ਰਾਸ਼ਟਰੀ ਗਾਣ ਦੇਸ਼ ਪਿਆਰ ਨਾਲ ਭਰੀ ਇਕ ਅਜਿਹੀ ਸੰਗੀਤਕ ਰਚਨਾ ਹੈ, ਜੋ ਉਸ ਦੇਸ਼ ਦੇ ਇਤਿਹਾਸ, ਸਭਿਅਤਾ, ਸਭਿਆਚਾਰ ਅਤੇ ਉਸਦੇ ਵਾਸੀਆਂ ਦੇ ਸੰਘਰਸ਼ ਦੀ ਵਿਆਖਿਆ ਕਰਦੀ ਹੈ। ਇਹ ਸੰਗੀਤ ਰਚਨਾ ਜਾਂ ਤਾਂ ਉਸ ਦੇਸ਼ ਦੀ ਸਰਕਾਰ ਦੁਆਰਾ ਸਵਿਕਾਰੀ ਹੁੰਦੀ ਹੈ ਜਾਂ ਪਰੰਪਰਾਗਤ ਰੂਪ ਵਿਚ ਪ੍ਰਾਪਤ ਹੁੰਦੀ ਹੈ।

ਇਤਿਹਾਸ

ਸੋਧੋ

ਸਭਤੋਂ ਪਰਾਣਾ ਰਾਸ਼ਟਰੀ ਗਾਣ ਗ੍ਰੇਟ ਬ੍ਰਿਟੇਨ ਦਾ ਗੋਡ ਸੇਵ ਦੀ ਕਵੀਨ(God Save the Queen) ਹੈ, ਜਿਸਦਾ 1825 ਵਿਚ ਰਾਸ਼ਟਰੀ ਗਾਣ ਦੇ ਰੂਪ ਵਿਚ ਵਰਣਨ ਕੀਤਾ ਗਿਆ ਸੀ, ਹਾਲਾਂਕਿ 18ਵੀਂ ਸਦੀ ਦੇ ਮੱਧ ਤੋਂ ਹੀ ਇਹ ਦੇਸ਼ ਪਿਆਰ ਦੇ ਗੀਤ ਦੇ ਰੂਪ ਵਿਚ ਲੋਕ ਪ੍ਰੀਯ ਰਿਹਾ ਅਤੇ ਰਾਜਸੀ ਸਮਾਰੋਹਾਂ ਉੱਤੇ ਗਾਇਆ ਜਾਂਦਾ ਸੀ। 19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਜ਼ਿਆਦਾਤਰ ਯੂਰਪੀ ਦੇਸ਼ਾਂ ਨੇ ਬ੍ਰਿਟੇਨ ਦਾ ਪੈਰਚਲਨ ਕੀਤਾ, ਕੁਛ ਰਾਸ਼ਟਰੀ ਗਾਣ ਖ਼ਾਸ ਉਦੇਸ਼ਾਂ ਦੇ ਲਈ ਲਿਖੇ ਗਏ, ਜਦਕਿ ਬਾਕੀ ਨੂੰ ਪਹਿਲਾਂ ਤੋਂ ਮੌਜੂਦ ਧੁਨਾਂ ਉੱਤੇ ਅਪਣਾਇਆ ਗਿਆ।

ਮੁੱਢਲੀਆਂ ਰਚਨਾਵਾਂ

ਸੋਧੋ

ਕਛ ਹੀ ਰਾਸ਼ਟਰੀ ਗਾਣ ਮਸ਼ਹੂਰ ਕਵੀਆਂ ਜਾਂ ਰਚਨਾਕਾਰਾਂ ਦੁਆਰਾ ਲਿਖੇ ਗਏ ਹਨ। ਪਹਿਲਾਂ ਆਸਟ੍ਰੀਆਈ ਰਾਸ਼ਟਰੀ ਗਾਣ ਗੌਡ ਏਰਹਾਲਤੇ ਫ਼੍ਰੇਂਜ਼ ਡੇਨ ਕੈਸਰ(ਈਸ਼ਵਰ ਸਮ੍ਰਾਟ ਫ੍ਰਾਂਸਿਸੀ ਦੀ ਰੱਖਿਆ ਕਰੇ) ਇਸਦਾ ਵਿਸ਼ੇਸ਼ ਅਪਵਾਦ ਹੈ। ਇਸਦੀ ਰਚਨਾ 1797 ਵਿਚ ਜੋਜ਼ੇਫ਼ ਹੇਡਨ ਦੇ ਕੀਤੀ ਸੀ ਅਤੇ ਬਾਅਦ ਵਿਚ (1929)ਪਾਠ ਨੂੰ ਬਦਲਕੇ ਸੇਈ ਗੇਸਨੇਟ ਔਨ ਇਂਡੇ (ਹਮੇਸ਼ਾ ਸੁਭਾਗਸ਼ਾਲੀ ਰਹੇ) ਗਾਇਆ ਗਿਆ। ਹੇਡਨ ਦੀ ਧੁਨ ਦਾ ਜਰਮਨੀ ਰਾਸ਼ਟਰੀ ਗਾਣ ਡਿਉਸ਼ਲੈਂਡ, ਡਿਉਸ਼ਲੈਂਡ ਊਬਰ ਐਲੇ ਜਰਮਨੀ, ਵਿਚ ਵੀ ਵਰਤਿਆ ਗਿਆ। ਜਿਸਨੂੰ 1922 ਵਿਚ ਅੰਗੀਕਾਰ ਕੀਤਾ ਗਿਆ ਸੀ। ਇਸਦੇ ਤੀਸਰੇ ਛੰਦ ਈਨਿਕੀ ਅੰਡ ਰੇਸ਼ ਅੰਡ ਫ਼੍ਰੀਹੀ(ਏਕਤਾ, ਅਧਿਕਾਰ ਅਤੇ ਸੁਤੰਤਰਤਾ) ਤੋਂ ਸ਼ੁਰੂ ਕਰਕੇ ਇਸਦਾ ਨਾਮ ਬਦਲਕੇ ਡਿਉਸ਼ਲੈਂਡਲੇਡ ਦੇ ਨਾਮ ਨਾਲ ਜਰਮਨੀ ਦੇ ਰਾਸ਼ਟਰੀ ਗਾਣ ਦੇ ਰੂਪ ਵਿਚ ਜ਼ਾਰੀ ਹੈ। 1922 ਤੋਂ ਪਹਿਲਾਂ ਜਰਮਨੀ ਦਾ ਰਾਸ਼ਟਰੀਗਾਣ ਹੀਲ ਡਿਰ ਇਮ ਸੀਗਕ੍ਰਾਂਜ (ਜਿੱਤ ਦੀ ਮਾਲਾ ਧਾਰਣ ਕਰਨ ਵਾਲਿਆਂ ਨੂੰ ਵਧਾਈਆਂ) ਸੀ। ਇਹ ਗਾਡ ਸੇਵ ਦ ਕਵੀਨ ਦੀ ਧੁਨ ਤੇ ਗਾਇਆ ਜਾਂਦਾ ਸੀ।

ਭਾਰਤ ਦਾ ਰਾਸ਼ਟਰੀ ਗਾਣ

ਸੋਧੋ
  • ਜਨ ਗਣ ਮਨ ਅਧੀਨਾਯਕ ਜਯ ਹੈ (ਗਾਣ)
  • ਜਨ ਗਣ ਮਨ ਅਧੀਨਾਯਕ ਜਯ ਹੈ (ਧੁਨ)

ਭਾਰਤ ਦਾ ਰਾਸ਼ਟਰੀ ਗਾਣ ਜਨ ਗਣ ਮਨ ਹੈ, ਜੋ ਮੂਲ ਰੂਪ ਵਿਚ ਬੰਗਾਲੀ ਭਾਸ਼ਾ ਵਿਚ ਰਬਿੰਦਰਨਾਥ ਟੈਗੋਰ ਦਵਾਰਾ ਲਿਖਿਆ ਗਿਆ ਸੀ, ਜਿਸ ਨੂੰ ਭਾਰਤੀ ਸਰਕਾਰ ਦਵਾਰਾ 25 ਜਨਵਰੀ 1950 ਨੂੰ ਰਾਸ਼ਟਰੀ ਗਾਣ ਦੇ ਰੂਪ ਵਿਚ ਅੰਗੀਕ੍ਰਤ ਕੀਤਾ ਗਿਆ। ਇਸਦੇ ਗਾਣ ਦਾ ਕੁੱਲ ਸਮਾਂ 52 ਸਕਿੰਟ ਨਿਰਧਾਰਿਤ ਹੈ। ਰਬਿੰਦਰਨਾਥ ਟੈਗੋਰ ਵਿਸ਼ਵ ਦੇ ਇੱਕੋ ਇੱਕ ਅਜਿਹੇ ਵਿਅਕਤੀ ਹਨ, ਜਿਸਦੀ ਰਚਨਾ ਨੂੰ ਇੱਕ ਤੋਂ ਵੱਧ ਦੇਸ਼ਾਂ ਵਿਚ ਰਾਸ਼ਟਰੀਗਾਣ ਦਾ ਦਰਜਾ ਪ੍ਰਾਪਤ ਹੈ। ਉਸਦੀ ਇੱਕ ਦੂਸਰੀ ਕਵਿਤਾ ਆਮਾਰ ਸੋਨਾਰ ਬਾਂਗਲਾ ਜੋ ਅੱਜ ਵੀ ਬਂਗਲਾਦੇਸ਼ ਵਿਚ ਰਾਸ਼ਟਰੀਗਾਣ ਦੇ ਰੂਪ ਵਿਚ ਗਾਇਆ ਜਾਂਦਾ ਹੈ।


ਰਾਸ਼ਟਰੀ ਗਾਣ ਦੇ ਪ੍ਰਕਾਰ

ਸੋਧੋ

ਰਾਸ਼ਟਰੀ ਗਾਣ ਦੀ ਭਾਵਨਾ ਵੱਖਰੀ ਹੁੰਦੀ ਹੈ, ਇਸ ਵਿਚ ਸ਼ਾਸਕਾਂ ਦੇ ਲਈ ਦੁਆਵਾਂ ਤੋਂ ਲੈਕੇ ਰਾਸ਼ਟਰੀ ਮਹੱਤਵ ਦੀਆਂ ਜੰਗਾਂ ਜਾਂ ਬਗਾਵਤਾਂ ਦੇ ਸੰਕੇਤ ਤੋਂ ਲੈਕੇ ਰਾਸ਼ਟਰੀ ਭਗਤੀ ਦੀ ਭਾਵਨਾ ਨੂੰ ਆਵਾਜ਼ ਹੁੰਦੀ ਹੈ। ਸੰਗੀਤਾਤਮਕ ਗੁਣਾਂ ਦੇ ਪੱਖ ਤੋਂ ਰਾਸ਼ਟਰੀਗਾਣ ਵਿਚ ਬਹੁਤ ਭਿੰਨਤਾ ਹੁੰਦੀ ਹੈ, ਇਹ ਜ਼ਰੂਰੀ ਨਹੀਂ ਹੈ ਕਿ ਸੰਗੀਤ ਦੇ ਵਾਂਗ ਹੀ ਪਾਠ ਜਾਂ ਪਦ ਉਸੇ ਰਾਸ਼ਟਰ ਜਾਂ ਦੇਸ਼ ਦੇ ਨਾਗਰਿਕ ਦਵਾਰਾ ਲਿਖਿਆ ਗਿਆ ਹੋਵੇ। ਰਾਜਨੀਤਿਕ ਅਤੇ ਅੰਤਰਾਸ਼ਟਰੀ ਸੰਬੰਧਾਂ ਵਿਚ ਬਦਲਾਵ ਦੇ ਕਾਰਣ ਅਕਸਰ ਪਾਠ ਬਦਲ ਲਿਆ ਜਾਂਦਾ ਹੈ ਜਾਂ ਨਵੇਂ ਰਾਸ਼ਟਰੀ ਗਾਣ ਨੂੰ ਅਪਨਾ ਲਿਆ ਜਾਂਦਾ ਹੈ। ਉਦਾਹਰਣ ਰੂਪ ਵਿਚ, ਭੂਤਪੂਰਵ ਸੋਵੀਅਤ ਸੰਘ ਨੇ 19ਵੀਂ ਸਦੀ ਦੇ ਅੰਤ ਵਿਚ ਦੋ ਫ਼ਰਾਂਸੀਸੀ ਮਜ਼ਦੂਰਾਂ ਦਵਾਰਾ ਰਚਿਆ ਅਤੇ ਸੰਗੀਤਬੱਧ ਕਮਿਊਨਸ਼ਟ ਇੰਟਰਨੈਸ਼ਨਲ ਦੀ ਥਾਂ 1944 ਵਿਚ ਗਿਮਨ ਸੋਵੇਤਸਕੋਗੋ ਸੋਯੁਨ ਨੂੰ ਰਾਸ਼ਟਰੀ ਗਾਣ ਦੇ ਰੂਪ ਵਿਚ ਅਪਣਾਇਆ।

ਦੱਖਣੀ ਅਫ਼੍ਰੀਕਾ ਦਾਾ ਰਾਸ਼ਟਰੀ ਗਾਣ ਆਪਣੇ ਆਪ ਵਿਚ ਕੁਝ ਵੱਖਰਾ ਹੈ, ਜਿਸ ਵਿਚ 5 ਦੇਸ਼ਾਂ ਦੀਆਂ 11 ਅਧਿਕਾਰਿਤ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ। ਰਾਸ਼ਟਰੀ ਗਾਣ ਦਾ ਪਹਿਲਾ ਪਦ ਇੱਕ ਵੱਖਰੀ ਭਾਸ਼ਾ ਵਿਚ ਅਤੇ ਬਾਕੀ ਤਿੰਨ ਪਦ ਹਰ ਇੱਕ ਨਾਲ ਦੋ ਭਾਸ਼ਾਵਾਂ ਵਿਚ ਵੰਡਿਆ ਹੋਇਆ ਹੈ।

ਹਿਦਾਇਤਾਂ

ਸੋਧੋ
  • ਜਦੋਂ ਰਾਸ਼ਟਰੀ ਗਾਣ ਗਾਇਆ ਜਾਂ ਵਜਾਇਆ ਜਾਂਦਾ ਹੈ ਤਾਂ ਸ਼ਰੋਤਿਆਂ ਨੂੰ ਸਾਵਧਾਨ ਹੋਕੇ ਖੜਾ ਰਹਿਣਾ ਚਾਹੀਦਾ ਹੈ। ਜਦਕਿ ਜਦੋਂ ਕਿਸੇ ਫ਼ਿਲਮ ਦੇ ਭਾਗ ਦੇ ਰੂਪ ਵਿਚ ਰਾਸ਼ਟਰੀ ਗਾਣ ਨੂੰ ਕਿਸੇ ਸਮਾਚਾਰ ਦੀ ਗਤੀਵਿਧੀ ਜਾਂ ਸੰਖਿਪਤ ਫ਼ਿਲਮ ਦੇ ਦੌਰਾਨ ਵਜਾਇਆ ਜਾਵੇ ਤਾਂ ਸ਼ਰੋਤਿਆਂ ਤੋਂ ਆਸ ਨਹੀਂ ਕੀਤੀ ਜਾਂਦੀ ਕਿ ਉਹ ਖੜੇ ਹੋ ਜਾਣ, ਕਿਉਂਕਿ ਉਨ੍ਹਾਂ ਦੇ ਖੜੇ ਹੋ ਜਾਣ ਨਾਲ ਫ਼ਿਲਮ ਦੇ ਪ੍ਰਦਰਸ਼ਮ ਵਿਚ ਰੁਕਾਵਟ ਆਵੇਗੀ ਅਤੇ ਇੱਕ ਅਸੰਤੁਲਨ ਅਤੇ ਵਹਿਮ ਪੈਦਾ ਹੋਵੇਗਾ ਅਤੇ ਰਾਸ਼ਟਰੀਗਾਣ ਦੀ ਗਰਿਮਾ ਵਿਚ ਵਾਧਾ ਨਹੀਂ ਹੋਵੇਗਾ।
  • ਜਿਵੇਂ ਕਿ ਰਾਸ਼ਟਰੀ ਝੰਡੇ ਨੂੰ ਫਹਿਰਾਉਣ ਦੇ ਮਾਮਲੇ ਵਿਚ ਹੁੰਦਾ ਹੈ, ਇਹ ਲੋਕਾਂ ਦੀ ਚੰਗੀ ਭਾਵਨਾ ਦੇ ਲਈ ਛੱਡਿਆ ਜਾਂਦਾ ਹੈ ਕਿ ਉਹ ਰਾਸ਼ਟਰੀ ਗਾਣ ਨੂੰ ਗਾਉਂਦੇ ਜਾਂ ਬਜਾਉਂਦੇ ਸਮੇਂ ਕਿਸੇ ਅਨੁਚਿਤ ਗਤੀਵਿਧੀ ਵਿਚ ਜੁੜੇ ਨਾ ਹੋਣ।

ਬਾਹਰੀ ਕੜੀਆਂ

ਸੋਧੋ

ਭਾਰਤ ਦਾ ਰਾਸ਼ਟਰੀ ਗਾਣ

ਸੋਧੋ