ਰੂਪਵਾਦ (ਸਾਹਿਤ)
ਰੂਪਵਾਦ, ਸਾਹਿਤ ਆਲੋਚਨਾ ਅਤੇ ਸਾਹਿਤ ਸਿਧਾਂਤ ਦੀ ਇੱਕ ਸੰਪਰਦਾ ਹੈ ਜਿਸਦਾ ਸੰਬੰਧ ਕਿਸੇ ਪਾਠ ਵਿਸ਼ੇਸ਼ ਦੇ ਸੰਰਚਨਾ ਪੱਖਾਂ ਨਾਲ ਹੁੰਦਾ ਹੈ। ਇਹ ਬਾਹਰੀ ਪ੍ਰਭਾਵਾਂ ਨੂੰ ਅਣਗੌਲੇ ਕਰਕੇ ਕਿਸੇ ਪਾਠ ਦਾ ਅਧਿਅਨ ਹੁੰਦਾ ਹੈ। ਰੂਪਵਾਦ ਵਿਸ਼ਲੇਸ਼ਣ ਦੇ ਮੰਤਵ ਲਈ ਸਭਿਆਚਾਰ ਜਾਂ ਸਮਾਜਕ ਸੰਦਰਭ, ਲੇਖਕ, ਅਤੇ ਅੰਤਰ-ਵਸਤੂ ਦੀਆਂ ਧਾਰਨਾਵਾਂ ਨੂੰ ਨਜ਼ਰਅੰਦਾਜ਼ ਕਰਦਾ ਹੈ, ਅਤੇ ਮੋਡਜ, ਵਿਧਾਵਾਂ, ਪ੍ਰਵਚਨ, ਅਤੇ ਰੂਪਾਂ ਤੇ ਫ਼ੋਕਸ ਕਰਦਾ ਹੈ।
ਰੂਪਵਾਦ ਬਾਰੇ
ਸੋਧੋਰੂਪਵਾਦੀ ਆਲੋਚਨਾ ਦਾ ਕੇਦਂਰੀ ਨਿਸ਼ਾਨਾ ਹੈ। ਕਿਸੇ ਸਾਹਿਤਿਕ ਰਚਨਾ ਵਿਚ ਰੂਪ ਦੀ ਪਛਾਣ ਤੇ ਵਿਆਖਿਆ। ਇਹ ਵਿਧੀ ਸਾਹਿਤਿਕ ਰਚਨਾ ਨੂੰ ਖੁਦਮੁਖਤਿਆਰ ਮੰਨਦੀ ਹੋਈ ਰਚਨਾ ਦੇ ਬਾਹਰਲੇ ਪੱਖਾਂ ਜਿਵੇਂ ਲੇਖਕ ਦਾ ਜੀਵਨ, ਉਸ ਦਾ ਸਮਾਂ, ਰਚਨਾ ਦੇ ਸਮਾਜਿਕ, ਰਾਜਸੀ ਆਰਥਿਕ ਤੇ ਮਨੋਵਿਗਿਆਨਿਕ ਪੱਖ ਆਦਿ ਨੂੰ ਘੱਟ ਮਹੱਤਵ ਦਿੰਦੀ ਹੈ। ਰੂਪਵਾਦੀਆਂ ਦਾ ਕਹਿਣਾ ਸੀ ਕਿ ਕਲਾ ਸਥਾਈ ਰੂਪ ਵਿਚ ਆਪਣੇ ਆਪ, ਸਵੈ ਨਿਰਭਰ ਤੇ ਹਮੇਸ਼ਾਂ ਤੋ ਚਲੀ ਆ ਰਹੀ ਮਾਨਵੀ ਗਤੀਵਿਧੀ ਹੈ। ਉਸਦੀ ਪਰਿਭਾਸ਼ਾ ਉਸਦੇ ਨੇਮਾਂ ਦੀ ਰੌਸ਼ਨੀ ਵਿਚ ਕੀਤੀ ਜਾਣੀ ਚਾਹੀਦੀ ਹੈ। ਸਾਹਿਤ ਦੀ ਆਪਣੀ ਖੁਦਮੁਖਤਾਰ, ਸ੍ਵੈਚਲਿਤ ਅਤੇ ਸ੍ਵੈਨਿਰਧਾਰਤ ਹੋਦਂ ਦੀ ਵਿਆਖਿਆ ਅਤੇ ਉਸਦੇ ਵਿਲੱਖਣ ਸੁਹਜ ਨੂੰ ਉਭਾਰਨ ਵਾਲੇ ਗੁਣਾਂ ਦੀਪਛਾਣ ਲਈ ਇਨ੍ਹਾਂ ਚਿੰਤਕਾਂ ਨੇ ਕਾਵਿ ਭਾਸ਼ਾ ਦੇ ਨਿਵੇਕਲੇ ਚਰਿਤਰ ਨੂੰ ਪਛਾਣਨ ਦਾ ਯਤਨ ਕੀਤਾ। ਇਹ ਨਿਖੇੜਾ ਇਨ੍ਹਾਂ ਨੇ ਇਸ ਭਾਸ਼ਾ ਨੂੰ ਵਿਗਿਆਨਕ ਭਾਸ਼ਾ ਤੇ ਰੋਜ਼ਮੱਰਾ ਦੀ ਭਾਸ਼ਾ ਤੋ ਵਖਰਿਆ ਕੇ ਸਥਾਪਿਤ ਕੀਤਾ। ਰੂਪਵਾਦੀ ਕਾਵਿ ਨੂੰ ਸਾਹਿਤਕ ਭਾਸ਼ਾ ਦਾ ਪ੍ਰਮੱਖ ਨਮੂਨਾ ਮੰਨਦੇ ਹਨ। ਅਰਥਾਤ ਉਹ ਉਚਾਰ ਜਿਸਨੂੰ ਪੂਰਨ ਧੁਨੀਆਤਮਕ ਸੁੰਦਰਤਾ ਵਿਚ ਸੰਗਠਿਤ ਕਰ ਦਿੱਤਾ ਗਿਆ ਹੋਵੇ। ਰੂਪਵਾਦੀਆਂ ਦਾ ਇਹ ਕਥਨ ਵੀ ਪ੍ਰਸਿੱਧ ਹੈ ਕਿ "ਕਵਿਤਾ ਸਧਾਰਨ ਭਾਸ਼ਾ ਦੇ ਨਾਲ ਗਿਣੀ ਹਿੰਸਾ ਨੂੰ ਉਚਿਤ ਮੰਨਦੀ ਹੈ, ਜਿਸ ਨਾਲ ਕਿ ਇਹ ਸਾਡਾ ਧਿਆਨ ਆਪਣੇ ਵੱਲ ਖਿੱਚ ਸਕੇ।" ਰੂਸੀ ਰੂਪਵਾਦੀਆਂ ਨੇ ਸਾਹਿਤਿਕਤਾ ਦੀ ਪਰਿਭਾਸ਼ਾ ਨਿਰਧਾਰਤ ਕਰਦੇ ਹੋਏ ਅਜਨਬੀਕਰਣ ਦੀ ਪ੍ਰਕਿਰਿਆ defamiliarisation ਉੱਤੇ ਬੜ੍ਹਾ ਜੋ਼ਰ ਦਿੱਤਾ ਹੈ। 'ਆਰਟ ਐਜ਼ ਟੈਕਨੀਕ' ਵਿਚ ਸ਼ਕਲੋਵਸਕੀ ਲਿਖਦਾ ਹੈ: ਕਲਾ ਦਾ ਉਦੇਸ਼ ਚੀਜਾਂ ਨੂੰ ਉਸ ਤਰਾਂ ਅਨੁਭਵ ਕਰਾਉਣਾ ਹੈ ਜਿਸ ਤਰ੍ਹਾਂ ਉਹ ਹੰਦੀਆਂ ਹਨ ਨਾ ਕਿ ਜਿਸ ਤਰ੍ਹਾਂ ਉਹ ਜਾਣੀਆ ਜਾਂਦੀਆ ਹਨ। ਕਲਾ ਦੀ ਤਕਨੀਕ ਇਹ ਹੈ ਕਿ ਉਹ ਚੀਜ਼ਾਂ ਨੂੰ ਅਜਨਬੀ ਬਣਾ ਦੇਵੇ, ਰੂਪ ਨੂੰ ਪਛਾਣਨ ਵਿਚ ਮੁਸ਼ਕਲ ਪੈਦਾ ਕਰ ਦੇਵੇ ਤਾਂਕਿ ਅਨੁਭਵ ਕਰਨ ਤੇ ਸਮਝਣ ਦੀ ਪ੍ਰਕਿਰਿਆ ਵਿੱਚ ਥੋੜੀ ਦਿੱਕਤ ਪੈਦਾ ਹੋਵੇ ਤੇ ਕੁਝ ਵੱਧ ਸਮਾਂ ਲੱਗੇ, ਕਿਉਂਕ ਅਨੁਭਵ ਦੀ ਪ੍ਰਕਿਰਿਆ ਸੁਹਜਮਈ ਅਵਸਥਾ ਦੀ ਵਾਹਕ ਹੈ ਤੇ ਉਸਨੂੰ ਮਹੱਤਵ ਦੇਣਾ ਨਾ ਸਿਰਫ਼ ਠੀਕ ਹੈ ਬਲਕਿ ਬਿਲਕੁਲ ਠੀਕ ਹੈ। ਰੂਸੀ ਰੂਪਵਾਦੀਆ ਦਾ ਇਕ ਕਾਰਨਾਮਾ ਇਹ ਹੈ ਕਿ ਉਨ੍ਹਾਂ ਨੇ ਅਰਸਤੂ ਦੇ ਉਸ ਵਿਚਾਰ ਨੂੰ ਅੱਗੇ ਵਧਾਇਆ ਕਿ ਬਿਰਤਾਂਤ ਵਿਚ ਕਥਾਨਕ ਉਹ ਹੀ ਹੈ ਜੋ ਕਹਾਣੀ ਹੈ। ਸ਼ਕਲੋਵਸਕੀ ਨੇ 'ਟ੍ਰਿਮਟ੍ਰਿਮ ਸੈਡੀ' ਨਾਲ ਬਹਿਮ ਕਰਦੇ ਹੋਏ ਸਪੱਸ਼ਟ ਕੀਤਾ ਕਿ ਕਥਾਨਕ ਸਿਰਫ਼ ਘਟਨਾਵਾਂ ਦੀ ਕਲਾਤਮਕ ਤਰਤੀਬ ਦਾ ਨਾਂ ਨਹੀ ਸਗੋ ਉਹ ਸਾਰੀਆਂ ਭਾਸ਼ਾਈ ਵਿਧੀਆਂ ਅਤੇ ਸਾਧਨ ਵੀ ਕਥਾਨਕ ਦੇ ਕਲਾਤਮਕ ਸੰਗਠਨ ਦਾ ਹਿੱਸਾ ਹਨ ਜੋ ਘਟਨਾਵਾਂ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਕਰਦੀਆਂ ਹਨ ਜਾਂ ਉਸਨੂੰ ਧੀਮਾ ਕਰਦੀਆਂ ਹਨ ਜਾਂ ਉਸਦੀ ਗਤੀ ਵਿਚ ਦਖਲ ਕਰਦੀਆਂ ਹਨ।
ਅਜਨਬੀਕਰਨ
ਸੋਧੋਰੂਪਵਾਦੀ ਆਲੋਚਕਾਂ ਨੇ ਅਜਨਬੀਕਰਨ ਦੀ ਮਹੱਤਤਾ ਦਰਸਾਈ ਹੈ। ਸੰਸਾਰ ਵਿਚ ਜੋ ਵੀ ਵਾਪਰਦਾ ਹੈ ਇਕ ਪਾਸੇ ਉਸ ਦਾ ਸਬੰਧ ਕਾਲ ਨਾਲ ਹੁੰਦਾ ਹੈ ਦੂਜੇ ਪਾਸੇ ਯਥਾਰਥ ਨਾਲ। ਯਥਾਰਥ ਦਾ ਸੰਸਾਰ ਕਾਵਿ ਦੇ ਸੰਸਾਰ ਨਾਲੋਂ ਬਿਲਕੁਲ ਵਖ ਹੈ। ਜੇ ਕੋਈ ਕਵੀ ਆਪਣੀ ਕਾਵਿ-ਕਿਰਤ ਵਿਚ ਯਥਾਰਥ ਨੂੰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਸਦੀ ਭਾਸ਼ਾ ਅਜਿਹਾ ਮਾਧਿਅਮ ਬਣ ਜਾਵੇਗੀ ਕਿ ਉਸਦੀ ਕਾਵਿ-ਕਿਰਤ ਅਜਨਬੀ ਹੋ ਜਾਵੇਗੀ। ਇਸ ਤਰ੍ਹਾਂ ਕਾਵਿ-ਕਿਰਤ ਉਸਦੀ ਵਸਤੂ , ਵਸਤੂ-ਰੂਪ ਅਤੇ ਭਾਸ਼ਾ ਅਜਨਬੀਕ੍ਰਿਤ ਰੂਪ ਵਾਲੀ ਹੋ ਜਾਵੇਗੀ।[1]
ਹਵਾਲੇ
ਸੋਧੋ- ↑ ਵੇਦੀ, ਪ੍ਰਿ . ਭਗਤ ਸਿੰਘ (2005). ਪੱਛਮੀ-ਆਲੋਚਨਾ ਸਿਧਾਂਤ. ਚੰਡੀਗੜ੍ਹ: ਯੂਨੀਸਟਾਰ ਬੁਕਸ, ਚੰਡੀਗੜ੍ਹ,. p. 57. ISBN 978-93-5204-230-2.
{{cite book}}
: CS1 maint: extra punctuation (link)