ਰਿਆਜ਼ ਬਟਾਲਵੀ
ਰਿਆਜ਼ ਬਟਾਲਵੀ (1937 – 15 ਜਨਵਰੀ 2003) ਇੱਕ ਸੀਨੀਅਰ ਪਾਕਿਸਤਾਨੀ ਪੱਤਰਕਾਰ, ਲੇਖਕ ਅਤੇ ਨਾਟਕਕਾਰ ਸੀ। [1] [2]
ਸ਼ੁਰੂਆਤੀ ਜੀਵਨ
ਸੋਧੋਰਿਆਜ਼ੁਲ ਹਸਨ ਦਾ ਜਨਮ ਫਰਵਰੀ 1937 ਵਿੱਚ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਹੋਇਆ ਸੀ। 1947 ਵਿਚ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਉਸ ਦਾ ਪਰਿਵਾਰ ਪਾਕਿਸਤਾਨ ਆ ਗਿਆ [1] ਸਭ ਤੋਂ ਪਹਿਲਾਂ, ਉਸਨੇ ਰੋਜ਼ਾਨਾ ਕੋਹਿਸਤਾਨ ਅਖ਼ਬਾਰ ਲਈ ਕੰਮ ਕਰਨਾ ਸ਼ੁਰੂ ਕੀਤਾ ਜਿਸਦਾ ਸੰਪਾਦਕ ਉੱਘਾ ਪੱਤਰਕਾਰ ਅਤੇ ਨਾਵਲਕਾਰ ਨਸੀਮ ਹਿਜਾਜ਼ੀ ਸੀ। ਫਿਰ ਜਦੋਂ 1963 ਵਿੱਚ ਡੇਲੀ ਮਸ਼ਰਿਕ ਅਖ਼ਬਾਰ ਸ਼ੁਰੂ ਹੋਇਆ ਉਹ ਇਸ ਅਖ਼ਬਾਰ ਵਿੱਚ ਚਲਾ ਗਿਆ, ਅਤੇ ਬਾਅਦ ਵਿੱਚ ਇਸਦਾ ਸੰਪਾਦਕ ਬਣ ਗਿਆ। [1]
ਨਾਟਕਕਾਰ ਵਜੋਂ
ਸੋਧੋਰਿਆਜ਼ ਬਟਾਲਵੀ ਨੇ ਡੁਬਈ ਚਲੋ ਨਾਂ ਦੀ ਇੱਕ ਛੋਟੀ ਕਹਾਣੀ ਲਿਖੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਬਾਅਦ ਵਿੱਚ ਇਸੇ ਨਾਮ ਨਾਲ਼ ਇੱਕ ਬਹੁਤ ਮਸ਼ਹੂਰ ਫ਼ਿਲਮ ਬਣੀ - ਡੁਬਈ ਚਲੋ (1979)। [3] ਉਸਨੇ ਪਾਕਿਸਤਾਨੀ ਟੈਲੀਵਿਜ਼ਨ ਲਈ ਇੱਕ ਪ੍ਰਸਿੱਧ ਟੀਵੀ ਡਰਾਮਾ ਏਕ ਹਕੀਕਤ ਏਕ ਫ਼ਸਾਨਾ ਵੀ ਲਿਖਿਆ। [4]
ਮਾਣ ਸਨਮਾਨ
ਸੋਧੋ- 1986 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ [1]
ਮੌਤ
ਸੋਧੋਰਿਆਜ਼ ਬਟਾਲਵੀ ਦੀ 15 ਜਨਵਰੀ 2003 ਨੂੰ ਲਾਹੌਰ, ਪਾਕਿਸਤਾਨ ਵਿੱਚ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। [2]
ਹਵਾਲੇ
ਸੋਧੋ- ↑ 1.0 1.1 1.2 1.3 Profile of Riaz Batalvi on Journalism Pakistan website Archived 2023-03-25 at the Wayback Machine. Retrieved 23 July 2019
- ↑ 2.0 2.1 Riaz Batalvi passe away Pakistan Press Foundation website, Published 16 January 2003, Retrieved 23 July 2019
- ↑ Riaz Batalvi's film Dubai Chalo (1979) on IMDb website Retrieved 23 July 2019
- ↑ Riaz Batalvi's TV drama on YouTube Uploaded 7 July 2018, Retrieved 23 July 2019