ਰੂਸੋ
ਜ਼ਾਨ-ਜ਼ਾਕ ਰੂਸੋ (ਫਰਾਂਸੀਸੀ: [ʒɑ̃ʒak ʁuso]; 28 ਜੂਨ 1712 – 2 ਜੁਲਾਈ 1778)18ਵੀਂ ਸਦੀ ਦੇ ਯੂਰਪ ਦੇ ਇੱਕ ਸਵਿਸ ਚਿੰਤਕ, ਲੇਖਕ ਅਤੇ ਫਰਾਂਸੀਸੀ ਰੋਮਾਂਸਵਾਦ ਦੇ ਨਿਰਮਾਤਾ ਸਨ। ਉਹ ਪੱਛਮ ਦੇ ਯੁਗ-ਪਲਟਾਊ ਚਿੰਤਕਾਂ ਵਿੱਚੋਂ ਇੱਕ ਸਨ। ਉਸਦੇ ਰਾਜਨੀਤਕ ਦਰਸ਼ਨ ਨੇ ਫਰਾਂਸ ਦੇ ਇਨਕਲਾਬ ਨੂੰ ਅਤੇ ਆਧੁਨਿਕ ਰਾਜਨੀਤਕ, ਸਾਮਾਜਕ ਅਤੇ ਵਿਦਿਅਕ ਚਿੰਤਨ ਦੇ ਸਮੁੱਚੇ ਵਿਕਾਸ ਨੂੰ ਪ੍ਰਭਾਵਿਤ ਕੀਤਾ। ਪਰ ਅੰਤਰਵਿਰੋਧਾਂ ਅਤੇ ਵਿਰੋਧਾਭਾਸਾਂ ਨਾਲ ਭਰਿਆ ਹੋਣ ਦੇ ਕਾਰਨ ਉਸਦੇ ਦਰਸ਼ਨ ਦਾ ਸਰੂਪ ਵਿਵਾਦਾਸਪਦ ਰਿਹਾ ਹੈ। ਆਪਣੇ ਯੁੱਗ ਦੀ ਉਪਜ ਹੁੰਦੇ ਹੋਏ ਵੀ ਉਸਨੇ ਤਤਕਾਲੀਨ ਮਾਨਤਾਵਾਂ ਦਾ ਵਿਰੋਧ ਕੀਤਾ। ਤਰਕਵਾਦ ਦੇ ਯੁੱਗ ਵਿੱਚ ਉਸਨੇ ਤਰਕ ਦੀ ਆਲੋਚਨਾ ਕੀਤੀ ਅਤੇ ਸਹਿਜ ਮਾਨਵੀ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਵਿਸ਼ਵਕੋਸ਼ਵਾਦੀਆਂ ਨਾਲ ਉਸਦਾ ਵਿਰੋਧ ਇਸ ਗੱਲ ਉੱਤੇ ਸੀ।
ਰੂਸੋ | |
---|---|
ਜਨਮ | 28 ਜੂਨ 1712 |
ਮੌਤ | 2 ਜੁਲਾਈ 1778 |
ਕਾਲ | 18th-century philosophy (Modern philosophy) |
ਖੇਤਰ | Western Philosophy |
ਸਕੂਲ | ਸਮਾਜਕ ਕੰਟਰੈਕਟ ਸਿਧਾਂਤ ਰੋਮਾਂਸਵਾਦ |
ਮੁੱਖ ਰੁਚੀਆਂ | ਰਾਜਨੀਤਕ ਦਰਸ਼ਨ, ਸੰਗੀਤ, ਵਿਦਿਆ, ਸਾਹਿਤ, ਸਵੈਜੀਵਨੀ |
ਮੁੱਖ ਵਿਚਾਰ | General will, amour-propre, moral simplicity of humanity, child-centered learning, civil religion, popular sovereignty, positive liberty |
ਪ੍ਰਭਾਵਿਤ ਹੋਣ ਵਾਲੇ
|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |