ਰਾਮ ਪ੍ਰਸਾਦ ਬੈਰਾਗੀ
ਪੰਡਿਤ ਰਾਮ ਪ੍ਰਸਾਦ ਬੈਰਾਗੀ ਹਿਮਾਚਲ ਪ੍ਰਦੇਸ਼ ਦੇ ਕਸੌਲੀ ਦੇ ਸਬਥੂ ਮੰਦਰ ਦਾ ਪੁਜਾਰੀ ਸੀ। ਸਬਥੂ ਦੇ ਇਸ ਕ੍ਰਾਂਤੀਕਾਰੀ ਬੈਰਾਗੀ ਨੇ ਦੇਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਜਨ-ਕ੍ਰਾਂਤੀ ਦੀਆਂ ਸਰਗਰਮੀਆਂ ਨੂੰ ਤੇਜ ਕਰਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣਾ ਚਾਹੁੰਦਾ ਸੀ। ਉਸਨੇ ਇਸ ਵਿਦਰੋਹ ਨੂੰ ਸਫਲ ਬਣਾਉਣ ਲਈ ਹਿਮਾਚਲ ਵਿੱਚ ਬਣਾਈ ਗਈ ਇੱਕ ਜਾਸੂਸੀ ਸੰਸਥਾ ਦੀ ਅਗਵਾਈ ਕੀਤੀ। 1857 ਵਿਚ ਬੈਰਾਗੀ ਨੇ ਕਸੌਲੀ ਦੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਅੰਗਰੇਜ਼ਾਂ ਵਿਰੁੱਧ ਜੰਗ ਵਿਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਇਸ ਕ੍ਰਾਂਤੀਕਾਰੀ ਬੈਰਾਗੀ ਨੂੰ ਅੰਗਰੇਜ਼ਾਂ ਨੇ ਅੰਬਾਲਾ ਵਿੱਚ ਫਾਂਸੀ ਦੇ ਦਿੱਤੀ ਸੀ। [1][2]
ਹਵਾਲੇ
ਸੋਧੋ- ↑ "बैरागी की जगह लगेगी बोस की प्रतिमा". www.divyahimachal.com.
- ↑ "कसौली से भड़की थी 1857 के विद्रोह की चिंगारी". Dainik Jagran.