ਰੂਥ ਸਿਮਪਸਨ (ਕਾਰਕੁੰਨ)

ਰੂਥ ਸਿਮਪਸਨ (15 ਮਾਰਚ, 1926 - 8 ਮਈ, 2008) ਸੰਯੁਕਤ ਰਾਜ ਦੇ ਪਹਿਲੇ ਲੈਸਬੀਅਨ ਕਮਿਉਨਟੀ ਸੈਂਟਰ ਦੀ ਬਾਨੀ, ਇੱਕ ਲੇਖਕ ਅਤੇ ਨਿਊ ਯਾਰਕ ਦੇ ਡੌਟਰਸ ਆਫ ਬਿਲੀਟਿਸ ਦੀ ਸਾਬਕਾ ਪ੍ਰਧਾਨ ਸੀ।

ਰੂਥ ਸਿਮਪਸਨ, ਅੰ. 1971

ਉਸ ਦੀ ਕਿਤਾਬ ਫਰੋਮ ਦ ਕਲੋਸੇਟ ਟੂ ਦ ਕੋਰਟਸ 1977 ਵਿੱਚ ਪ੍ਰਕਾਸ਼ਤ ਹੋਈ ਅਤੇ 2007 ਵਿੱਚ ਦੁਬਾਰਾ ਪ੍ਰਕਾਸ਼ਤ ਹੋਈ। ਉਸਨੇ ਸਾਲ 1982 ਤੋਂ ਨਿਊ ਯਾਰਕ ਦੇ ਵੂਡਸਟਾਕ ਵਿੱਚ ਹਫ਼ਤਾਵਾਰੀ ਘੰਟਾ ਚੱਲਣ ਵਾਲਾ ਪ੍ਰੋਗਰਾਮ "ਮਿਨੋਰਟੀ ਰਿਪੋਰਟ" ਆਪਣੀ 2008 ਵਿਚ ਹੋਈ ਮੌਤ ਤੱਕ ਨਿਰਮਿਤ ਕੀਤਾ।

ਉਸ ਦਾ ਕੰਮ

ਸੋਧੋ

ਡੌਟਰਸ ਆਫ ਬਿਲੀਟਿਸ (ਡੀ.ਓ.ਬੀ.) ਦੇ ਨਿਊ ਯਾਰਕ ਚੈਪਟਰ ਦੇ ਪ੍ਰਧਾਨ ਹੋਣ ਵਜੋਂ ਸਿਮਪਸਨ ਨੇ 1969–71 ਦੇ ਅਰਸੇ ਦੌਰਾਨ ਡੀ.ਓ.ਬੀ. ਦੇ ਮੈਂਬਰਾਂ ਲਈ ਸਮਲਿੰਗੀ ਅਧਿਕਾਰ ਪ੍ਰਦਰਸ਼ਨਾਂ ਅਤੇ ਵਿਦਿਅਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਕਈ ਵਾਰ ਜਦੋਂ ਐਨ.ਵਾਈ.ਸੀ. ਪੁਲਿਸ ਬਿਨਾਂ ਵਾਰੰਟ ਤੋਂ, ਗੈਰ ਕਾਨੂੰਨੀ ਢੰਗ ਨਾਲ ਡੀ.ਓ.ਬੀ. ਦੇ ਨੀਚੇ ਮੈਨਹੱਟਨ ਵਿੱਚ ਲੈਸਬੀਅਨ ਸੈਂਟਰ ਵਿੱਚ ਦਾਖਲ ਹੋਈ, ਸਿਮਪਸਨ ਪੁਲਿਸ ਅਤੇ ਡੀਓਬੀ ਔਰਤਾਂ ਦਰਮਿਆਨ ਖੜ੍ਹੀ ਹੋ ਗਈ। ਤਿੰਨ ਮੌਕਿਆਂ 'ਤੇ ਉਸ ਨੂੰ ਪੁਲਿਸ ਦੁਆਰਾ ਅਦਾਲਤ ਵਿਚ ਪੇਸ਼ ਕੀਤੇ ਜਾਣ ਦਾ ਹਵਾਲਾ ਦਿੱਤਾ ਗਿਆ। ਉਸ ਨੂੰ ਐਲੇਨ ਪੋਵਿਲ, ਟੀ-ਗ੍ਰੇਸ ਐਟਕਿੰਸਨ ਅਤੇ ਫਲੋ ਕੈਨੇਡੀ ਨਾਲ ਰਿਚਰਡ ਨਿਕਸਨ (ਵਾਰਨ) ਦੀ ਇਕ ਰੈਲੀ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵਿਮਨ'ਜ ਅਟਾਰਨੀ ਦੀ ਰਿਹਾਈ ਹੋਣ ਤੱਕ ਜ਼ਿਆਦਾਤਰ ਦਿਨ ਜੇਲ ਵਿਚ ਹੀ ਰਹੀ।

ਰੂਥ ਸਿਮਪਸਨ ਦੇ 1976 ਦੇ ਮੋਹਰੀ ਕੰਮਾਂ ਵਿਚ ਉਸਨੇ ਫਰੋਮ ਦ ਕਲੋਸੇਟ ਟੂ ਦ ਕੋਰਟਸ ਤੱਕ ਦੇ ਸਮੇਂ ਵਿੱਚ ਆਪਣੇ ਇਤਿਹਾਸ ਦਾ ਵੇਰਵਾ ਦਿੱਤਾ ਅਤੇ ਵੱਡੀ ਭਿੰਨ ਭਿੰਨ ਐਲਜੀਬੀਟੀ ਆਬਾਦੀ ਲਈ ਕਾਨੂੰਨ ਅਧੀਨ ਨਿਆਂ, ਨਾਗਰਿਕ ਅਧਿਕਾਰਾਂ ਅਤੇ ਬਰਾਬਰ ਦੇ ਵਿਵਹਾਰ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਦੱਸਿਆ।

ਰੂਥ ਨੇ ਨਿਊ ਯਾਰਕ ਦੇ ਵੁੱਡਸਟਾਕ ਵਿਚ ਹਫ਼ਤਾਵਾਰੀ, ਇਕ ਘੰਟਾ-ਲੰਮਾ ਟੈਲੀਵੀਜ਼ਨ ਪ੍ਰੋਗਰਾਮ, "ਮਿਨੋਰਟੀ ਰਿਪੋਰਟ" ਤਿਆਰ ਕੀਤਾ। ਉਸਨੇ 1982 ਤੋਂ 2001 ਤੱਕ ਵੁੱਡਸਟਾਕ ਪਬਲਿਕ ਲਾਇਬ੍ਰੇਰੀ ਦੀ ਬੋਰਡ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਆਪਣੀ ਮੌਤ ਤੱਕ ਇੱਕ ਅਫਸਰ ਵਜੋਂ ਰਹਿੰਦੀ ਰਹੀ। ਰੂਥ ਨੇ ਆਪਣੀ ਕਵਿਤਾ ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਤ ਕੀਤੀ ਅਤੇ ਉਸਨੇ ਹਡਸਨ ਵੈਲੀ ਖੇਤਰ ਵਿਚ ਕਾਲਜ ਕੈਂਪਸ ਵਿਚ ਕਈ ਭਾਸ਼ਣ ਦਿੱਤੇ ਹਨ।

ਰੂਥ ਸਿਮਪਸਨ ਦੀ ਮੌਤ 8 ਮਈ, 2008 ਨੂੰ ਹੋ ਗਈ। [1] [2]

ਹਵਾਲੇ

ਸੋਧੋ
  1. "Obit in L.A. Times". Archived from the original on 2020-04-16. Retrieved 2020-07-04. {{cite web}}: Unknown parameter |dead-url= ignored (|url-status= suggested) (help)
  2. "Obit in El Pais". Archived from the original on 2020-04-16. Retrieved 2020-07-04. {{cite web}}: Unknown parameter |dead-url= ignored (|url-status= suggested) (help)

ਕਿਤਾਬਚਾ

ਸੋਧੋ