ਰੇਸ਼ਮਾ ਗਾਂਧੀ (ਜਨਮ 16 ਦਸੰਬਰ 1974 ਨੂੰ ਅਹਿਮਦਨਗਰ, ਮਹਾਰਾਸ਼ਟਰ ਵਿੱਚ ਹੋਇਆ) ਇੱਕ ਸਾਬਕਾ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਵਿਕਟ ਕੀਪਰ ਹੈ।

Reshma Gandhi
ਨਿੱਜੀ ਜਾਣਕਾਰੀ
ਪੂਰਾ ਨਾਮ
Reshma Gandhi
ਜਨਮ (1974-12-16) 16 ਦਸੰਬਰ 1974 (ਉਮਰ 50)
Ahmednagar, India
ਬੱਲੇਬਾਜ਼ੀ ਅੰਦਾਜ਼Right-hand bat
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 54)26 June 1999 ਬਨਾਮ ਆਇਰਲੈਂਡ
ਆਖ਼ਰੀ ਓਡੀਆਈ11 July 1999 ਬਨਾਮ England
ਕਰੀਅਰ ਅੰਕੜੇ
ਪ੍ਰਤਿਯੋਗਤਾ WODI
ਮੈਚ 2
ਦੌੜਾਂ ਬਣਾਈਆਂ 122
ਬੱਲੇਬਾਜ਼ੀ ਔਸਤ 61.00
100/50 1/0
ਸ੍ਰੇਸ਼ਠ ਸਕੋਰ 104*
ਕੈਚਾਂ/ਸਟੰਪ 1/1
ਸਰੋਤ: CricketArchive, 8 May 2020

ਅੰਤਰਰਾਸ਼ਟਰੀ ਕੈਰੀਅਰ

ਸੋਧੋ

ਉਸਨੇ ਵਿਕਟਕੀਪਰ ਵਜੋਂ ਦੋ ਵਨਡੇ ਮੈਚ ਖੇਡੇ ਹਨ ਅਤੇ ਅਜੇਤੂ ਸੈਂਕੜਾ ਵੀ ਬਣਾਇਆ ਹੈ।[2]

ਗਾਂਧੀ ਉਨ੍ਹਾਂ ਪੰਜ ਮਹਿਲਾ ਕ੍ਰਿਕਟਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਡੈਬਿਉ ਮੈਚ ਵਿਚ ਸੈਂਕੜੇ ਲਗਾਏ ਹਨ। ਇਹ ਆਇਰਲੈਂਡ ਵਿੱਚ 1999 ਵਿੱਚ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖ਼ਿਲਾਫ਼ ਸੀ। ਉਸ ਨੇ ਮਿਤਾਲੀ ਰਾਜ ਦੇ ਨਾਲ 258 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿੱਥੇ ਗਾਂਧੀ ਨੇ 104 ਦੌੜਾਂ ਬਣਾਈਆਂ ਜਦਕਿ ਰਾਜ ਨੇ ਅਜੇਤੂ 114 ਦੌੜਾਂ ਬਣਾਈਆਂ ਸਨ।[3]

ਹਵਾਲੇ

ਸੋਧੋ

 

  1. "R Gandhi". CricketArchive. Retrieved 2009-11-02.
  2. "R Gandhi". Cricinfo. Retrieved 2009-11-02.
  3. Kumar, Abhishek (2015-12-03). "Mithali Raj: 37 interesting facts about India's best batswoman". Cricket Country (in ਅੰਗਰੇਜ਼ੀ (ਅਮਰੀਕੀ)). Retrieved 2017-08-28.