ਰਿਚਰਡ ਐਲਨ (ਫ਼ੀਲਡ ਹਾਕੀ)
ਰਿਚਰਡ ਜੇਮਸ ਐਲਨ (4 ਜੂਨ 1902 – 1969) ਇੱਕ ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜਿਸਨੇ 1928, 1932 ਅਤੇ 1936 ਵਿੱਚ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਸਦਾ ਜਨਮ ਨਾਗਪੁਰ, ਭਾਰਤ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਸਕੂਲੀ ਪੜ੍ਹਾਈ ਵੱਕਾਰੀ ਓਕ ਗਰੋਵ ਸਕੂਲ, ਮਸੂਰੀ ਅਤੇ ਬਾਅਦ ਵਿੱਚ ਸੇਂਟ ਜੋਸਫ਼ ਕਾਲਜ, ਨੈਨੀਤਾਲ ਤੋਂ ਕੀਤੀ ਸੀ।
1928 ਦੇ ਸਮਰ ਓਲੰਪਿਕ ਵਿੱਚ, ਉਸਨੇ ਗੋਲਕੀਪਰ ਵਜੋਂ ਪੰਜ ਮੈਚ ਖੇਡੇ, ਅਤੇ ਆਪਣੇ ਖਿਲਾਫ਼ ਕੋਈ ਗੋਲ ਨਾ ਹੋਣ ਦਿੱਤਾ। ਚਾਰ ਸਾਲ ਬਾਅਦ, ਉਸਨੇ ਗੋਲਕੀਪਰ ਦੇ ਰੂਪ ਵਿੱਚ ਸੰਯੁਕਤ ਰਾਜ ਦੇ ਖਿਲਾਫ਼ ਇੱਕ ਮੈਚ ਖੇਡਿਆ। ਅਮਰੀਕੀ ਟੀਮ ਨੇ ਉਸਦੇ ਖਿਲਾਫ਼ ਇੱਕ ਗੋਲ ਕੀਤਾ, ਜਦੋਂ ਉਹ ਮੈਦਾਨ ਤੋਂ ਬਾਹਰ ਆਟੋਗ੍ਰਾਫ 'ਤੇ ਦਸਤਖ਼ਤ ਕਰ ਰਿਹਾ ਸੀ (ਅੰਤਿਮ ਸਕੋਰ ਭਾਰਤ ਦੇ ਹੱਕ ਵਿੱਚ 24-1 ਸੀ, ਜੋ ਉਸ ਸਮੇਂ ਇੱਕ ਵਿਸ਼ਵ ਰਿਕਾਰਡ ਸੀ)। 1936 ਦੇ ਸਮਰ ਓਲੰਪਿਕ ਵਿੱਚ ਉਸਨੇ ਗੋਲਕੀਪਰ ਵਜੋਂ ਚਾਰ ਮੈਚ ਖੇਡੇ। ਉਸ ਦੇ ਖਿਲਾਫ਼ ਇੱਕ ਗੋਲ ਕੀਤਾ ਗਿਆ ਸੀ। ਤਿੰਨ ਓਲੰਪਿਕ ਖੇਡਾਂ ਵਿੱਚ ਸਿਰਫ਼ ਦੋ ਗੋਲ ਆਪਣੇ ਸਿਰ ਕਰਵਾਉਣ ਦਾ ਇਹ ਅੰਕੜਾ ਅੱਜ ਤੱਕ ਇੱਕ ਓਲੰਪਿਕ ਰਿਕਾਰਡ ਬਣਿਆ ਹੋਇਆ ਹੈ।
ਬਾਹਰੀ ਲਿੰਕ
ਸੋਧੋ- Richard Allen at Olympedia
- Olympic profile