1928 ਗਰਮ ਰੁੱਤ ਓਲੰਪਿਕ ਖੇਡਾਂ
1928 ਓਲੰਪਿਕ ਖੇਡਾਂ ਜਾਂ IX ਓਲੰਪੀਆਡ 1928 ਵਿੱਚ ਨੀਦਰਲੈਂਡ ਦੇ ਸ਼ਹਿਰ ਅਮਸਤੱਰਦਮ ਵਿੱਖੇ ਹੋਈਆ।
ਝਲਕੀਆਂ
ਸੋਧੋ- ਪਹਿਲੀ ਵਾਰ ਓਲੰਪਿਕ ਜੋਤੀ ਜਗਾਈ ਗਈ।[1]
- ਪਹਿਲੀ ਵਾਰ ਗ੍ਰੀਸ ਦੇ ਖਿਡਾਰੀਆਂ ਨਾਲ ਓਲੰਪਿਕ ਪਰੇਡ ਸ਼ੁਰੂ ਹੋਈ ਅਤੇ ਮਹਿਮਾਨ ਦੇਸ਼ ਦੇ ਖਿਡਾਰੀਆਂ ਨਾਲ ਸਮਾਪਤ ਹੋਈ।
- ਐਥਲੈਟਿਕ ਦੀ ਖੇਡਾਂ 400 ਮੀਟਰ ਦੇ ਟਰੈਕ 'ਚ ਕਰਵਾਈਆ ਗਈਆ ਜੋ ਬਾਅਦ ਦਾ ਪੈਮਾਨਾ ਬਣ ਗਿਆ।
- ਇਹ ਖੇਡਾਂ 16 ਦਿਨਾਂ ਵਿੱਚ ਸਮਾਪਤ ਹੋਈ ਜੋ ਰੀਤ ਹੁਣ ਤੱਕ ਚਲਦੀ ਹੈ।
- ਤੈਰਾਕੀ ਵਿੱਚ ਦੋ ਸੋਨ ਤਗਮੇ ਜਿੱਤਣ ਵਾਲਾ ਜੋਹਨੀ ਵਾਇਸਮੂਲਰ ਬਾਅਦ ਵਿੱਚ ਬਹੁਤ ਸਾਰੀਆ ਟਾਰਜਨ ਫ਼ਿਲਮਾਂ ਵਿੱਚ ਕੰਮ ਕੀਤਾ।
- ਫ਼ਿਨਲੈਂਡ ਦੇ ਪਾਵੋ ਨੁਰਮੀ ਨੇ 10,000ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਆ ਜਿਸ ਕੋਲ ਹੁਣ ਨੌ ਤਗਮੇ ਹੋ ਗਏ।
- ਕੈਨੇਡਾ ਦੇ ਪਰਸੀ ਵਿਲਿਅਮ ਨੇ 100ਮੀਟਰ ਅਤੇ 200ਮੀਟਰ ਦੀਆਂ ਦੋਨੋਂ ਦੌੜਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
- ਭਾਰਤ ਨੇ ਹਾਕੀ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।
- ਜਾਪਾਨ ਦੇ ਮਿਕੀਓ ਓਡਾ ਨੇ 15.21 meters (49 ft 11 in) ਦੀ ਤੀਹਰੀ ਛਾਲ ਲਗਾ ਕੇ ਏਸ਼ੀਆ ਦਾ ਪਹਿਲਾ ਸੋਨ ਤਗਮਾ ਜਿਤਣ ਵਾਲ ਬਣਿਆ।
- ਅਲਜੀਰੀਆ ਦਾ ਜਮਪਲ ਬਾਓਘੇਰਾ ਏਲ ਊਫੀ ਨੇ ਫ਼ਰਾਂਸ ਲਈ ਮੈਰਾਥਨ ਵਿੱਚ ਸੋਨ ਤਗਮਾ ਜਿੱਤਿਆ।
- ਨਵਾ ਅਜ਼ਾਦ ਹੋਇਆ ਆਈਰਲੈਂਡ ਦੇ ਹੈਮਰ ਥਰੋ ਖਿਡਾਰੀ ਪੈਟ ਓ' ਕੈਲਾਘਨ ਨੇ ਸੋਨ ਤਗਮਾ ਜਿਤਿਆ।
- ਕੋਕਾ ਕੋਲਾ ਬਤੌਰ ਸਪਾਂਸਰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸਾਮਿਲ ਹੋਇਆ।
- ਇਹਨਾਂ ਖੇਡਾਂ ਨੂੰ ਪਹਿਲੀ ਵਾਰ ਗਰਮ ਰੁੱਤ ਦੀਆਂ ਖੇਡਾਂ ਦਾ ਨਾਮ ਦਿਤਾ ਗਿਆ।
- 1920 ਅਤੇ 1924 ਦੀਆਂ ਖੇਡਾਂ ਵਿੱਚ ਬੈਨ ਕਰਨ ਤੋਂ ਬਾਅਦ ਜਰਮਨੀ ਖੇਡਾਂ ਵਿੱਚ ਸਮਿਲ ਹੋਇਆ ਤੇ ਤਗਮਾ ਸੂਚੀ ਵਿੱਚ ਦੁਜੇ ਸਥਾਨ ਤੇ ਰਿਹਾ।
- ਕਾਰਾਂ ਦੀ ਪਾਰਕਿੰਗ ਲਈ ਪਹਿਲੀ ਵਾਰ ਗੋਲ ਨੀਲਾ ਨਾਲ P ਦਾ ਚਿੱਨ ਦੀ ਵਰਤੋਂ ਕੀਤੀ ਗਈ ਜੋ ਬਾਅਦ ਵਿੱਚ ਪਾਰਕਿੰਗ ਦਾ ਚਿੱਨ ਬਣ ਗਿਆ।[2]
ਹਵਾਲੇ
ਸੋਧੋ- ↑ "Amsterdam 1928". Olympic.org. Archived from the original on 2018-12-26. Retrieved 2012-07-09.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-12-20. Retrieved 2017-11-28.
{{cite web}}
: Unknown parameter|dead-url=
ignored (|url-status=
suggested) (help)