ਟਵੰਟੀ-20 ਅੰਤਰਰਾਸ਼ਟਰੀ

ਕ੍ਰਿਕੇਟ ਖੇਡ ਦਾ ਇੱਕ ਰੂਪ

ਇੱਕ ਟਵੰਟੀ-20 ਅੰਤਰਰਾਸ਼ਟਰੀ (ਟੀ20) ਕ੍ਰਿਕਟ ਦਾ ਇੱਕ ਰੂਪ ਹੈ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ.) ਦੇ ਮੁੱਖ ਮੈਂਬਰਾਂ ਵਿੱਚ 2 ਟੀਮਾਂ ਦੇ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਹਰੇਕ ਟੀਮ 20 ਓਵਰਾਂ ਦਾ ਸਾਹਮਣਾ ਕਰਦੀ ਹੈ। ਇਹ ਖੇਡ ਟੀ20 ਕ੍ਰਿਕਟ ਦੇ ਨਿਯਮਾਂ ਅਨੁਸਾਰ ਹੀ ਖੇਡੀ ਜਾਂਦੀ ਹੈ।

ਜੂਨ 2006 ਵਿੱਚ ਇੰਗਲੈਂਡ ਅਤੇ ਸ਼੍ਰੀਲੰਕਾ ਦੇ ਵਿਚਾਲੇ ਇੱਕ ਟਵੰਟੀ-20 ਅੰਤਰਰਾਸ਼ਟਰੀ

ਪਹਿਲਾ ਟਵੰਟੀ-20 ਮੁਕਾਬਲਾ 17 ਫ਼ਰਵਰੀ 2005 ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਈਡਨ ਪਾਰਕ, ਆਕਲੈਂਡ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਸੀ। ਆਈ.ਸੀ.ਸੀ. ਨੇ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਲਈ ਅੰਤਰਰਾਸ਼ਟਰੀ ਦਰਜਾਬੰਦੀ (Rankings) 24 ਅਕਤੂਬਰ, 2011 ਨੂੰ ਜਾਰੀ ਕੀਤੀ ਸੀ, ਜਿਸ ਵਿੱਚ ਇੰਗਲੈਂਡ ਦੀ ਟੀਮ ਪਹਿਲੇ ਸਥਾਨ ਤੇ ਸੀ।[1]

ਟਵੰਟੀ-20 ਅੰਤਰਰਾਸ਼ਟਰੀ ਟੀਮਾਂਸੋਧੋ

ਟਵੰਟੀ-20 ਖੇਡਣ ਵਾਲੇ ਦੇਸ਼ ਜਿਸ ਵਿੱਚ ਪਹਿਲਾ ਮੈਚ ਬਰੈਕੇਟ ਵਿੱਚ ਲਿਖਿਆ ਗਿਆ ਹੈ।

 1.   ਆਸਟਰੇਲੀਆ (17 ਫ਼ਰਵਰੀ 2005)
 2.   ਨਿਊਜ਼ੀਲੈਂਡ (17 ਫ਼ਰਵਰੀ 2005)
 3.   ਇੰਗਲੈਂਡ (13 ਜੂਨ 2005)
 4.   ਦੱਖਣੀ ਅਫ਼ਰੀਕਾ (21 ਅਕਤੂਬਰ 2005)
 5.   ਵੈਸਟ ਇੰਡੀਜ਼ (16 ਫ਼ਰਵਰੀ 2006)
 6.   ਸ੍ਰੀ ਲੰਕਾ (15 ਜੂਨ 2006)
 7.   ਪਾਕਿਸਤਾਨ (28 ਅਗਸਤ 2006)
 8.   ਬੰਗਲਾਦੇਸ਼ (28 ਨਵੰਬਰ 2006)
 9.   ਜ਼ਿੰਬਾਬਵੇ (28 ਨਵੰਬਰ 2006)
 10.   ਭਾਰਤ (1 ਦਿਸੰਬਰ 2006)
 11.   ਕੀਨੀਆ (1 ਸਿਤੰਬਰ 2007)
 12.   ਸਕਾਟਲੈਂਡ (12 ਸਿਤੰਬਰ 2007)
 13.   ਨੀਦਰਲੈਂਡ (2 ਅਗਸਤ 2008)
 14.   ਆਇਰਲੈਂਡ (2 ਅਗਸਤ 2008)
 15.   ਕਨੇਡਾ (2 ਅਗਸਤ 2008)
 16.   ਬਰਮੂਡਾ (3 ਅਗਸਤ 2008)
 17.   ਅਫ਼ਗ਼ਾਨਿਸਤਾਨ (2 ਫ਼ਰਵਰੀ 2010)

ਹਵਾਲੇਸੋਧੋ