ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ

(ਰੇਡੀਓ ਪਾਕਿਸਤਾਨ ਤੋਂ ਮੋੜਿਆ ਗਿਆ)

ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ (ਉਰਦੂ: ‏ ریڈیو پاکستان; ਰਿਪੋਰਟਿੰਗ ਨਾਂ: PBC), ਜਾਂ ਰੇਡੀਓ ਪਾਕਿਸਤਾਨ, ਪਾਕਿਸਤਾਨ ਦਾ ਇੱਕ ਪਬਲਿਕ ਰੇਡੀਓ ਪ੍ਰਸਰਾਣ ਨੈੱਟਵਰਕ ਹੈ।[1]

ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ
ਕਿਸਮਰੇਡੀਓ ਨੈੱਟਵਰਕ
ਕੌਮਾਂਤਰੀ ਪਬਲਿਕ ਪ੍ਰਸਾਰਣ
BrandingPBC
ਦੇਸ਼ਪਾਕਿਸਤਾਨ
ਉਪਲਭਦੀਪਾਕਿਸਤਾਨ
ਆਲਮੀ
ਮਾਟੋقُولُوا لِلنَّاسِ حُسْناً ਕੁਰਾਨ 2:83 ਤੋਂ; "ਲੋਕਾਂ ਨਾਲ਼ ਚੰਗਾ ਬੋਲੋ"
ਹੈਡਕੁਆਰਟਰਇਸਲਾਮਾਬਾਦ, ਪਾਕਿਸਤਾਨ
ਖੇਤਰਕੌਮੀ
ਆਲਮੀ
ਮਾਲਕਪਾਕਿਸਤਾਨ ਦੀ ਸਰਕਾਰ
Key people
ਸੈਨੇਟਰ ਪਰਵੇਜ਼ ਰਸ਼ੀਦ
(ਪ੍ਰਸਾਰਣ ਮੰਤਰੀ)
Ministry of Information and Mass-media Broadcasting
(ਬੋਰਡ ਆਫ਼ ਗਵਰਨਰਸ)
ਸਥਾਪਿਤਅਗਸਤ 14, 1947; 77 ਸਾਲ ਪਹਿਲਾਂ (1947-08-14)
ਪੂਰਬਲੇ ਨਾਮ
ਪਾਕਿਸਤਾਨ ਬਰੌਡਕਾਸਟਿੰਗ ਸਰਵਿਸ
CallsignsPBC
ਅਧਿਕਾਰਿਤ ਵੈੱਬਸਾਈਟ
www.radio.gov.pk

ਇਹ ਰੇਡੀਓ ਅਤੇ ਖ਼ਬਰ ਸੇਵਾਵਾਂ ਦੀ ਵੱਡੀ ਰੇਂਜ ਮੁਹੱਈਆਂ ਕਰਾਉਂਦਾ ਹੈ ਜੋ ਪਾਕਿਸਤਾਨ ਤੋਂ ਬਾਹਰ ਵੀ 10 ਭਾਸ਼ਾਵਾਂ ਵਿੱਚ ਟੀਵੀ, ਰੇਡੀਓ ਅਤੇ ਇੰਟਰਨੈੱਟ ਤੇ ਨਸ਼ਰ ਕੀਤੀਆਂ ਜਾਂਦੀਆਂ ਹਨ।[2] ਇਸ ਦੇ ਪ੍ਰੋਗਰਾਮਾਂ ਦਾ ਮਕਸਦ ਲੋਕਾਂ ਨੂੰ ਪਾਕਿਸਤਾਨ ਦੇ ਸੱਭਿਆਚਾਰ ਅਤੇ ਦੁਨੀਆ ਬਾਰੇ ਜਾਣੂ ਕਰਾਉਂਦਿਆਂ ਸੱਭਿਆਚਾਰਕ ਸੰਗੀਤ ਅਤੇ ਨਾਟਕਾਂ ਆਦਿ ਦੁਆਰਾ ਲੋਕਾਂ ਦਾ ਮਨੋਰੰਜਨ ਕਰਨਾ ਹੈ। ਇਸ ਦੇ ਪ੍ਰੋਗਰਾਮ ਅਨੇਕਾਂ ਵਿਸ਼ਿਆਂ "ਸਿਹਤ‚ ਸਿੱਖਿਆ‚ ਚੌਗਿਰਦਾ‚ ਖੇਤੀਬਾੜੀ‚ ਖ਼ਾਸ ਸ਼ਖ਼ਸੀਅਤਾਂ‚ ਔਰਤਾਂ ਦੇ ਹੱਕਾਂ‚ ਇਨਸਾਨੀ ਹੱਕਾਂ‚ ਘੱਟ-ਗਿਣਤੀਆਂ ਅਤੇ ਮੀਡੀਏ ਦੀ ਅਜ਼ਾਦੀ" ਬਾਰੇ ਜਾਗਰੂਕ ਕਰਦੇ ਹਨ।[2] ਇੰਟਰਨੈਸ਼ਨਲ ਬਰੋਡਕਾਸਟਿੰਗ ਬਿਊਰੋ (IBB) ਇਸ ਦੇ ਰੋਜ਼ਾਨਾ ਕੰਮ-ਕਾਰ ਵਿੱਚ ਮਦਦ ਕਰਦਾ ਹੈ।

1973 ਵਿੱਚ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਦਸਤਖ਼ਤ ਕੀਤਾ ਕਾਨੂੰਨ ਇਸਨੂੰ ਭਰੋਸੇਯੋਗ ਖ਼ਬਰਾਂ ਅਤੇ ਹੋਰ ਜਾਣਕਾਰੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪ੍ਰਸਾਰਤ ਕਰਨ ਦੇ ਯੋਗ ਬਣਾਉਂਦਾ ਹੈ।[3] ਇਸ ਦੀਆਂ ਰੇਡੀਓ ਅਤੇ ਟੈਲੀਵਿਜ਼ਨ ਸੇਵਾਵਾਂ ਸੈਟੇਲਾਈਟ, ਕੇਬਲ, ਐੱਫ਼. ਐੱਮ., ਏ.ਐੱਮ. ਅਤੇ ਸ਼ਾਰਟਵੇਵ ਰੇਡੀਓ ਫ਼੍ਰੀਕੂਐਂਸੀਆਂ ਤੋਂ ਨਸ਼ਰ ਕੀਤੀਆਂ ਜਾਂਦੀਆਂ ਹਨ।[4]

ਹਵਾਲੇ

ਸੋਧੋ
  1. "Ministry of Information, PBC". ਪਾਕਿਸਤਾਨ ਸਰਕਾਰ. Archived from the original on 2005-07-20. Retrieved 9 ਨਵੰਬਰ 2014. {{cite web}}: Unknown parameter |dead-url= ignored (|url-status= suggested) (help)
  2. 2.0 2.1 "Programmes". www.radio.gov.pk. Archived from the original on 2019-06-09. Retrieved 9 ਨਵੰਬਰ 2014.
  3. "The PBC Act of 1973". www.radio.gov.pk. Archived from the original on 2012-05-17. Retrieved 9 ਨਵੰਬਰ 2014. {{cite web}}: Unknown parameter |dead-url= ignored (|url-status= suggested) (help)
  4. "Frequency Map". www.radio.gov.pk. Archived from the original on 2011-09-28. Retrieved 9 ਨਵੰਬਰ 2014. {{cite web}}: Unknown parameter |dead-url= ignored (|url-status= suggested) (help)