ਰੇਖਾ ਗੁਪਤਾ
ਰੇਖਾ ਗੁਪਤਾ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੀ ਨੇਤਾ ਹੈ। ਉਹ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਸਾਬਕਾ ਜਨਰਲ ਸਕੱਤਰ ਅਤੇ ਪ੍ਰਧਾਨ, ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਅਤੇ ਪਾਰਟੀ ਦੀ ਦਿੱਲੀ ਰਾਜ ਇਕਾਈ ਦੀ ਜਨਰਲ ਸਕੱਤਰ ਹੈ।
ਉਹ ਸਾਲ 1996-1997 ਵਿੱਚ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਦੀ ਪ੍ਰਧਾਨ ਬਣੀ। ਉਹ 2007 ਵਿੱਚ ਉੱਤਰੀ ਪੀਤਮਪੁਰਾ (ਵਾਰਡ 54) ਤੋਂ ਦਿੱਲੀ ਕੌਂਸਲਰ ਚੋਣਾਂ ਵਿੱਚ ਚੁਣੀ ਗਈ ਸੀ। ਉਹ 2012 ਵਿੱਚ ਉੱਤਰੀ ਪੀਤਮਪੁਰਾ (ਵਾਰਡ 54) ਤੋਂ ਦਿੱਲੀ ਕੌਂਸਲਰ ਚੋਣਾਂ ਵਿੱਚ ਦੁਬਾਰਾ ਚੁਣੀ ਗਈ ਸੀ [1]