1755 ਈਸਵੀ ਨੂੰ ਕਰਵਾਇਆ। ਇਹ ਬੁੰਗਾ ਰਾਮਗੜ੍ਹੀਆ ਸਾਰੇ ਹੀ ਬੁੰਗਿਆ ਨਾਲੋਂ ਵਿਉਂਤਬੰਦੀ, ਉਸਾਰੀ, ਨਕਾਸ਼ੀ ਅਤੇ ਚਿੱਤਰਕਾਰੀ ਦੇ ਅਧਾਰ ਸੀ। ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ, ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸਨ ਹੈ ਅਤੇ ਜਿਸ ਦੀ ਛੱਤ 44 ਲਾਲ ਪੱਥਰ ਦੇ ਥੰਮਾ ਤੇ ਆਧਾਰਿਤ ਹੈ ਇਹ ਸਿੱਖ ਨਕਾਸ਼ੀ ਦਾ ਆਲੌਕੀਕ ਨਮੂਨਾ ਹਨ। ਇਸ ਸਿੰਘਘਾਸਨ ਦੀ ਉਚਾਈ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਨੀਵੀਂ ਹੈ। ਬੁੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ ਹੈ। ਇਸ ਦੇ ਇੱਕ ਪਾਸੇ ਖੂਹ ਹੈ, ਹਵਾ ਅਤੇ ਰੋਸ਼ਨੀ ਲਈ ਯੋਗ ਪ੍ਰਬੰਦ ਹਨ। ਇਹ 156 ਫੁੱਟ ਉੱਚੇ ਮੀਨਾਰ ਹਨ। ਇਹ ਬੁੰਗੇ ਸਿੱਖ ਨਿਰਮਾਣ ਕਲਾ ਦਾ ਇੱਕ ਮੂੰਹ ਬੋਲਦਾ ਸ਼ਾਹਕਾਰ ਹਨ। 1905 ਵਿੱਚ ਆਏ ਭੁਚਾਲ ਨਾਲ ਬੁੰਗੇ ਵਿੱਚ ਨਿਰਮਿਤ ਦੋਵੇ ਮੀਨਾਰਾਂ ਨੇ ਗੁੰਬਦ ਟੁੱਟ ਗਏ ਸਨ ਤੇ ਫੇਰ 1984 ਵਿੱਚ ਐਕਸ਼ਨ ਸਾਕਾ ਨੀਲਾ ਤਾਰਾ ਵੇਲੇ ਹੋਈ ਗੋਲਾ ਬਾਰੀ ਨਾਲ ਇੰਨ੍ਹਾਂ ਮੀਨਾਰਾਂ ਦਾ ਨੁਕਸਾਨ ਹੋਇਆ।[1]

ਰਾਮਗੜ੍ਹੀਆ ਬੁੰਗਾ ਦੇ ਦੋ ਮੀਨਾਰ
ਰਾਮਗੜ੍ਹੀਆ ਬੁੰਗਾ

ਹਵਾਲੇ ਸੋਧੋ