ਜੱਸਾ ਸਿੰਘ ਰਾਮਗੜ੍ਹੀਆ
ਜੱਸਾ ਸਿੰਘ ਰਾਮਗੜ੍ਹੀਆ (1723-1803) ਦਾ ਜਨਮ ਸ੍ਰੀ ਅੰਮ੍ਰਿਤਸਰ ਦੇ ਨੇੜੇ ਪਿੰਡ ਗੁੱਗਾ ਬੂਹਾ ਵਿਖੇ ਭਗਵਾਨ ਸਿੰਘ ਦੇ ਘਰ ਹੋਇਆ।[2][3] ੳਹਨਾਂ ਦੇ ਦਾਦਾ ਹਰਦਾਸ ਸਿੰਘ ਜੋ ਲਾਹੌਰ ਜ਼ਿਲ੍ਹੇ ਦੇ ਪਿੰਡ ਸੁਰੁ ਸਿੰਘ ਤੋਂ ਸਨ। ਉਨ੍ਹਾਂ ਨੇ ਸ੍ਰੀ ਗੁਰੁ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ।[4] ਉਹਨਾਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਪਿੰਡ ਪਿੰਡ ਪਹੁੰਚਾਇਆ। ਆਪ ਦੇ ਦਾਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਦਾਖਲ ਹੋਏ ਅਤੇ ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿੱਚ ਸ਼ਹੀਦੀ ਪ੍ਰਪਤ ਕੀਤੀ। ਹਰਦਾਸ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ ਘਰ ਦੇ ਮੋਢੀ ਬਣੇ। ਪਿਤਾ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਰਾਮਗੜ੍ਹੀਆ ਘਰ ਦੇ ਮੁਖੀ ਬਣੇ।
ਜੱਸਾ ਸਿੰਘ ਰਾਮਗੜ੍ਹੀਆ | |
---|---|
ਜਨਮ | 5 ਮਈ 1723 |
ਮੌਤ | 1803 (ਉਮਰ 79–80) |
ਲਈ ਪ੍ਰਸਿੱਧ |
|
ਵਾਰਿਸ | ਜੋਧ ਸਿੰਘ ਰਾਮਗੜ੍ਹੀਆ ਜਿਸ ਨੇ ਆਪਣੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੂੰ ਸੌਂਪ ਦਿੱਤੇ; ਬਘੇਲ ਸਿੰਘ |
ਪਿਤਾ | ਭਗਵਾਨ ਸਿੰਘ |
ਰਿਸ਼ਤੇਦਾਰ | ਹਰਦਾਸ ਸਿੰਘ (ਦਾਦਾ) |
ਸ਼ਕਤੀ ਦਾ ਵਿਸਤਾਰ
ਸੋਧੋ1753 ਤੇ 1758 ਦੇ ਸਮੇਂ ਦੇ ਦੌਰਾਨ ਇਹਨਾਂ 5-6 ਸਾਲਾਂ ਦੇ ਵਿਚਕਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਣੀ ਸ਼ਕਤੀ ਦਾ ਬੜਾ ਵਿਸਤਾਰ ਕੀਤਾ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਕਲਾਨੋਰ, ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਉੜਮੁੜ ਟਾਂਡਾ ਤੇ ਨਾਲ ਹੀ ਮਿਆਨੀ ਦੇ ਪ੍ਰਦੇਸਾਂ ਤੇ ਕਬਜ਼ਾ ਕਰ ਲਿਆ। ਹਰਗੋਬਿੰਦਪੁਰ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਨਾਇਆ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਰਾਮਗੜ੍ਹੀਆ ਮਿਸਲ ਦੀ ਸ਼ਕਤੀ ਵੱਧ ਗਈ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਗੰਗਾ- ਯਮੁਨਾ ਦੋਆਬ ਦੇ ਕਈ ਇਲਾਕਿਆਂ 'ਤੇ ਵੀ ਕਬਜ਼ਾ ਕਰ ਲਿਆ।
ਦਿੱਲੀ ਫ਼ਤਿਹ
ਸੋਧੋਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਭਾਈ ਬਘੇਲ ਸਿੰਘ ਨਾਲ ਰੱਲ ਕੇ ਦਿੱਲੀ ਲਾਲ ਕਿਲ੍ਹਾ ਫ਼ਤਿਹ ਕੀਤਾ। ਔਰੰਗਜ਼ੇਬ ਜਿਸ ਤਖ਼ਤ 'ਤੇ ਬੈਠ ਕੇ ਆਪਣਾ ਦਰਬਾਰ ਲਗਾਉਂਦਾ ਸੀ, ਉਸ ਤਖ਼ਤ ਭਾਵ ਤਖ਼ਤ ਏ ਤਾਉਸ ਨੂੰ ਅਤੇ ੪੪ ਥੰਮਾਂ ਨੂੰ ਪੁੱਟ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਲਿਆਂਦਾ। ਇਨ੍ਹਾਂ ਨੇ ਬਾਅਦ ਵਿਚ ਬੁੰਗਾ ਰਾਮਗੜ੍ਹੀਆਂ ਦਾ ਨਿਰਮਾਣ ਕਰਜ ਸ਼ੁਰੂ ਕਰ ਦਿੱਤਾ।
ਹਥਿਆਰ ਬਣਾਉਣੇ
ਸੋਧੋਬਾਬਾ ਹਰਦਾਸ ਜੀ ਤੇ ਗਿਆਨੀ ਭਗਵਾਨ ਸਿੰਘ ਜੀ ਤਰਖਾਣ ਹੋਣ ਕਰਕੇ ਗੁਰੂ ਸਾਹਿਬ ਨੂੰ ਹਥਿਆਰ ਬਣਾ ਕੇ ਦਿੰਦੇ ਸੀ।
ਰਾਮਗੜ੍ਹੀਆ ਮਿਸਲ
ਸੋਧੋਸਰਦਾਰ ਜੱਸਾ ਸਿੰਘ ਜੀ ਨੇ ਦਿੱਲੀ ਤੋਂ ਮੁਗਲਾਂ ਦੀਆਂ ਚਾਰ (4) ਤੋਪਾਂ ਵੀ ਲੁੱਟ ਲਈਆਂ ਸਨ। ਉਸ ਸਮੇਂ ਮੇਰਠ ਤੇ ਦਿੱਲੀ ਵੀ ਉਹਨਾਂ ਦੀ ਲੁੱਟ ਤੋਂ ਨਹੀਂ ਬਚ ਸਕੀ । ਰਾਮਗੜੀਆ ਮਿਸਲ ਦੇ ਸੰਸਥਾਪਕ ਖੁਸ਼ਹਾਲ ਸਿੰਘ ਜੀ, ਤੇ ਨੰਦ ਸਿੰਘ ਜੀ ਸਨ ਪਰ ਇਸ ਮਿਸਲ ਨੂੰ ਜਿਆਦਾ ਪ੍ਰਸਿੱਧੀ ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ ਕਰਕੇ ਹੀ ਮਿਲੀ। ਜਦੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਆਪਣੇ 100 ਸਿੰਘਾਂ ਸਮੇਤ ਰਾਮ - ਰਾਉਣੀ ਵਿੱਚ ਜੂਝ ਰਹੇ 500 ਜੁਝਾਰੂ ਸਿੰਘਾਂ ਨਾਲ ਜਾ ਰਲੇ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮ ਰਾਉਣੀ ਦੇ ਕਿਲੇ ਨੂੰ ਖਾਲਸਾ ਫ਼ੌਜਾਂ ਦੀ ਮਦਦ ਨਾਲ ਆਪਣੇ ਅਧੀਨ ਕਰ ਲਿਆ ਤਾਂ ਜੋ ਇਸ ਦੀ ਰਾਖੀ ਕੀਤੀ ਜਾ ਸਕੇ ਜਦੋਂ ਸਿੱਖ ਕੌਮ ਦੇ ਸਭ ਜਰਨੈਲਾਂ ਤੇ ਸਿੰਘਾਂ ਨੇ ਮਿਲ ਕੇ ਰਾਮ - ਰਾਉਣੀ ਦਾ ਕਿਲਾ ਬਣਾ/ਸੰਵਾਰ ਲਿਆ ਤਾਂ ਇਹ ਹਕੂਮਤ ਨੂੰ ਸਿੱਧੀ ਚੁਣੋਤੀ ਦੇਣ ਵਾਲਾ ਕਦਮ ਸੀ।[5]
ਪਹਾੜੀ ਰਾਜਿਆ ਨਾਲ ਲੜ੍ਹਾਈ
ਸੋਧੋਰਾਮ - ਰਾਉਣੀ ਦੇ ਕਿਲੇ ਨੂੰ ਢਾਉਣ ਲਈ ਗੁੱਸੇ ਵਿੱਚ ਆਏ ਮੀਰ ਮਨੂੰ ਨੇ ਫੌਜ ਚੜਾ ਦਿੱਤੀ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਖਾਲਸਾ ਪੰਥ ਵਿੱਚ ਉਸ ਸਮੇਂ ਕੁਛ ਨਾਰਾਜਗੀ ਚੱਲ ਰਹੀ ਸੀ। ਪੰਥ ਤੋਂ ਨਾਰਾਜ ਹੋ ਕੇ ਸਰਦਾਰ ਜੱਸਾ ਸਿੰਘ ਜੀ ਨੇ ਅਦੀਨਾ ਬੇਗ ਕੋਲ (ਜਲੰਧਰ) ਜਾ ਕੇ ਨੌਕਰੀ ਕਰ ਲਈ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੁਸ਼ਮਣਾਂ ਦੀ ਫੌਜ ਨਾਲ ਜਲੰਧਰ ਦੇ ਨਵਾਬ ਅਦੀਨਾ ਬੇਗ ਦੇ ਨਾਲ ਆਏ ਸੀ ਉਸ ਸਮੇਂ ਨਾਸਰ ਅਲੀ ਖਾਨ ਜਾਲੰਧਰੀ, ਮਿਰਜਾ ਅਜੀਜ ਖਾਨ ਅਤੇ ਪਹਾੜੀ ਰਾਜਿਆਂ ਦੀਆਂ ਫੋਜਾਂ ਸਭ ਨੇ ਮਿਲ ਕੇ ਰਾਮ -ਰਾਉਣੀ ਕਿਲੇ ਨੂੰ ਘੇਰਾ ਪਾ ਲਿਆ ਪਰੰਤੁ ਜੱਸਾ ਸਿੰਘ ਰਾਮਗੜ੍ਹੀਆ ਦੁਸ਼ਮਣਾਂ ਦੀ ਫੌਜ ਨਾਲ ਆ ਤੇ ਗਏ ਸੀ (ਕਿਓਂਕਿ ਪੰਥ ਨਾਲ ਨਾਰਾਜ ਹੋ ਕੇ ਇਹ ਅਦੀਨਾ ਬੇਗ ਦੇ ਕੋਲ ਜਾ ਕੇ ਨੋਕਰੀ ਕਰਨ ਲੱਗ ਪਏ ਸਨ)। ਪਰ ਹੁਣ ਉਹ ਆਪਣੇ ਹੀ ਭਰਾਵਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਸਨ। ਇੱਧਰ ਖਾਲਸਾ ਪੰਥ ਨੂੰ ਵੀ ਪਤਾ ਲੱਗ ਗਿਆ ਸੀ ਕਿਲੇ ਦੇ ਕੋਲ ਵਾਲਾ ਮੋਰਚਾ ਸਰਦਾਰ ਜੱਸਾ ਸਿੰਘ ਦਾ ਹੈ। ਓਹ ਵੀ ਆਪਣੇ ਭਰਾ ਨਾਲ ਲੜਾਈ ਨਹੀ ਕਰਨਾ ਚਾਹੁੰਦੇ ਸਨ ।
ਪੰਥ ਦੀ ਸ਼ਰਨ
ਸੋਧੋਸਰਦਾਰ ਜੱਸਾ ਸਿੰਘ ਜੀ ਨੇਪੰਥ ਦੀ ਸ਼ਰਨ ਵਿੱਚ ਆਉਣ ਲਈ ਲਿਖ ਕੇ ਬੇਨਤੀ ਭੇਜੀ। ਉਸ ਸਮੇਂ ਪੰਥ ਨੇ ਵੀ ਇਹੀ ਜਵਾਬ ਦਿੱਤਾ ਕਿ ਹੁਣ ਨਾ ਮਿਲੇ ਤਾਂ ਫਿਰ ਕਦੀ ਵੀ ਮਿਲਿਆ ਨਹੀਂ ਜਾਣਾ। ਇਸ ਬੇਨਤੀ ਨੂੰ ਪੰਥ ਨੇ ਪ੍ਰਵਾਨ ਕੀਤਾ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਝੱਟ ਹੀ ਅਦੀਨਾ ਬੇਗ ਤੋਂ ਆਪਣਾ ਸਾਰਾ ਹਿਸਾਬ ਖ਼ਤਮ ਕਰਕੇ ਜੂਝ ਰਹੇ ਸਿੰਘਾਂ ਨਾਲ ਆ ਰਲੇ। (ਸਰਦਾਰ ਜੱਸਾ ਸਿੰਘ ਜੀ ਨੇ ਅਦੀਨਾ ਬੇਗ ਨੂੰ ਕਿਹਾ ਕਿ ਜਿੰਨੇ ਦਿਨ ਮੈਂ ਤੁਹਾਡੇ ਕੋਲ ਨੌਕਰੀ ਕੀਤੀ ਹੈ, ਉਸ ਦਾ ਹਿਸਾਬ ਕਰੋ। ਜੱਸਾ ਸਿੰਘ ਰਾਮਗੜ੍ਹੀਆ ਆਪਣਾ ਸਾਰਾ ਹਿਸਾਬ ਚੁਕਾ ਭਾਰੀ ਮੁਸੀਬਤ ਦੇ ਸਮੇਂ ਵਿੱਚ ਆਪਣੇ ਨਾਲ 100 ਸਿੰਘਾਂ ਨੂੰ ਲੈ ਕੇ ਰਾਮ - ਰਾਉਣੀ ਦੇ ਕਿਲੇ ਵਿੱਚ ਪ੍ਰਵੇਸ਼ ਕਰ ਗਏ ਤੇ ਬਾਕੀ ਸਿੰਘਾਂ ਨਾਲ ਹੀ ਸ਼ਹੀਦ ਹੋਣ ਨੂੰ ਤਿਆਰ ਹੋ ਗਏ। ਦੁਸ਼ਮਣ ਰਾਮ- ਰਾਉਣੀ ਦੇ ਕਿਲੇ 'ਤੇ ਕਬਜ਼ਾ ਨਹੀਂ ਕਰ ਸਕੇ ਕਿਉਂਕਿ ਸਿੰਘ ਪਹਿਲਾ ਵੀ ਜੂਝ ਰਹੇ ਸਨ ਤੇ ਹੁਣ ਸਰਦਾਰ ਹੋਰਾਂ ਦੇ ਆਉਣ ਕਰਕੇ ਸ਼ਕਤੀ 'ਚ ਹੋਰ ਵਾਧਾ ਹੋ ਗਿਆ ਸੀ। ਉਸ ਸਮੇਂ ਖਾਲਸਾ ਪੰਥ ਨੇ ਖੁਸ਼ ਹੋ ਕੇ ਸਰਦਾਰ ਜੱਸਾ ਸਿੰਘ ਜੀ ਦਾ ਸਤਿਕਾਰ ਕਰਦੇ ਹੋਏ ਰਾਮ - ਰਾਉਣੀ ਦਾ ਕਿਲਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਖ ਰੇਖ ਅਧੀਨ ਕਰ ਦਿੱਤਾ।
ਹਵਾਲੇ
ਸੋਧੋ- ↑ "Sikh Courier International". Sikh Cultural Society of Great Britain. 18 December 1999. Retrieved 18 December 2022 – via Google Books.
- ↑ The encyclopedia of Sikhism - Page 111 - ISBN 81-7010-301-0
- ↑ History Of Medieval India - Page 146 - ISBN 81-261-2313-3
- ↑ Warrior-diplomat: Jassa Singh Ramgarhia - Harbans Singh Virdi
- ↑ Dhavan, Purnima (3 Nov 2011). When Sparrows Became Hawks: The Making of the Sikh Warrior Tradition, 1699-1799. USA: OUP USA. pp. 81. ISBN 0199756554.
{{cite book}}
: CS1 maint: year (link)