ਰਾਸਮਸ ਲਰਡੋਰਫ (ਜਨਮ 22 ਨਵੰਬਰ 1968) ਡੈਨਿਸ਼-ਕਨੇਡੀਅਨ ਪ੍ਰੋਗਰਾਮਰ ਹੈ। ਉਸਨੇ ਪੀ.ਐਚ.ਪੀ. ਦਾ ਨਿਰਮਾਣ ਕੀਤਾ ਅਤੇ ਇਸਦੇ ਪਹਿਲੇ ਦੋ ਸੰਸਕਰਣ ਬਣਾਏ ਹਨ। ਇਸਦੇ ਬਾਅਦ ਵਾਲੇ ਸੰਸਕਰਣਾਂ ਵਿੱਚ ਵੀ ਉਸ ਨੇ ਆਪਣਾ ਯੋਗਦਾਨ ਦਿੱਤਾ ਹੈ। ਇਸ ਨੂੰ ਵਿਕਸਤ ਕਰਨ ਵਾਲੇ ਸਮੂਹ ਵਿੱਚ ਜਿਮ ਵਿੰਸਟੱਡ, ਸਟਿੱਗ ਬੈਕਨ, ਸ਼ੇਨ ਕਾਰਾਵੀਓ, ਐਂਡੀ ਗੁਟਮਨਜ਼ ਅਤੇਜ਼ੀਵ ਸੁਰਾਸਕੀ ਸ਼ਾਮਿਲ ਹਨ। ਉਹ ਹੁਣ ਵੀ ਇਸੇ ਪਰਿਯੋਜਨਾ ਵਿੱਚ ਲਗਾਤਾਰ ਆਪਣਾ ਯੋਗਦਾਨ ਦੇ ਰਿਹਾ ਹੈ।

ਰਾਸਮਸ ਲਰਡੋਰਫ
Rasmus Lerdorf August 2014 (cropped).JPG
ਜਨਮ (1968-11-22) 22 ਨਵੰਬਰ 1968 (ਉਮਰ 54)
ਅਲਮਾ ਮਾਤਰਯੂਨੀਵਰਸਿਟੀ ਆਫ਼ ਵਰਟਲੂ
ਪੇਸ਼ਾਇੰਜੀਨੀਅਰ, ਇਟਸੀ
ਵੈੱਬਸਾਈਟhttp://lerdorf.com
2007 ਦੀ ਓ.ਐਸ.ਸੀ.ਐਮ.ਐਸ ਕਾਨਫਰੰਸ ਦੌਰਾਨ ਰਾਸਮਸ ਲਰਡੋਰਫ ਜੂਮਲਾ! ਵਿਕਾਸਕਾਰਾਂ ਨਾਲ ਇਸਦੀ ਸੁਰੱਖਿਆ ਬਾਲ ਗੱਲਬਾਤ ਕਰਦੇ ਹੋਏ।

ਮੁੱਢਲਾ ਜੀਵਨ ਅਤੇ ਸਿੱਖਿਆਸੋਧੋ

1980 ਵਿੱਚ ਲਰਡੋਰਫ ਦਾ ਪਰਿਵਾਰ ਡੈਨਮਾਰਕ ਤੋਂ ਕਨੇਡਾ ਆ ਕੇ ਵਸ ਗਿਆ ਅਤੇ 1983 ਵਿੱਚ ਉਹ ਕਿੰਗ ਸਿਟੀ, ਓਂਟਾਰੀਓ 'ਚ ਰਹਿਣ ਲੱਗ ਪਏ। 1988 ਵਿੱਚ ਉਸਨੇ ਕਿੰਗ ਸਿਟੀ ਸੈਕੰਡਰੀ ਸਕੂਲ ਤੋਂ ਅਤੇ 1993 ਵਿੱਚ ਯੂਨੀਵਰਸਿਟੀ ਆਫ਼ ਵਾਟਰਲੂ ਤੋਂ ਸਿਸਟਮ ਡਿਜ਼ਾਈਨ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਅਪਲਾਈਡ ਸਾਇੰਸ ਦੀ ਗ੍ਰੈਜੂਏਸ਼ਨ ਪੂਰੀ ਕੀਤੀ। ਉਸਨੇ ਅਪਾਚੀ ਐਚ.ਟੀ.ਟੀ.ਪੀ ਸਰਵਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਅਤੇ ਐਮ.ਐਸ.ਕਿਊ.ਐਲ ਡੀ.ਬੀ.ਐਮ.ਐਸ ਵਿੱਚ LIMIT ਕਾਰਕ ਸ਼ਾਮਲ ਕੀਤਾ।

ਕਰੀਅਰਸੋਧੋ

ਸਤੰਬਰ 2002 ਤੋਂ ਨਵੰਬਰ 2009 ਤੱਕ ਲਰਡੋਰਫ ਯਾਹੂ! ਇੰਕ ਵਿੱਚ ਇੰਨਫ੍ਰਾਸਟਰਕਚਰ ਆਰਕੀਟੈਕਚਰ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਦਾ ਰਿਹਾ। 2010 ਵਿੱਚ ਉਸਨੇ ਵੀਪੇਅ ਵਿੱਚ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਬਣਾਉਣ ਲਈ ਟੰਮ ਕੀਤਾ। 22 ਫਰਵਰੀ 2012 ਨੂੰ ਉਸਨੇ ਟਵਿੱਟਰ 'ਤੇ ਦੱਸਿਆ ਕਿ ਉਹ ਹੁਣ ਇਟਸੀ ਵਿੱਚ ਕੰਮ ਕਰਦਾ ਹੈ। 2013 ਵਿੱਚ ਰਾਸਮਸ ਨੇ ਜੈਲਾਸਟਿਕ ਵਿੱਚ ਨਵੀਂ ਤਕਨਾਲੋਜੀ ਦੇ ਵਿਕਾਸ ਲਈ ਸੀਨੀਅਰ ਸਲਾਹਕਾਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ।

ਲਰਡੋਰਫ ਓਪਨ ਸੋਰਸ ਕਾਨਫਰੰਸ ਦਾ ਬੁਲਾਰਾ ਵੀ ਹੈ।

ਸਨਮਾਨਸੋਧੋ

2003 ਵਿੱਚ ਲਰਡੋਰਫ ਦਾ ਨਾਮ ਐਮ.ਆਈ.ਟੀ ਤਕਨਾਲੋਜੀ ਰਿਵਿਊ ਟੀ.ਆਰ.100 ਦੀ 35 ਸਾਲ ਤੋਂ ਘੱਟ ਉਮਰ ਦੇ 100 ਉੱਦਮੀਆਂ ਦੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਬਾਹਰੀ ਕੜੀਆਂਸੋਧੋ

ਮੁਲਾਕਾਤਾਂਸੋਧੋ

ਹਵਾਲੇਸੋਧੋ