ਰੈਡਿਟ ਇੱਕ ਅਮਰੀਕੀ ਸੋਸ਼ਲ ਮੀਡੀਆ ਵੈੱਬਸਾਈਟ ਹੈ, ਜਿਸ ਨੂੰ ਲੋਕ ਖ਼ਾਸ ਤੌਰ 'ਤੇ ਵਿਚਾਰ-ਵਟਾਂਦਰਾ ਕਰਨ ਲਈ ਵਰਤਦੇ ਹਨ। ਜਿਹਨਾਂ ਲੋਕਾਂ ਨੇ ਸਾਈਟ ਉੱਤੇ ਰੈਜਿਸਟਰ ਕੀਤਾ ਹੈ, ਉਹ ਸਾਈਟ ਉੱਤੇ ਕੜੀਆਂ (ਲਿੰਕਸ), ਲਿਖਤ ਪੋਸਟਾਂ, ਤਸਵੀਰਾਂ ਅਤੇ ਵੀਡੀਓਜ਼ ਚਾੜ੍ਹ ਸਕਦੇ ਹਨ, ਅਤੇ ਉਸਨੂੰ ਬਾਕੀ ਮੈਂਬਰ ਅੱਪ ਜਾਂ ਡਾਊਨ ਵੋਟ ਕਰਦੇ ਹਨ (ਜੇਕਰ ਪੋਸਟ ਵਧੀਆ ਲੱਗੇ ਤਾਂ ਅੱਪ-ਵੋਟ ਅਤੇ ਜੇ ਪੋਸਟ ਵਧੀਆ ਨਾ ਲੱਗੇ ਤਾਂ ਡਾਊਨ-ਵੋਟ)। ਪੋਸਟਾਂ ਨੂੰ ਉਪਯੋਗੀਆਂ ਵੱਲੋਂ ਬਣਾਏ "ਸਬਰੈਡਿਟਸ" 'ਤੇ ਰੱਖਿਆ ਜਾਂਦਾ ਹੈ। ਪੋਸਟਾਂ ਜਿਹਨਾਂ ਨੂੰ ਵੱਧ ਅੱਪ-ਵੋਟਾਂ ਮਿਲਦੀਆਂ ਹਨ ਉਹ ਸਬਰੈਡਿਟਸ ਦੇ ਉੱਤੇ ਵਿਖਾਈ ਦਿੰਦੀਆਂ ਹਨ ਅਤੇ, ਜੇਕਰ ਪੋਸਟ ਨੂੰ ਬਹੁਤੇਰੀਆਂ ਅੱਪ-ਵੋਟਾਂ ਮਿਲ਼ ਜਾਣ ਤਾਂ ਉਹ ਸਾਈਟ ਦੇ ਮੁੱਖ ਪੰਨੇ ਉੱਤੇ ਵਿਖਾਈ ਦਿੰਦੀਆਂ ਹਨ। ਰੈਡਿਟ ਪ੍ਰਬੰਧਕ ਸਬਰੈਡਿਟਸ ਨੂੰ ਕਾਬੂ ਕਰਦੇ ਹਨ।

  1. "Reddit.com ਸਾਈਟ ਦੀ ਜਾਣਕਾਰੀ". ਅਲੈਕਸਾ ਇੰਟਰਨੈਟ. Retrieved September 18, 2017. 
ਰੈਡਿਟ ਇੰਕ.
ਰੈਡਿਟ ਲੋਗੋ.svg
ਵੈੱਬ-ਪਤਾwww.reddit.com
ਰਜਿਸਟਰੇਸ਼ਨਵਿਕਲਪਿਕ (ਜਮ੍ਹਾਂ ਕਰਨ, ਟਿੱਪਣੀ ਕਰਨ ਜਾਂ ਵੋਟ ਦੇਣ ਲਈ ਜ਼ਰੂਰੀ)
ਬੋਲੀਆਂਬਹੁਭਾਸ਼ਾਈ, ਮੁੱਖ ਤੌਰ ਤੇ ਅੰਗਰੇਜ਼ੀ
ਆਦੇਸ਼ਕਾਰੀ ਭਾਸ਼ਾਪਾਇਥਨ
ਅਲੈਕਸਾ ਦਰਜਾਬੰਦੀSteady 8 (ਗਲੋਬਲ, ਸਿਤੰਬਰ 2017)[1]
ਮੌਜੂਦਾ ਹਾਲਤਕਿਰਿਆਸ਼ੀਲ