ਰੋਹਤਾਸਗੜ੍ਹ ਕਿਲ੍ਹਾ

ਰੋਹਤਾਸਗੜ੍ਹ ਜਾਂ ਰੋਹਤਾਸ ਦਾ ਕਿਲਾ ਭਾਰਤ ਦੇ ਬਿਹਾਰ ਵਿੱਚ ਰੋਹਤਾਸ ਦੇ ਛੋਟੇ ਜਿਹੇ ਕਸਬੇ ਵਿੱਚ ਸੋਨ ਨਦੀ ਘਾਟੀ ਵਿੱਚ ਸਥਿਤ ਇੱਕ ਪੁਰਾਤਨ ਸਥਾਨ ਹੈ।

ਸਥਿੱਤੀ

ਸੋਧੋ

ਰੋਹਤਾਸਗੜ੍ਹ ਸੋਨ ਨਦੀ ਦੇ ਉਪਰਲੇ ਪਾਸੇ, 24° 57′ N, 84° 2′E ਉੱਤੇ ਸਥਿਤ ਹੈ। ਸਾਸਾਰਾਮ ਤੋਂ ਉਸ ਪਹਾੜੀ ਦੇ ਪੈਰਾਂ 'ਤੇ ਪਹੁੰਚਣ ਲਈ ਲਗਭਗ ਦੋ ਘੰਟੇ ਲੱਗਦੇ ਹਨ ਜਿਸ ਦੇ ਉੱਪਰ ਰੋਹਤਾਸ ਦਾ ਕਿਲਾ ਹੈ। ਦੇਹਰੀ ਸ਼ਹਿਰ ਤੋਂ ਇਸ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਬਹੁਤ ਵਧੀਆ ਸੜਕਾਂ ਹਨ। ਅਕਬਰਪੁਰ ਰਾਹੀਂ ਵੀ ਰੋਹਤਾਸ ਦੇ ਕਿਲੇ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਕਿਲ੍ਹਾ ਸਮੁੰਦਰ ਤਲ ਤੋਂ ਲਗਭਗ 1500 ਫੁੱਟ ਦੀ ਉਚਾਈ 'ਤੇ ਹੈ। ਚੂਨੇ ਦੇ ਪੱਥਰ ਦੇ 2000 ਵੱਡੇ ਵੱਡੇ ਪੌਡੇ ਸ਼ਾਇਦ ਹਾਥੀਆਂ ਦੇ ਚੜ੍ਹਨ ਲਈ ਸਨ। ਸੈਲਾਨੀਆਂ ਲਈ, ਇਹ ਡੇਢ ਘੰਟੇ ਦੀ ਚੜ੍ਹਾਈ ਥਕਾ ਦੇਣ ਵਾਲ਼ੀ ਹੈ।

ਇਤਿਹਾਸ

ਸੋਧੋ

ਰੋਹਤਾਸ ਦਾ ਮੁਢਲਾ ਇਤਿਹਾਸ ਅਸਪਸ਼ਟ ਹੈ। ਸਥਾਨਕ ਕਥਾਵਾਂ ਦੇ ਅਨੁਸਾਰ, ਰੋਹਤਾਸ ਪਹਾੜੀ ਦਾ ਨਾਮ ਪ੍ਰਸਿੱਧ ਰਾਜਾ ਹਰੀਸ਼ਚੰਦਰ ਦੇ ਪੁੱਤਰ ਰੋਹਤਾਸ ਦੇ ਨਾਮ ਉੱਤੇ ਰੱਖਿਆ ਗਿਆ ਸੀ। ਹਾਲਾਂਕਿ, ਉਸ ਬਾਰੇ ਕਥਾਵਾਂ ਵਿੱਚ ਇਸ ਖੇਤਰ ਦਾ ਕੋਈ ਜ਼ਿਕਰ ਨਹੀਂ ਹੈ, ਅਤੇ 7ਵੀਂ ਸਦੀ ਤੋਂ ਪਹਿਲਾਂ ਦਾ ਕੋਈ ਖੰਡਰ ਇਸ ਸਥਾਨ 'ਤੇ ਨਹੀਂ ਮਿਲਿਆ ਹੈ। [1]

 
ਸ਼ਸ਼ਾਂਕ ਦੀ ਰੋਹਤਾਸ ਮੋਹਰ।
 
ਦੇਵੀ ਮੰਦਿਰ, ਰੋਹਤਾਸਗੜ੍ਹ ਕਿਲ੍ਹਾ
  1. D.R. Patil 1963.