ਰਿਡਾਕਸ ਜਾਂ ਰਿਡਾਕਸੀਕਰਨ (ਅੰਗਰੇਜ਼ੀ: Redox; ਰਿਡੱਕਸ਼ਨ (ਅਣਾਆਕਸੀਕਰਨ) ਅਤੇ ਆਕਸੀਕਰਨ (ਆਕਸੀਕਰਨ) ਦਾ ਸੁਮੇਲ) ਕਿਰਿਆਵਾਂ ਉਹ ਰਸਾਇਣਕ ਕਿਰਿਆਵਾਂ ਹੁੰਦੀਆਂ ਹਨ ਜਿਹਨਾਂ ਵਿੱਚ ਪਰਮਾਣੂਆਂ ਸੀ ਆਕਸੀਕਰਨ ਸੰਖਿਆ ਬਦਲ ਜਾਂਦੀ ਹੈ; ਆਮ ਤੌਰ ਉੱਤੇ, ਇਹਨਾਂ ਕਿਰਿਆਵਾਂ ਵਿੱਚ ਰਸਾਇਣਕ ਜਾਤੀਆਂ ਵਿਚਕਾਰ ਬਿਜਲਾਣੂਆਂ ਦਾ ਤਬਾਦਲਾ ਹੁੰਦਾ ਹੈ।

ਸੋਡੀਅਮ ਅਤੇ ਫ਼ਲੋਰੀਨ ਆਇਨੀ (ਬਿਜਲਾਣੂ) ਤੌਰ ਉੱਤੇ ਇੱਕ ਦੂਜੇ ਨਾਲ਼ ਜੁੜਦੇ ਹੋਏ। ਸੋਡੀਅਮ ਆਪਣਾ ਬਾਹਰਲਾ ਬਿਜਲਾਣੂ ਗੁਆ ਕੇ ਇੱਕ ਸਥਾਈ ਬਿਜਲਾਣੂ ਬਣਤਰ ਹਾਸਲ ਕਰ ਲੈਂਦਾ ਹੈ ਅਤੇ ਇਹ ਬਿਜਲਾਣੂ ਫ਼ਲੋਰੀਨ ਪਰਮਾਣੂ ਕੋਲ਼ ਚਲਾ ਜਾਂਦਾ ਹੈ। ਉਲਟ ਚਾਰਜ ਵਾਲ਼ੇ ਆਇਨ ਇੱਕ ਦੂਜੇ ਨੂੰ ਖਿੱਚਦੇ ਹਨ। ਸੋਡੀਅਮ ਦਾ ਆਕਸੀਕਰਨ ਅਤੇ ਫ਼ਲੋਰੀਨ ਦਾ ਅਣਆਕਸੀਕਰਨ ਹੋ ਜਾਂਦਾ ਹੈ।
ਰਿਡਾਕਸ ਕਿਰਿਆ ਦੇ ਦੋ ਭਾਗ