ਪਹਿਲੇ ਸਮਿਆਂ ਦੇ ਮਨੋਰੰਜਨ ਦੇ ਸਾਧਨਾਂ ਵਿਚੋਂ ਰੇਡੀਓ ਸੁਣਨਾ ਵੀ ਇਕ ਸਾਧਨ ਹੁੰਦਾ ਸੀ। ਰੇਡਿਓ ਇਕ ਅਜਿਹੀ ਮਸ਼ੀਨ ਨੂੰ ਕਹਿੰਦੇ ਹਨ ਜਿਹੜੀ ਰੇਡੀਓ ਸਟੇਸ਼ਨ ’ਤੇ ਕਹੀ ਹੋਈ ਗੱਲ ਨੂੰ ਤਾਰ ਤੋਂ ਬਿਨਾਂ ਰੇਡੀਓ ਦੇ ਕਾਰਜ ਖੇਤਰ ਵਿਚ ਕਿਤੇ ਵੀ ਸੁਣਈ ਜਾ ਸਕਦੀ ਹੈ। ਪਹਿਲੇ ਸਮਿਆਂ ਦੇ ਰੇਡੀਓ ਸਟੇਸ਼ਨਾਂ ਦੀ ਪ੍ਰਸਾਰਨ ਕਰਨ ਵਾਲੀ ਮਸ਼ੀਨਰੀ ਥੋੜ੍ਹੀ ਸ਼ਕਤੀ ਦੀ ਹੁੰਦੀ ਸੀ। ਇਸ ਲਈ ਰੇਡੀਓ ਸੁਣਨ ਲਈ ਕੋਠਿਆਂ ਉਪਰ ਬਾਂਸ ਬੰਨ੍ਹ ਕੇ ਰੇਡੀਓ ਦੇ ਏਰੀਅਲ ਲਾਏ ਜਾਂਦੇ ਸਨ ਤਾਂ ਹੀ ਰੇਡੀਓ ਸੁਣੇ ਜਾਂਦੇ ਸਨ। ਉਸ ਸਮੇਂ ਥੋੜ੍ਹੇ ਜਿਹੇ ਪਰਿਵਾਰਾਂ ਕੋਲ ਹੀ ਰੇਡੀਓ ਹੁੰਦੇ ਸਨ। ਇਸ ਲਈ ਰੇਡੀਓ ਸੁਣਨ ਵਾਲੇ ਚਾਹਵਾਨਾਂ ਨੂੰ ਉਨ੍ਹਾਂ ਪਰਿਵਾਰਾਂ ਦੇ ਘਰੀਂ ਜਾ ਕੇ ਰੇਡੀਓ ਸੁਣਨਾ ਪੈਂਦਾ ਸੀ। ਫੇਰ ਲੋਕਾਂ ਦੀ ਆਰਥਿਕ ਹਾਲਤ ਚੰਗੀ ਹੋਈ। ਰੇਡੀਓ ਪ੍ਰਸਾਰਨ ਕਰਨ ਵਾਲੀ ਮਸ਼ੀਨਰੀ ਬਹੁਤੀ ਸ਼ਕਤੀ ਦੀ ਲੱਗੀ।ਉਸ ਤੋਂ ਪਿਛੋਂ ਲੋਕਾਂ ਨੇ ਰੇਡੀਓ ਆਮ ਲੈਣੇ ਸ਼ੁਰੂ ਕਰ ਦਿੱਤੇ।ਹੁਣ ਤਾਂ ਘਰ ਘਰ ਟੈਲੀਵੀਜ਼ਨ ਹੈ। ਇਸ ਲਈ ਹੁਣ ਰੇਡੀਓ ਤਾਂ ਕੋਈ ਕੋਈ ਹੀ ਸੁਣਦਾ ਹੈ। ਇਸ ਤਰ੍ਹਾਂ ਸਾਡੇ ਇਸ ਮਨੋਰੰਜਨ ਦੇ ਸਾਧਨ ਦੀ ਹੁਣ ਪਹਿਲੇ ਜਿਹੀ ਮਹੱਤਤਾ ਨਹੀਂ ਰਹੀ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.