ਰਾਮਚੰਦ ਪਾਕਿਸਤਾਨੀ

ਰਾਮਚੰਦ ਪਾਕਿਸਤਾਨੀ (Urdu: رام چند پاکستانی) ਉਰਦੂ ਭਾਸ਼ਾ ਪਾਕਿਸਤਾਨੀ ਡਰਾਮਾ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਮਿਹਰੀਨ ਜੱਬਰ ਅਤੇ ਨਿਰਮਾਤਾ ਜਾਵੇਦ ਜੱਬਰ ਹਨ। ਇਹ ਫ਼ਿਲਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਪੈਦਾ ਹੋਣ ਕਾਰਨ ਇਕ ਪਰਿਵਾਰ ਦੇ ਵੱਖ ਹੋ ਜਾਣ ਦੀ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ। ਫ਼ਿਲਮ ਵਿੱਚ ਨੰਦਿਤਾ ਦਾਸ, ਰਸ਼ੀਦ ਫਾਰੂਕੀ, ਸਈਅਦ ਫ਼ਜ਼ਲ ਹੁਸੈਨ, ਮਾਰੀਆ ਵਾਸਤੀ ਅਤੇ ਨੋਮਾਨ ਇਜਾਜ਼ ਨੇ ਮੁੱਖ ਭੂਮਿਕਾ ਨਿਭਾਈ ਹੈ।

ਰਾਮਚੰਦ ਪਾਕਿਸਤਾਨੀ
ਤਸਵੀਰ:Ramchand pakistani poster.JPG
ਪੋਸਟਰ
ਨਿਰਦੇਸ਼ਕਮਿਹਰੀਨ ਜੱਬਰ
ਲੇਖਕਜਾਵੇਦ ਜੱਬਰ
ਸਕਰੀਨਪਲੇਅਮੋਹੰਮਦ ਅਹਿਮਦ
ਨਿਰਮਾਤਾਜਾਵੇਦ ਜੱਬਰ
ਸਿਤਾਰੇ
ਸਿਨੇਮਾਕਾਰਸੋਫੀਆਂ ਖਾਨ
ਸੰਪਾਦਕਅਸੀਮ ਸਿਨਹਾ
ਸੰਗੀਤਕਾਰ
ਡਿਸਟ੍ਰੀਬਿਊਟਰ
ਰਿਲੀਜ਼ ਮਿਤੀ
  • ਅਕਤੂਬਰ 2, 2008 (2008-10-02) (ਪਾਕਿਸਤਾਨ)
ਮਿਆਦ
103 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਉਰਦੂ
ਬਜ਼ਟRs. 60 ਮਿਲੀਅਨ (US$2,10,000) [1]
ਬਾਕਸ ਆਫ਼ਿਸRs. 6.5 ਮਿਲੀਅਨ (US$23,000) [2]

ਪਲਾਟ

ਸੋਧੋ

ਪਾਕਿਸਤਾਨ ਵਿੱਚ ਰਹਿਣ ਵਾਲਾ ਹਿੰਦੂ ਦਲਿਤ ਸ਼ੰਕਰ (ਰਸ਼ੀਦ ਫਾਰੂਕੀ) ਆਪਣੇ ਅੱਠ ਸਾਲ ਦੇ ਬੇੇਟੇ ਰਾਮਚੰਦ (ਫ਼ਜਲ ਹੁਸੈਨ) ਦੇ ਨਾਲ ਅਨਜਾਨੇ ਵਿੱਚ ਸਰਹਦ ਪਾਰ ਕਰ ਹਿੰਦੁਸਤਾਨ ਦੀ ਜ਼ਮੀਨ ਉੱਤੇ ਆ ਜਾਂਦਾ ਹੈ। ਤਣਾਅ ਵਾਲੇ ਮਾਹੌਲ ਹੋਣ ਦੇ ਕਾਰਨ ਉਨ੍ਹਾੰ ਲੋਕਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ ਹੈ। ਬੇਟੇ ਰਾਮਚੰਦ ਅਤੇ ਪਿਤਾ ਸ਼ੰਕਰ ਨੂੰ ਭਾਰਤੀ ਜੇਲ੍ਹ ਵਿੱਚ ਬੰਦੀ ਬਣਾ ਲਿਆ ਜਾਂਦਾ ਹੈ। ਸ਼ੰਕਰ ਦੀ ਪਤਨੀ ਚੰਪਾ (ਨੰਦਿਤਾ ਦਾਸ) ਆਪਣੇ ਆਪ ਨੂੰ ਇਕੱਲਾ ਪਾਕੇ ਜਿੰਦਗੀ ਨਾਲ ਜੂਝਣ ਲੱਗਦੀ ਹੈ। ਮਾਂ ਤੋਂ ਬਿਛੜ ਜਾਣ ਦੇ ਕਾਰਨ ਰਾਮਚੰਦ ਬਹੁਤ ਦੁੱਖੀ ਰਹਿਣ ਲੱਗਦਾ ਹੈ।

ਹਵਾਲੇ

ਸੋਧੋ
  1. "Pakistani movie to play in India". DAWN. 19 July 2008. Retrieved 7 December 2013.
  2. "Ramchand Pakistani - Box Office". IboS Network. Retrieved 7 December 2013.[permanent dead link]