ਰੋਇੰਗ (ਜਿਸਨੂੰ ਸੰਯੁਕਤ ਰਾਜ ਵਿੱਚ ਆਮ ਤੌਰ 'ਤੇ ਕ੍ਰਿਊ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਇੱਕ ਤਰ੍ਹਾਂ ਦੀ ਕਿਸ਼ਤੀਆਂ ਦੀ ਦੌੜ ਵਾਲੀ ਖੇਡ ਹੈ।[1] ਇਸ ਦੀ ਸ਼ੁਰੂਆਤ ਪੁਰਾਤਨ ਮਿਸਰ ਦੇ ਸਮੇਂ ਤੋਂ ਹੋਈ ਸੀ। ਇਹ ਪਾਣੀ ਵਿੱਚ ਚੱਪੂ ਦੀ ਸਹਾਇਤਾ ਨਾਲ ਬਹਿ ਰਹੀ ਇੱਕ ਕਿਸ਼ਤੀ (ਰੇਸਿੰਗ ਸ਼ੈੱਲ) 'ਤੇ ਅਧਾਰਿਤ ਖੇਡ ਹੈ। ਚੱਪੂ ਨੂੰ ਪਾਣੀ ਦੇ ਉਲਟ ਚਲਾ ਕੇ ਇੱਕ ਕਿਸ਼ਤੀ ਨੂੰ ਚਲਾਉਣ ਵਾਸਤੇ ਇੱਕ ਬਲ ਤਿਆਰ ਕੀਤਾ ਜਾਂਦਾ ਹੈ। ਇਹ ਖੇਡ ਮਨੋਰੰਜਨ ਵਾਸਤੇ ਵੀ ਖੇਡੀ ਜਾ ਸਕਦੀ ਹੈ, ਜਿੱਥੇ ਕਿ ਧਿਆਨ ਰੋਇੰਗ ਦੀ ਤਕਨੀਕ ਸਿੱਖਣ 'ਤੇ ਰਹਿੰਦਾ ਹੈ ਜਾਂ ਫਿਰ ਇਹ ਮੁਕਾਬਲੇ ਵਜੋਂ ਵੀ ਖੇਡੀ ਜਾਂਦੀ ਹੈ, ਜਿਸ ਵਿੱਚ ਖਿਡਾਰੀ ਇੱਕ-ਦੂਜੇ ਵਿਰੁੱਧ ਕਿਸ਼ਤੀਆਂ ਦੀ ਦੌੜ ਲਗਾਉਂਦੇ ਹਨ। [2] ਇਸ ਖੇਡ ਵਿੱਚ ਵੱਖ-ਵੱਖ ਕਿਸਮ ਦੀਆ ਕਿਸ਼ਤੀਆਂ ਦੇ ਵਰਗਾਂ ਵਿੱਚ ਖਿਡਾਰੀ ਇੱਕ-ਦੂਜੇ ਦਾ ਮੁਕਾਬਲਾ ਕਰਦੇ ਹਨ, ਜੋ ਕਿ ਇੱਕਲੇ ਖਿਡਾਰੀ ਦੀ ਕਿਸ਼ਤੀ (ਜਿਸ ਨੂੰ ਸਿੰਗਲ ਸ਼ੈੱਲ ਕਹਿੰਦੇ ਹਨ) ਤੋਂ ਲੈ ਕੇ ਅੱਠ ਖਿਡਾਰੀਆਂ ਦੀ ਸ਼ੈੱਲ ਕੋਕਸਵੇਨ[ਸਪਸ਼ਟੀਕਰਨ ਲੋੜੀਂਦਾ] (ਜਿਸ ਨੂੰ ਕੋਕਸਡ ਏਟ ਕਹਿੰਦੇ ਹਨ) ਤੱਕ ਹੋ ਸਕਦੀ ਹੈ।

ਆਧੁਨਿਕ ਰੋਇੰਗ ਨੂੰ ਇੱਕ ਪ੍ਰਤੀਸਪਰਦਾ ਵਾਲੀ ਖੇਡ ਵਜੋਂ ਦਸਵੀਂ ਸਦੀ ਦੀ ਸ਼ੁਰੂਆਤ ਵਿੱਚ ਲੰਡਨ, ਯੂਕੇ ਵਿਚ ਥੇਮਸ ਨਦੀ ਵਿੱਚ ਪੇਸ਼ੇਵਰ ਵਾਟਰਮੇਨ ਵਿੱਚ ਹੋਣ ਵਾਲੀ ਦੌੜ ਨਾਲ ਜੋੜਿਆ ਜਾਂਦਾ ਹੈ। ਇਸ ਵਿੱਚ ਇਨਾਮ ਲੰਡਨ ਗਿਲਡ ਅਤੇ ਲਿਵੇਰੀ ਕੰਪਨੀ ਵਲੋ ਦਿੱਤੇ ਜਾਂਦੇ ਸੀ। ਏਮੇਚਿਉਰ ਪ੍ਰਤੀਸਪਰਦਾ ਦੀ ਸ਼ੁਰੂਆਤ ਅਠਾਰਵੀਂ ਸਦੀ ਦੀ ਸ਼ੁਰੂਆਤ ਵਿੱਚ ਬ੍ਰਿਟਿਸ਼ ਪਬਲਿਕ ਸਕੂਲ ਅਾਫ਼ ਏਟੋਨ ਕਾਲਜ ਅਤੇ ਵੈਸਟਮਨਿਸਟਰ ਕਾਲਜ ਦੇ ਬੋਟ ਕੱਲਬਾਂ (ਕਿਸ਼ਤੀ ਕਲੱਬਾਂ) ਦੀ ਸ਼ੁਰੂਆਤ ਦੇ ਨਾਲ ਹੋਈ। ਠੀਕ ਇਸੇ ਤਰ੍ਹਾਂ ਬ੍ਰੇਸਨੋਸ ਕਾਲਜ ਅਤੇ ਜਿਜਸ ਕਾਲਜ ਵਿੱਚ ਰੇਸ ਦੇ ਨਾਲ ਯੂਨਿਵਰਸਿਟੀ ਆਫ ਆਕਸਫ਼ੋਰਡ ਦੇ ਕਿਸ਼ਤੀ ਕਲੱਬਾਂ ਦੀ ਸਥਾਪਨਾ ਹੋਣੀ ਸ਼ੁਰੂ ਹੋਈ। ਯੂਨੀਵਰਸਿਟੀ ਆਫ਼ ਕੈਂਬਰਿਜ ਵਿੱਚ ਰੋਇੰਗ ਦੀ ਪਹਿਲੀ ਦੌੜ 1827 ਵਿੱਚ ਹੋਈ ਸੀ। ਪਬਲਿਕ ਰੋਇੰਗ ਕਲੱਬਾਂ ਦੀ ਸ਼ੁਰੂਆਤ ਵੀ ਠੀਕ ਇਸੇ ਸਮੇਂ ਹੋਈ, ਇੰਗਲੈਂਡ ਵਿੱਚ ਲੇਨਦਰ ਕਲੱਬ ਦੀ ਸਥਾਪਨਾ 1818 ਵਿੱਚ ਹੋਈ, ਜਰਮਨੀ ਵਿੱਚ ਡੇਰ ਹੈਮਬਰਗਰ ਉਂਦ ਜਰਮੇਨੀਆ ਰੂਦਰ ਕਲੱਬ[3] ਦੀ ਸਥਾਪਨਾ 1836 ਵਿੱਚ ਹੋਈ ਅਤੇ ਸੰਯੁਕਤ ਰਾਜ ਵਿੱਚ ਨਾਰਗੈਨਸੇਟ ਬੋਟ ਕਲੱਬ ਦੀ ਸ਼ੁਰੁਆਤ 1839 ਵਿੱਚ ਹੋਈ ਅਤੇ ਡਿਟਰੋਇਡ ਕਲੱਬ ਦੀ ਸ਼ੁਰੁਆਤ 1839 ਵਿੱਚ ਹੋਈ। 1843 ਵਿੱਚ ਯੇਲ ਯੂਨੀਵਰਸਿਟੀ ਵਿੱਚ ਪਹਿਲੇ ਅਮਰੀਕੀ ਰੋਇੰਗ ਕਲੱਬ ਦੀ ਸ਼ੁਰੂਆਤ ਹੋਈ।

ਅੰਤਰਰਾਸ਼ਟਰੀ ਪਧੱਰ 'ਤੇ ਅੰਤਰਰਾਸ਼ਟਰੀ ਰੋਇੰਗ ਫ਼ੈਡਰੇਸ਼ਨ ਰੋਇੰਗ ਦੇ ਪ੍ਰਸ਼ਾਸਨ ਵਾਸਤੇ ਉੱਤਰਦਾਈ ਹੈ। ਇਸ ਫ਼ੈਡਰੇਸ਼ਨ ਦੀ ਸਥਾਪਨਾ 1892 ਵਿੱਚ ਰੋਇੰਗ ਖੇਡ ਦੀ ਵੱਧ ਰਹੀ ਪ੍ਰਸਿੱਧੀ ਨੂੰ ਦੇਖਦੇ ਹੋਏ, ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀ ਗਈ ਸੀ। ਪੂਰੇ ਛੇ ਮਹਾਦੀਪਾਂ ਦੇ ਵਿੱਚ 150 ਦੇਸ਼ਾਂ ਦੀਆ ਫ਼ੈਡਰੇਸ਼ਨਾ ਇਸ ਖੇਡ ਵਿੱਚ ਹਿੱਸਾ ਲੈਦੀਆਂ ਹਨ।[4]

ਰੋਇੰਗ, ਉਲੰਪਿਕ ਦੀ ਸਭ ਤੋ ਪੁਰਾਣੀ ਖੇਡ ਹੈ। ਭਾਵੇਂ ਕਿ ਇਹ ਖੇਡ 1896 ਦੀਆ ਉਲੰਪਿਕ ਖੇਡਾਂ ਦੇ ਪ੍ਰੋਗਰਾਮ ਦਾ ਹਿੱਸਾ ਸੀ ਪਰ ਖਰਾਬ ਮੌਸਮ ਕਰਕੇ ਇਹ ਦੌੜ ਨਹੀਂ ਹੋ ਸਕੀ।[5] ਉਸ ਤੋ ਬਾਅਦ ਸੰਨ 1900 ਤੋਂ ਹੁਣ ਤੱਕ ਪੁਰਸ਼ ਰੋਇੰਗ ਦੇ ਮੁਕਾਬਲੇ ਹੋ ਰਹੇ ਹਨ ਜਦਕਿ ਮਹਿਲਾ ਰੋਇੰਗ ਨੂੰ ਉਲੰਪਿਕ ਪ੍ਰੋਗਰਾਮ ਵਿੱਚ 1976 ਤੋ ਹੀ ਸ਼ਾਮਿਲ ਕੀਤਾ ਗਿਆ ਸੀ। ਅੱਜ-ਕੱਲ੍ਹ ਚੌਦਾਂ ਤਰ੍ਹਾਂ ਦੀਆਂ ਰੋਇੰਗ ਕਿਸ਼ਤੀਆ ਦੇ ਮੁਕਾਬਲੇ ਹੁੰਦੇ ਹਨ। ਹਰ ਸਾਲ ਵਰਲਡ ਰੋਇੰਗ ਚੈਪੀਅਨਸ਼ਿਪ ਦਾ ਆਯੋਜਨ ਅੰਤਰਰਾਸ਼ਟਰੀ ਰੋਇੰਗ ਫ਼ੈਡਰੇਸ਼ਨ ਵੱਲੋਂ ਕੀਤਾ ਜਾਂਦਾ ਹੈ ਜਿਸ ਵਿੱਚ 22 ਕਿਸਮ ਦੀਆਂ ਰੋਇੰਗ ਕਿਸ਼ਤੀਆ ਦੇ ਮੁਕਾਬਲੇ ਸ਼ਾਮਿਲ ਹੁੰਦੇ ਹਨ। ਉਲੰਪਿਕ ਦੇ ਸਾਲ ਵਿੱਚ ਕੇਵਲ ਗੈਰ-ਉਲੰਪਿਕ ਕਿਸ਼ਤੀਆਂ ਜਮਾਤਾਂ ਹੀ ਵਰਲਡ ਰੋਇੰਗ ਚੈਪੀਅਨਸ਼ਿਪ ਵਿੱਚ ਹਿੱਸਾ ਲੈਦੀਆਂ ਹਨ। ਯੂਰਪੀ ਰੋਇੰਗ ਚੈਪੀਅਨਸ਼ਿਪ ਦਾ ਆਯੋਜਨ ਵੀ ਹਰ ਸਾਲ ਹੁੰਦਾ ਹੈ। ਸੰਨ 2008 ਤੋਂ ਰੋਇੰਗ ਪੈਰਾ-ਉਲੰਪਿਕ ਦਾ ਵੀ ਹਿੱਸਾ ਬਣ ਚੁੱਕੀ ਹੈ।

ਹਵਾਲੇ

ਸੋਧੋ
  1. "Definition of CREW". www.merriam-webster.com. Retrieved 2016-08-10.
  2. "Speed Rower, Competitive Rowing". Archived from the original on June 9, 2009. Retrieved 2009-02-05. {{cite web}}: Unknown parameter |deadurl= ignored (|url-status= suggested) (help)
  3. ਜਰਮਨ ਭਾਸ਼ਾ ਵਿੱਚ ਨਾਂਅ: Der Hamburger und Germania Ruder Club
  4. http://www.worldrowing.com/fisa/ - ਮਾਨਤਾ ਪ੍ਰਾਪਤ ਰਾਸ਼ਟਰਾਂ ਦੀ ਗਿਣਤੀ (ਅੰਗਰੇਜ਼ੀ)
  5. International Olympic Committee - History of rowing at the Olympic games