ਰੌਦਾ ਮੋਰਕੋਸ
ਰੌਦਾ ਮੋਰਕੋਸ ਇੱਕ ਫ਼ਲਸਤੀਨੀ ਕਵੀ ਅਤੇ ਇਜ਼ਰਾਈਲ ਦੇ ਹੈਫਾ ਵਿੱਚ ਰਹਿਣ ਵਾਲੀ ਐਲ.ਜੀ.ਬੀ.ਟੀ.ਆਈ.ਕਿਉ. ਕਾਰਕੁੰਨ ਹੈ।[1] 2003 ਵਿੱਚ ਉਸਨੂੰ ਇੱਕ ਰਾਸ਼ਟਰੀ ਅਖ਼ਬਾਰ ਦੁਆਰਾ ਇੱਕ ਲੈਸਬੀਅਨ ਦੇ ਤੌਰ 'ਤੇ ਜਾਹਿਰ ਕੀਤਾ ਗਿਆ ਸੀ, ਜਿਸ ਕਾਰਨ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਸਰੀਰਕ ਹਮਲੇ ਅਤੇ ਉਸਦੀ ਕਾਰ 'ਤੇ ਹਮਲੇ ਕੀਤੇ ਗਏ ਸਨ। ਫਿਰ ਉਸਨੇ ਅਸਵਾਤ ਗਰੁੱਪ ਦੀ ਸਥਾਪਨਾ ਕੀਤੀ, ਜੋ ਲੈਸਬੀਅਨਾਂ ਦੀ ਸਹਾਇਤਾ ਨੂੰ ਸਮਰਪਿਤ ਪਹਿਲਾ ਫ਼ਲਸਤੀਨੀ ਸਮੂਹ ਹੈ।
ਕਰੀਅਰ
ਸੋਧੋ2003 ਵਿੱਚ, ਮੋਰਕੋਸ ਨੇ ਆਪਣੀ ਕਵਿਤਾ ਬਾਰੇ ਯੇਡੀਓਥ ਅਹਰੋਨੋਥ (ਇੱਕ ਇਜ਼ਰਾਈਲੀ ਟੈਬਲਾਇਡ ਅਖ਼ਬਾਰ) ਲਈ ਇੰਟਰਵਿਊ ਦੇਣ ਤੋਂ ਬਾਅਦ ਇੱਕ ਨੌਜਵਾਨ ਸਿੱਖਿਅਕ ਵਜੋਂ ਆਪਣੀ ਨੌਕਰੀ ਗੁਆ ਦਿੱਤੀ।[2] ਪੱਤਰਕਾਰ ਨੇ ਉਸ ਦੇ ਜਿਨਸੀ ਰੁਝਾਨ ਨੂੰ ਜਾਹਿਰ ਨਾ ਕਰਨ ਦਾ ਵਾਅਦਾ ਕੀਤਾ ਪਰ ਫਿਰ ਉਸ ਦੇ ਲੈਸਬੀਅਨ ਹੋਣ ਬਾਰੇ ਅਖ਼ਬਾਰ ਵਿਚ ਛਾਪ ਦਿੱਤਾ, ਜਿਸ ਕਾਰਨ ਉਸ 'ਤੇ ਹਮਲਾ ਵੀ ਹੋਇਆ ਅਤੇ ਉਸ ਦੀ ਕਾਰ ਨੂੰ ਕਈ ਵਾਰ ਨੁਕਸਾਨ ਵੀ ਪਹੁੰਚਾਇਆ ਗਿਆ।[3] ਉਸ ਨੂੰ ਅਗਿਆਤ ਧਮਕੀਆਂ ਮਿਲੀਆਂ ਅਤੇ ਉਹ ਉਸ ਸਮੇਂ ਆਪਣੀ ਜਾਨ ਲਈ ਚਿੰਤਤ ਸੀ।[1]
ਮੋਰਕੋਸ ਨੇ ਫਿਰ 2003 ਵਿੱਚ ਅਸਵਾਤ ("ਵੌਇਸਜ") ਦੀ ਸਥਾਪਨਾ ਇੱਕ ਸੰਗਠਨ ਵਜੋਂ ਕੀਤੀ ਜੋ ਲੈਸਬੀਅਨ ਅਤੇ ਦੁਲਿੰਗੀ, ਇੰਟਰ-ਸੈਕਸ, ਕੁਈਰ, ਟਰਾਂਸਜੈਂਡਰ ਅਤੇ ਸਵਾਲ ਕਰਨ ਵਾਲੀਆਂ ਔਰਤਾਂ ਦਾ ਸਮਰਥਨ ਕਰਦੀ ਹੈ।[2] ਇਹ ਹੈਫਾ ਅਧਾਰਤ ਸੀ ਅਤੇ ਲੈਸਬੀਅਨ ਫ਼ਲਸਤੀਨੀਆਂ ਨੂੰ ਸਮਰਥਨ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਖੇਤਰੀ ਸਮੂਹ ਸੀ।[3] ਅੰਤਰਰਾਸ਼ਟਰੀ ਗੇਅ ਅਤੇ ਲੈਸਬੀਅਨ ਮਨੁੱਖੀ ਅਧਿਕਾਰ ਕਮਿਸ਼ਨ (ਹੁਣ ਆਊਟਰਾਈਟ ਐਕਸ਼ਨ ਇੰਟਰਨੈਸ਼ਨਲ) ਨੇ ਅਸਵਾਤ ਦੇ ਨਾਲ ਉਸਦੇ ਕੰਮ ਨੂੰ ਮਾਨਤਾ ਦਿੰਦੇ ਹੋਏ ਮਈ 2006 ਵਿੱਚ ਮੋਰਕੋਸ ਨੂੰ ਆਪਣਾ ਫੇਲਿਪਾ ਡੀ ਸੂਜ਼ਾ ਅਵਾਰਡ ਦਿੱਤਾ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਅਰਬ ਵਿਅਕਤੀ ਸੀ।[4] ਅਸਵਾਤ ਨੇ 2007 ਵਿੱਚ ਹੈਫਾ ਵਿੱਚ ਆਪਣੀ ਪਹਿਲੀ ਕਾਨਫਰੰਸ ਆਯੋਜਿਤ ਕੀਤੀ, ਜਿਸ ਵਿੱਚ 350 ਲੋਕ ਹਾਜ਼ਰ ਸਨ।[1]
ਉੱਤਰ-ਬਸਤੀਵਾਦੀ ਰੁਖ ਅਪਣਾਉਂਦੇ ਹੋਏ, ਮੋਰਕੋਸ ਨੇ ਦਲੀਲ ਦਿੱਤੀ ਹੈ ਕਿ ਸੰਯੁਕਤ ਰਾਜ ਅਤੇ ਪੱਛਮੀ ਯੂਰਪ ਤੋਂ ਮਨੁੱਖੀ ਅਧਿਕਾਰ ਸਹਾਇਤਾ ਸੰਸਥਾਵਾਂ ਅਰਬ ਭਾਈਚਾਰਿਆਂ ਦੀ ਸਰਪ੍ਰਸਤੀ ਕਰ ਸਕਦੀਆਂ ਹਨ।[5] ਉਸਨੇ ਫ਼ਲਸਤੀਨੀਆਂ ਅਤੇ ਸਮਲਿੰਗੀ ਲੋਕਾਂ ਦੇ ਇਜ਼ਰਾਈਲੀ ਦਮਨ ਦਰਮਿਆਨ ਸਬੰਧਾਂ ਵੱਲ ਵੀ ਧਿਆਨ ਖਿੱਚਿਆ ਹੈ, ਇਸ 'ਤੇ ਜ਼ਿਆਦਾ ਧਿਆਨ ਨਾ ਦੇਣ ਲਈ ਇਜ਼ਰਾਈਲੀ ਐਲ.ਜੀ.ਬੀ.ਟੀ. ਅਧਿਕਾਰਾਂ ਦੀ ਲਹਿਰ ਦੀ ਆਲੋਚਨਾ ਕੀਤੀ ਹੈ।[6] ਉਸਨੇ ਟਿੱਪਣੀ ਕੀਤੀ ਕਿ "ਮੈਨੂੰ ਲਗਦਾ ਹੈ ਕਿ ਫ਼ਲਸਤੀਨੀ ਪਛਾਣ ਅਤੇ ਕੁਈਰ ਪਛਾਣ ਦੋਵੇਂ ਹਾਸ਼ੀਏ 'ਤੇ ਹਨ ਅਤੇ ਇਹ ਦੋਵੇਂ ਜ਼ੁਲਮ ਦਾ ਵਿਰੋਧ ਕਰਨ ਬਾਰੇ ਹਨ"।[3]
ਮੋਰਕੋਸ ਨੇ ਐਸਟ੍ਰੀਆ ਲੈਸਬੀਅਨ ਫਾਊਂਡੇਸ਼ਨ ਫਾਰ ਜਸਟਿਸ, ਕੋਲੀਸ਼ਨ ਆਫ ਵੂਮਨ ਫਾਰ ਪੀਸ, ਗਲੋਬਲ ਫੰਡ ਫਾਰ ਵੂਮਨ, ਹਿਊਮਨ ਰਾਈਟਸ ਵਾਚ ਅਤੇ ਮਾਮਾ ਕੈਸ਼ ਸਮੇਤ ਕਈ ਸੰਸਥਾਵਾਂ ਲਈ ਖੇਤਰੀ ਸਲਾਹਕਾਰ ਵਜੋਂ ਕੰਮ ਕੀਤਾ ਹੈ। 2012 ਤੱਕ ਉਹ ਹਿਵੋਸ, ਇੱਕ ਡੱਚ ਵਿਕਾਸ ਸਹਾਇਤਾ ਸੰਸਥਾ ਲਈ ਫ੍ਰੀਲਾਂਸ ਕੰਮ ਕਰ ਰਹੀ ਸੀ ਅਤੇ ਹੈਫਾ ਵਿੱਚ ਕਾਰਮਲ ਅਕਾਦਮਿਕ ਕੇਂਦਰ ਵਿੱਚ ਕਾਨੂੰਨ ਦੀ ਡਿਗਰੀ ਹਾਸਲ ਕਰ ਰਹੀ ਸੀ।[3]
ਸਰਗਰਮੀ
ਸੋਧੋਮੋਰਕੋਸ ਨੇ 2008 ਵਿੱਚ ਕਿਹਾ ਸੀ ਕਿ ਜੇਕਰ ਉਹ ਸਹਿਯੋਗ ਨਹੀਂ ਕਰਦੇ ਤਾਂ ਸਮਲਿੰਗੀ ਫ਼ਲਸਤੀਨੀਆਂ ਨੂੰ ਕਈ ਵਾਰ ਇਜ਼ਰਾਈਲੀ ਖੁਫੀਆ ਏਜੰਸੀਆਂ ਦੁਆਰਾ ਬਲੈਕਮੇਲ ਕੀਤਾ ਜਾਂਦਾ ਹੈ।[7]
ਅਗਸਤ 2020 ਵਿੱਚ, ਮੋਰਕੋਸ ਨੇ ਫ਼ਲਸਤੀਨੀ ਭਾਈਚਾਰੇ ਦੇ ਇੱਕ ਪ੍ਰਮੁੱਖ ਮੈਂਬਰ, ਆਇਮਨ ਸਫੀਹ ਦੇ ਅੰਤਿਮ ਸੰਸਕਾਰ ਤੋਂ ਬਾਅਦ ਐਲ.ਬੀ.ਜੀ.ਟੀ.ਕਿਊ. ਦੇ ਮੈਂਬਰਾਂ ਨਾਲ ਫ਼ਲਸਤੀਨੀ ਭਾਈਚਾਰੇ ਦੇ ਵਿਵਹਾਰ ਵਿੱਚ ਇੱਕ ਸਕਾਰਾਤਮਕ ਤਬਦੀਲੀ ਬਾਰੇ ਗੱਲ ਕੀਤੀ।[8]
ਹਵਾਲੇ
ਸੋਧੋ- ↑ 1.0 1.1 1.2 Baird, Vanessa (2007). The No-Nonsense Guide to Sexual Diversity (eBook) (in ਅੰਗਰੇਜ਼ੀ). New Internationalist. ISBN 978-1-906523-64-0. Retrieved 8 July 2020.
- ↑ 2.0 2.1 Aburawa, Arwa (27 July 2009). "Sexuality and the National Struggle: Being Palestinian and Gay in Israel". Menassat. MR Online. Archived from the original on 22 August 2017. Retrieved 8 July 2020.
- ↑ 3.0 3.1 3.2 3.3 Habib, Samar; Moujaes, Nayla (2012–2013). "Between Patriarchy and Occupation: Rauda Morcos and Palestinian Lesbian Activism for Bodily Rights". Al-Raida Journal: 58–64. doi:10.32380/alrj.v0i0.92. Archived from the original on 29 December 2019. Retrieved 8 July 2020.
- ↑ "A Celebration of Courage: Rauda Morcos, Founder of ASWAT, the First Palestinian Lesbian Group, Receives Felipa Award". OutRight Action International (in ਅੰਗਰੇਜ਼ੀ). 22 March 2006. Archived from the original on 15 July 2019. Retrieved 8 July 2020.
- ↑ "Obama uses embassies to push for LGBT rights abroad". The Guardian. Associated Press in Warsaw. 28 June 2014. Archived from the original on 22 October 2019. Retrieved 8 July 2020.
- ↑ Gerstner, David A. (2006). Routledge International Encyclopedia of Queer Culture (in ਅੰਗਰੇਜ਼ੀ). Routledge. p. 314. ISBN 978-0-415-30651-5. Retrieved 8 July 2020.
- ↑ Harrison, Rebecca (2008-03-25). "Gay Palestinian gets OK to live with Israeli lover". Reuters (in ਅੰਗਰੇਜ਼ੀ). Retrieved 2021-05-18.
- ↑ "'A queer cry for freedom': Meet the LGBTQ Palestinians demanding liberation". +972 Magazine (in ਅੰਗਰੇਜ਼ੀ (ਅਮਰੀਕੀ)). 2020-08-02. Retrieved 2021-05-18.