ਡਾ. ਰੇਨੂੰ ਖੰਨਾ ਚੋਪੜਾ(ਜਨਮ:24 ਸਤੰਬਰ 1949) ਭਾਰਤ ਦੇ ਨਾਮਵਰ ਸਾਇੰਸਦਾਨਾਂ ਵਿਚੋ ਇਕ ਹਨ। ਇਹ ਜਲ ਤਕਨੀਕੀ ਕੇਂਦਰ, ਭਾਰਤੀ ਖੇਤੀਬਾੜੀ ਖੋਜ ਕੇਂਦਰ ਵਿਚੋਂ ਸਨਮਾਨ ਨਾਲ ਸੇਵਾਮੁਕਤ ਹੋਏ।[1] ਇਨ੍ਹਾਂ ਦਾ ਜਨਮ ਦਿੱਲੀ ਵਿਚ ਹੋਇਆ। ਇਨ੍ਹਾਂ ਨੇ ਆਪਣੀ ਸਿਖਿਆ ਲੇਡੀ ਲਰਵਿਨ ਸਕੂਲ, ਦਿੱਲੀ (1961-65), ਕਮਲਾ ਰਾਜਾ ਗਰਲਜ਼ ਕਾਲਜ, ਗਵਾਲੀਅਰ (1965-68), ਭਾਰਤੀ ਖੇਤੀਬਾੜੀ ਖੋਜ ਕੇਂਦਰ (1968-74) ਆਦਿ ਸੰਸਥਾਵਾਂ ਤੋਂ ਬੀ.ਐਸਸੀ, ਐਮ.ਐਸਸੀ ਅਤੇ ਪੀ.ਐਚਡੀ ਆਦਿ ਡਿਗਰੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਨੂੰ ਹੋਮੀ ਭਾਬਾ ਫੈਲੋ, 1980-82; INSA-ਰਾਇਲ ਸੁਸਾਇਟੀ ਮੁਦਰਾ ਫੈਲੋ, 1982-83; ਬਾਇਓਟੈਕਨਾਲੌਜੀ ਓਵਰਸੀਜ਼ ਰਿਸਰਚ ਐਸੋਸੀਏਟ, 1989-90; ਆਦਿ ਵਜ਼ੀਫ਼ੇ ਪ੍ਰਾਪਤ ਹਨ, ਨਾਲ ਹੀ ਪ੍ਰਮੁੱਖ ਵਿਗਿਆਨੀ ਅਤੇ ਨੈਸ਼ਨਲ ਫੈਲੋ, ਆਈ.ਸੀ.ਆਰ (1995-2011) ਦਾ ਅਹੁਦਾ ਵੀ ਮਿਲਿਆ।

ਜੀਵਨ ਸੋਧੋ

ਉਸਦਾ ਜਨਮ 24 ਸਤੰਬਰ 1949 ਨੂੰ ਦਿੱਲੀ, ਭਾਰਤ ਵਿੱਚ ਹੋਇਆ ਸੀ।

ਸਿੱਖਿਆ ਸੋਧੋ

ਉਸਨੇ ਲੇਡੀ ਇਰਵਿਨ ਸਕੂਲ, ਦਿੱਲੀ ਅਤੇ ਕਮਲਾ ਰਾਜਾ ਗਰਲਜ਼ ਕਾਲਜ, ਗਵਾਲੀਅਰ ਤੋਂ ਸਿੱਖਿਆ ਪ੍ਰਾਪਤ ਕੀਤੀ। ਉਸਨੇ ਬੀ.ਐੱਸ.ਸੀ., ਐਮ.ਐੱਸ.ਸੀ. ਪੀ.ਐਚ.ਡੀ. ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਤੋਂ ਪੂਰੀ ਕੀਤੀ। ਉਹ ਇਮੇਰਿਟਸ ਸਾਇੰਟਿਸਟ, ਵਾਟਰ ਟੈਕਨੋਲੋਜੀ ਸੈਂਟਰ, ਭਾਰਤੀ ਖੇਤੀਬਾੜੀ ਖੋਜ ਸੰਸਥਾ, ਨਵੀਂ ਦਿੱਲੀ ਹੈ। ਉਹ ਹੋਮੀ ਭਾਭਾ ਫੈਲੋ, ਇਨਸਾ-ਰਾਇਲ ਸੁਸਾਇਟੀ ਐਕਸਚੇਂਜ ਫੈਲੋ, ਬਾਇਓਟੈਕਨਾਲੌਜੀ ਓਵਰਸੀਜ਼ ਰਿਸਰਚ ਐਸੋਸੀਏਟ, ਪ੍ਰਿੰਸੀਪਲ ਸਾਇੰਟਿਸਟ ਅਤੇ ਨੈਸ਼ਨਲ ਫੈਲੋ, ਆਈਸੀਏਆਰ, ਨਵੀਂ ਦਿੱਲੀ ਦੇ ਅਹੁਦੇ ‘ਤੇ ਵੀ ਰਹੀ।

ਯੋਗਦਾਨ ਸੋਧੋ

ਉਸਨੇ ਰਿਸਰਚ ਗੇਟ 'ਤੇ 72 ਖੋਜ ਲੇਖਾਂ ਦਾ ਯੋਗਦਾਨ ਪਾਇਆ। [2]

ਖੋਜ ਖੇਤਰ ਸੋਧੋ

ਸਨਮਾਨ ਸੋਧੋ

ਐਨ.ਸੀ.ਈ.ਆਰ.ਟੀ. ਸਾਇੰਸ ਫੈਲੋਸ਼ਿਪ (1965-74) ਆਈਐਨਐਸਏ ਨੌਜਵਾਨ ਸਾਇੰਟਿਸਟ ਪੁਰਸਕਾਰ (1978) ਆਰ.ਡੀ.ਅਸਾਨਾ ਬੰਦੋਬਸਤੀ ਪੁਰਸਕਾਰ (1980-83) ਆਰ.ਡੀ. ਅਸਾਨਾ ਪੁਰਸਕਾਰ, 1983; ਆਈਸੀਏਆਰ ਮਹਿਲਾ ਸਾਇੰਟਿਸਟ ਪੁਰਸਕਾਰ (1995), ਪਲੈਟੀਨਮ ਜੁਬਲੀ ਲੈਕਚਰ ਐਵਾਰਡ, (1998) (ਸੰਪਾਦਕ ਅਨੁਸਾਰੀ), ਜਰਨਲ ਆਫ ਬਾਇਓਸਾਇੰਸ, ਭਾਰਤ ਅਤੇ ਆਈਐਨਐਸਆਰ ਪ੍ਰੀਸਦ ਮੈਂਬਰ (2009-2011) ਆਦਿ।

Bibliography ਸੋਧੋ

1. Khanna-Chopra, R. and Patil, R.V. (2002). Successful hybridization between drought cresistant wheat cultivar C306 and high yielding varieties by overcoming hybrid necrosis leads to exposition of hidden genetic variability. ICAR publication. 30 pp. 2. Training workshop manual (1995). Theory and methodology for physiological and molecular basis of stress resistance in crop plants edited by Dr. Renu Khan

Member Executive Council 1 Jan 2013 to 31 Dec 2015; Member Executive Council (Casual Vacancy) 16 Sep 2007 to 31 Dec 2008

ਹਵਾਲੇ ਸੋਧੋ

  1. khanna-chopra, Renu (4 March 2017). "Dr. (Ms) Renu Khanna-Chopra". naasindia. naasindia. Retrieved 4 March 2017.
  2. "Renu Khanna-Chopra - Publications". ResearchGate (in ਅੰਗਰੇਜ਼ੀ). Retrieved 2017-03-04.