ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ (1903)
(ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ:ਵਿਦ ਇਲਸਟਰੇਸ਼ਨ ਬਾਏ ਨੇਟਿਵ ਹੈਂਡਜ਼ 1903 ਤੋਂ ਮੋੜਿਆ ਗਿਆ)
ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ ਪੰਜਾਬ ਦੇ ਮਹਾਨ ਨਾਇਕ ਰਾਜਾ ਰਸਾਲੂ ਦੇ ਜੀਵਨ ਤੇ ਕਾਰਨਾਮਿਆਂ ਨੂੰ ਬਿਆਨਣ ਤੋਂ ਬਾਅਦ 1903 ਵਿੱਚ ਪਾਦਰੀ ਚਾਰਲਸ ਸਵਿਨਰਟਨ ਦੀ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਦੂਸਰੀ ਪੁਸਤਕ ਪ੍ਰਕਾਸ਼ਿਤ ਹੋਈ। ਆਪਣੀ ਇਕ ਭੂਮਿਕਾ ਵਿੱਚ ਉਹ 113 ਕਹਾਣੀਆਂ ਛੋਟੀਆਂ ਵੱਡੀਆਂ ਇਕੱਤਰ ਕਰਨ ਦੀ ਗੱਲ ਕਰਦਾ ਹੈ।[1] ਇਹ ਸਾਰਿਆਂ ਕਹਾਣੀਆਂ ਰਾਜਾ ਰਸਾਲੂ ਨਾਲ ਸੰਬੰਧਿਤ ਕੁਝ ਬਾਤਾਂ ਹਨ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਇਕੱਤਰ ਕੀਤੀਆਂ ਗਈਆਂ ਹਨ ਅਤੇ ਇਹ ਵਕਫ਼ੇ-ਵਕਫ਼ੇ ਨਾਲ ਇਸੇ ਨਾਂ ਹੇਠ 1909 ਅਤੇ 1928 ਨੂੰ ਛਪੀਆਂ। 1903 ਅਤੇ 1909 ਵਿਚਲੀਆਂ ਇਨ੍ਹਾਂ ਕਹਾਣੀਆਂ ਦੀ ਸੂਚੀ ਇਸ ਪ੍ਕਾਰ ਹੈ:
- 1903 ਵਿੱਚ ਛਪੀਆਂ ਕਥਾਵਾਂ
- ਹੀਰ ਤੇ ਰਾਂਝੇ ਦੀ ਕਹਾਣੀ
- ਅਹਿਮਦ ਦੇ ਕਾਰਨਾਮੇ
- ਰਸਾਲੂ ਦੀਆਂ ਕਥਾਵਾਂ
- ਨੇਕਬਖ਼ਤ ਦੇ ਕਾਰਨਾਮੇ
- ਮਿਰਜ਼ਾ ਸਾਹਿਬਾਂ ਦੀ ਪ੍ਏਮ ਗਾਥਾ
- ਪੂਰਨ ਭਗਤ ਦੀ ਕਹਾਣੀ
- ਛੋਟੀਆਂ ਕਹਾਣੀ
- ਜੁਲਾਹਾ ਜਿਸ ਨੇ ਉਹ ਘੋੜੀ ਗੁਆ ਲਈ ਜਿਸ ਤੇ ਉਹ ਸਫ਼ਰ ਕਰ ਰਿਹਾ ਸੀ
- ਅੰਨਾ ਫ਼ਕੀਰ ਤੇ ਸੋਨੇ ਦੀਆਂ ਮੋਹਰਾਂ
- ਹੁਨਰਮੰਦ ਫ਼ਕੀਰ ਤੇ ਮੂਰਖ
- ਇਕ ਪਠਾਣ ਜਿਹੜਾ ਚਾਹੁੰਦਾ ਸੀ ਕਿ ਉਸ ਦੀ ਖੋਤੀ ਆਦਮੀ ਬਣ ਜਾਵੇ ।
- ਜੰਗਲ ਦੀ ਕਹਾਣੀ
- ਰੂਬੀ ਦੀ ਕਹਾਣੀ ।
ਹਵਾਲੇ
ਸੋਧੋ- ↑ ਚਾਰਲਸ ਸਵਿਨਰਟਨ, ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ,ਭੂਮਿਕਾ,ਪੰਨਾ-9