ਰਾਯਨ ਟੈਨ ਡੋਸ਼ੇਟੇ
ਰਾਯਨ ਨੀਲ ਟੈਨ ਡੋਸ਼ੇਟੇ (ਡੱਚ ਉਚਾਰਨ: ['tɛn 'dusxɑːtə]; ਜਨਮ 30 ਜੂਨ 1980), ਇੱਕ ਡੱਚ–ਦੱਖਣ ਅਫ਼ਰੀਕੀ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕੇਟ ਖਿਡਾਰੀ ਹੈ ਜਿਸਨੇ ਨੀਦਰਲੈਂਡ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਇੱਕ ਦਿਨਾ ਅੰਤਰਰਾਸ਼ਟਰੀ (ODI) 'ਤੇ ਟਵੰਟੀ-20 ਅੰਤਰਰਾਸ਼ਟਰੀ ਖੇਡਿਆ।[1] 2008, 2010 ਅਤੇ 2011 ਵਿੱਚ, ਟੈਨ ਡੋਸ਼ੇਟੇ ਨੂੰ ਰਿਕਾਰਡ ਤਿੰਨ ਮੌਕਿਆਂ 'ਤੇ ਆਈਸੀਸੀ ਐਸੋਸੀਏਟ ਪਲੇਅਰ ਆਫ਼ ਦ ਈਅਰ ਚੁਣਿਆ ਗਿਆ।
ਦੱਖਣ ਅਫ਼ਰੀਕਾ ਵਿੱਚ ਜੰਮੇ ਅਤੇ ਵੱਡੇ ਹੋਏ, ਟੈਨ ਡੋਸ਼ੇਟੇ ਨੇ 2003 ਦੇ ਇੰਗਲਿਸ਼ ਸੀਜ਼ਨ ਲਈ ਇੰਗਲੈਂਡ ਵਿੱਚ ਐਸੈਕਸ ਕਾਉਂਟੀ ਕ੍ਰਿਕਟ ਕਲੱਬ ਨਾਲ਼ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਇੱਕ ਘਰੇਲੂ ਖਿਡਾਰੀ ਵਜੋਂ ਆਪਣੀ ਡੱਚ ਨਾਗਰਿਕਤਾ ਦੁਆਰਾ ਕੁਆਲੀਫ਼ਾਈ ਕੀਤਾ। ਇੱਕ ਸੱਜੇ ਹੱਥ ਦੇ ਆਲ ਰਾਉਂਡਰ, ਇਸਨੇ ਪਹਿਲੀ ਵਾਰ 2005 ਆਈਸੀਸੀ ਟਰਾਫ਼ੀ ਵਿੱਚ ਨੀਦਰਲੈਂਡ ਦੀ ਰਾਸ਼ਟਰੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ, ਅਤੇ 2009 ਵਿਸ਼ਵ ਟਵੰਟੀ20 ਅਤੇ 2011 ਵਿਸ਼ਵ ਕੱਪ ਸਮੇਤ ਟੀਮ ਲਈ ਕਈ ਟੂਰਨਾਮੈਂਟ ਖੇਡੇ। 2011 ਵਿਸ਼ਵ ਕੱਪ ਵਿੱਚ, ਟੈਨ ਡੋਸ਼ੇਟੇ ਨੇ ਇੰਗਲੈਂਡ ਦੇ ਖ਼ਿਲਾਫ਼ 119 ਦੌੜਾਂ ਬਣਾਈਆਂ, ਇਹ ਆਈਸੀਸੀ ਦੇ ਇੱਕ ਪੂਰੇ ਮੈਂਬਰ ਦੇ ਖ਼ਿਲਾਫ਼ ਇੱਕ ਡੱਚ ਖਿਡਾਰੀ ਦਾ ਪਹਿਲਾ ਵਨਡੇ ਸੈਂਕੜਾ ਸੀ।
ਘਰੇਲੂ ਪੱਧਰ 'ਤੇ, ਟੈਨ ਡੋਸ਼ੇਟੇ ਨੇ ਪਹਿਲਾਂ 2006 ਦੇ ਸੀਜ਼ਨ ਦੌਰਾਨ ਐਸੇਕਸ ਲਈ ਨਿਯਮਤ ਤੌਰ 'ਤੇ ਆਪਣੇ ਆਪ ਨੂੰ ਸਥਾਪਿਤ ਕੀਤਾ, ਅਤੇ 2014 ਸੀਜ਼ਨ ਲਈ ਟੀਮ ਦਾ ਸੀਮਤ ਓਵਰਾਂ ਦਾ ਕਪਤਾਨ ਨਿਯੁਕਤ ਕੀਤਾ ਗਿਆ। ਇਸਨੇ ਆਸਟਰੇਲੀਆ ਦੇ ਬਿਗ ਬੈਸ਼, ਬੰਗਲਾਦੇਸ਼ ਪ੍ਰੀਮੀਅਰ ਲੀਗ, ਇੰਡੀਅਨ ਪ੍ਰੀਮੀਅਰ ਲੀਗ ਅਤੇ ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਜ਼ਿੰਬਾਬਵੇ ਵਿੱਚ ਫ੍ਰੈਂਚਾਇਜ਼ੀ ਸਮੇਤ ਹੋਰ ਦੇਸ਼ਾਂ ਵਿੱਚ ਕਈ ਪੇਸ਼ੇਵਰ ਟੀ-20 ਟੀਮਾਂ ਲਈ ਖੇਡਿਆ ਹੈ।
ਸਤੰਬਰ 2021 ਵਿੱਚ, ਟੈਨ ਡੋਸ਼ੇਟੇ ਨੇ ਘੋਸ਼ਣਾ ਕੀਤੀ ਕਿ ਉਹ 2021 ਦੇ ਅੰਤ ਵਿੱਚ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ[2] ਉਸਨੇ 2021 ਆਈਸੀਸੀ ਟੀ20 ਵਿਸ਼ਵ ਕੱਪ ਵਿੱਚ ਗਰੁੱਪ ਮੈਚ ਦੌਰਾਨ 20 ਅਕਤੂਬਰ 2021 ਨੂੰ ਨਾਮੀਬੀਆ ਵਿਰੁੱਧ ਆਪਣਾ ਅੰਤਮ ਅੰਤਰਰਾਸ਼ਟਰੀ ਮੈਚ ਖੇਡਿਆ। ਦਸੰਬਰ 2021 ਵਿੱਚ ਉਸਨੂੰ ਕੈਂਟ ਕਾਉਂਟੀ ਕ੍ਰਿਕਟ ਕਲੱਬ ਦੇ ਬੱਲੇਬਾਜ਼ੀ ਕੋਚ ਵਜੋਂ ਨਿਯੁਕਤ ਕੀਤਾ ਗਿਆ। ਨਵੰਬਰ 2022 ਵਿੱਚ, ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ ਦਾ ਫ਼ੀਲਡਿੰਗ ਕੋਚ ਨਿਯੁਕਤ ਕੀਤਾ ਗਿਆ।[3]
ਹਵਾਲੇ
ਸੋਧੋ- ↑ "Ten players we wish we had seen more of in internationals". ESPN Cricinfo. Retrieved 2 July 2020.
- ↑ "Ryan ten Doeschate to retire from professional cricket at end of 2021". ESPN Cricinfo. Retrieved 12 September 2021.
- ↑ Tagore, Vijay (8 November 2022). "Ryan ten Doeschate to join KKR as fielding coach". Cricbuzz (in ਅੰਗਰੇਜ਼ੀ). Retrieved 2022-11-08.