ਸਪੈਕਟ੍ਰਮ ਦਾ ਸਬੰਧ ਤਰੰਗਾਂ ਦੀ ਰੇਂਜ ਨਾਲ ਹੈ। ਵੱਖ-ਵੱਖ ਤਰੰਗ ਲੰਬਾਈਆਂ ਦੀਆਂ ਤਰੰਗਾਂ ਨਾਲ ਇੱਕ ਸਪੈਕਟ੍ਰਮ ਬਣਦਾ ਹੈ।[1]) ਰੋਸ਼ਨੀ ਦੇ ਹਰ ਰੰਗ ਦੀ ਆਪਣੀ ਤਰੰਗ ਲੰਬਾਈ ਹੁੰਦੀ ਹੈ। ਆਪਣੀ ਫਰੀਕਵੈਂਸੀ। ਪੰਜ-ਸੱਤ ਰੰਗਾਂ ਦੀ ਰੋਸ਼ਨੀ ਨਾਲ-ਨਾਲ ਪਈ ਹੋਵੇ ਤਾਂ ਸਪੈਕਟ੍ਰਮ ਬਣ ਜਾਵੇਗਾ। ਸਪੈਕਟ੍ਰਮ ਸੂਰਜ ਦੀ ਰੋਸ਼ਨੀ ਨੂੰ ਪਰਿਜ਼ਮ ਰਾਹੀਂ ਤੋੜ ਕੇ ਵੇਖਿਆ ਜਾ ਸਕਦਾ ਹੈ। ਸਪੈਕਟ੍ਰਮ ਦੇ ਹਰ ਰੰਗ ਦੀ ਫਰੀਕਵੈਂਸੀ ਜ਼ਾਮਨੀ ਤੋਂ ਲਾਲ ਤਕ ਬਦਲਦੀ ਹੈ। ਸਾਡੀ ਅੱਖ ਇਸ ਵਿਚਲੀਆਂ ਤਰੰਗ ਲੰਬਾਈਆਂ ਨੂੰ ਵੇਖ ਕੇ ਪਛਾਣ ਸਕਦੀ ਹੈ। ਪਰ ਤਰੰਗਾਂ ਦੀ ਲੰਬਾਈ ਇਸ ਤੋਂ ਘੱਟ ਵੀ ਹੋ ਸਕਦੀ ਹੈ। ਬਸ ਉਹ ਸਾਨੂੰ ਨਜ਼ਰ ਨਹੀਂ ਆਉਣਗੀਆਂ, ਸਾਡੇ ਲਈ ਕੰਮ ਕਰੀ ਜਾਣਗੀਆਂ। ਮੀਂਹ ਪੈਣ ਤੋਂ ਬਾਅਦ ਅਸਮਾਨ 'ਚ ਬਣੀ ਸਤਰੰਗੀ ਪੀਂਘ ਜਾਂ ਰੇਨਬੋ ਜਾਂ ਇੰਦਰਧਨੁਸ਼ ਸਪੈਕਟ੍ਰਮ ਦੀ ਉਦਾਹਰਨ ਹੈ।

ਸਤਰੰਗੀ ਪੀਂਘ

ਸੰਚਾਰ ਪ੍ਰਬੰਧ

ਸੋਧੋ

ਸੈੱਲ ਫੋਨ, ਜੀ.ਪੀ. ਸਿਸਟਮ, ਸੰਚਾਰ ਤਰੰਗਾਂ ਆਪਣੀ ਤਰੰਗ ਲੰਬਾਈ ਅਨੁਸਾਰ ਹੀ ਵੱਖ-ਵੱਖ ਮਾਧਿਅਮਾਂ ਵਿਚੋਂ ਲੰਘਦੀਆਂ ਹਨ ਅਤੇ ਵੱਖ-ਵੱਖ ਦੂਰੀਆਂ ਉੱਤੇ ਵੱਖ-ਵੱਖ ਕੰਮ ਕਰਨ ਯੋਗ ਬਣਦੀਆਂ ਹਨ। ਇਸ ਲਈ ਤਰੰਗਾਂ ਨੂੰ ਹਰ ਕੋਈ ਆਪੋ ਆਪਣੀ ਮਰਜ਼ੀ ਨਾਲ ਪੈਦਾ ਕਰਨਾ ਸ਼ੁਰੂ ਕਰ ਦੇਵੇ ਤਾਂ ਗੜਬੜੀ ਹੋ ਜਾਵੇਗੀ। ਕਿਸੇ ਨੂੰ ਕੁਝ ਸਮਝ ਨਹੀਂ ਆਵੇਗਾ। ਝਗੜੇ ਖੜ੍ਹੇ ਹੋ ਜਾਣਗੇ। ਇਸ ਲਈ ਕੌਮਾਂਤਰੀ ਪੱਧਰ ਉੱਤੇ ਇੰਟਰਨੈਸ਼ਨਲ ਟੈਲੀ ਕਮਿਊਨੀਕੇਸ਼ਨ ਯੂਨੀਅਨ ਹੈ। ਹਰ ਦੇਸ਼ ਦਾ ਮਨਿਸਟਰੀ ਆਫ ਟੈਲੀਕਮਿਊਨੀਕੇਸ਼ਨ ਹੈ। ਇਹ ਕੌਮੀ, ਕੌਮਾਂਤਰੀ ਪੱਧਰ ਉੱਤੇ ਇਨ੍ਹਾਂ ਤਰੰਗਾਂ ਦਾ ਸਪੈਕਟ੍ਰਮ ਕੰਟਰੋਲ ਕਰਦੇ ਹਨ। ਤਾਰਾਂ ਨਾਲ ਹੋਣ ਵਾਲਾ ਸੰਚਾਰ ਹੁਣ ਬਿਨਾਂ ਤਾਰਾਂ ਦੇ ਹੋਣ ਲੱਗਿਆ ਹੈ।

ਸਪੈਕਟ੍ਰਮ ਦੀ ਮੰਗ

ਸੋਧੋ

ਵੱਖ-ਵੱਖ ਲੋੜਾਂ ਲਈ ਤਰੰਗ ਪੱਟੀ (ਬੈਂਡ ਵਿਡਥ) ਦੀ ਮੰਗ ਅੱਜ-ਕੱਲ੍ਹ ਬਹੁਤ ਵਧ ਚੁੱਕੀ ਹੈ। ਆਮ ਕਰ ਕੇ ਮੋਬਾਈਲਾਂ ਵਾਲੀਆਂ ਕੰਪਨੀਆਂ ਨੂੰ ਸਪੈਕਟ੍ਰਮ ਉੱਤੇ ਤਿੰਨ ਥਾਵਾਂ 400, 800 ਅਤੇ 1900 ਮੈਗਾ ਹਰਟਜ਼ ਉੱਤੇ ਤਰੰਗ ਪੱਟੀਆਂ ਅਲਾਟ ਕੀਤੀਆਂ ਜਾਂਦੀਆਂ ਹਨ। ਕਈ ਦੇਸ਼ 2100 ਮੈਗਾ ਹਰਟਜ਼ ਵੀ ਵਰਤਦੇ ਹਨ। ਜੇ ਮੋਬਾਈਲਾਂ ਉੱਤੇ ਸਿਰਫ਼ ਗੱਲਾਂ ਹੀ ਕਰਨੀਆਂ ਹੁੰਦੀਆਂ ਤਾਂ ਇੰਨੇ ਨਾਲ ਸਰੀ ਜਾਂਦਾ। ਹੁਣ ਲੋਕ ਮੋਬਾਈਲਾਂ ਉੱਤੇ ਇੰਟਰਨੈੱਟ ਤਕ ਚਲਾਉਂਦੇ ਹਨ, ਮੈਸੇਜ ਭੇਜਦੇ ਹਨ, ਫੋਟੋਆਂ ਤੇ ਗਾਣੇ ਚਾਹੁੰਦੇ ਹਨ। ਇਸ ਲਈ ਸੂਚਨਾ ਦਾ ਸੰਚਾਰ ਬਹੁਤ ਤੇਜ਼ੀ ਨਾਲ ਕਰਨਾ ਪੈਂਦਾ ਹੈ। ਇਸ ਸੰਚਾਰ ਲਈ ਦਿਨੋ-ਦਿਨ ਵਧੇਰੇ ਚੌੜੇ ਫਰੀਕਵੈਂਸੀ ਬੈਂਡ ਦੀ ਲੋੜ ਪੈ ਰਹੀ ਹੈ। ਇਸੇ ਲਈ ਸਾਡੀ ਸਰਕਾਰ ਨੇ 2008 ਅਤੇ 2010 ਵਿੱਚ ਸਪੈਕਟ੍ਰਮ ਵੇਚੇ।

2ਜੀ ਅਤੇ 3ਜੀ

ਸੋਧੋ

ਸੰਚਾਰ ਵਿੱਚ ਟੂ-ਜੀ ਦਾ ਮਤਲਬ ਹੈ ਦੂਜੀ ਪੀੜ੍ਹੀ ਦਾ ਸੰਚਾਰ। ਫਸਟ ਜੈਨਰੇਸ਼ਨ ਤੋਂ ਸੈਕਿੰਡ ਜੈਨਰੇਸ਼ਨ ਤਕ ਦੀ ਯਾਤਰਾ। ਪਹਿਲਾਂ ਸੰਚਾਰ ਐਨਾਲਾਰੀ ਟੈਕਨਾਲੋਜੀ ਵਰਤਦੇ ਸਨ। 2-ਜੀ ਵਿੱਚ ਡਿਜੀਟਲ ਸੰਚਾਰ ਹੁੰਦਾ ਹੈ। 2-ਜੀ ਲਈ ਤੀਹ ਤੋਂ ਦੋ ਸੌ ਕਿਲੋ ਹਰਟਜ਼ ਦੀ ਬੈਂਡ-ਵਿਡਥ ਚਾਹੀਦੀ ਹੈ। 3-ਜੀ ਵਿੱਚ 15 ਤੋਂ ਵੀਹ ਮੈਗਾ ਹਰਟਜ਼ ਦੀ ਬੈਂਡ ਵਿਡਥ ਚਾਹੀਦੀ ਹੈ।

2ਜੀ ਘੁਟਾਲਾ

ਸੋਧੋ

ਸਰਕਾਰ ਨੇ ਸਪੈਕਟ੍ਰਮ ਅਲਾਟ ਕੀਤੇ ਹਨ। ਸਰਕਾਰ ਨੇ ਤਰੰਗਾਂ/ਸਪੈਕਟ੍ਰਮ ਕੰਪਨੀਆਂ ਨੂੰ ਇਨ੍ਹਾਂ ਨੂੰ ਪੈਦਾ ਕਰ ਕੇ ਵਰਤਨ ਦਾ ਲਾਇਸੈਂਸ ਦਿੱਤਾ ਹੈ। ਬੈਂਡ ਵਿਡਥ ਨੂੰ ਸੰਚਾਰ ਕੰਪਨੀਆਂ ਨੂੰ ਵੇਚਣ ਜਾਂ ਲਾਇਸੈਂਸ ਦੇਣ ਦਾ ਕੰਮ ਸਾਡੇ ਦੇਸ਼ ਵਿੱਚ 1996 ਵਿੱਚ ਪਹਿਲੀ ਵਾਰ ਸ਼ੁਰੂ ਹੋਇਆ। ਟੈਂਡਰਾਂ ਰਾਹੀਂ ਉਦੋਂ ਆਸ ਤੋਂ ਵੱਧ ਕਮਾਈ ਸਰਕਾਰ ਨੂੰ ਹੋਈ। 2-ਜੀ ਘੁਟਾਲੇ ਦੀ ਕਹਾਣੀ ਵਿੱਚ ਲਾਇਸੈਂਸ ਹੀ ਦਿੱਤੇ ਗਏ ਹਨ। ਲਾਇਸੈਂਸ ਦੇਣ ਸਮੇਂ ਸਰਕਾਰ ਪੈਸੇ ਮਿਲੇ। 2-ਜੀ ਸਪੈਕਟ੍ਰਮ ਦੇ ਹਜ਼ਾਰਾਂ ਕਰੋੜ ਰੁਪਏ ਦੇ ਘਾਲੇ-ਮਾਲੇ ਹੋਇਆ ਹੈ। ਸਪੈਕਟ੍ਰਮ ਦਾ ਇੱਕ ਛੋਟਾ ਜਿਹਾ ਟੋਟਾ ਹੀ ਵੇਚ ਕੇ ਘੱਟੋ-ਘੱਟ ਸਤਾਹਠ ਹਜ਼ਾਰ ਕਰੋੜ ਦੀ ਕਮਾਈ ਕੀਤੀ ਗਈ ਹੈ। ਕਿੰਨੇ ਕਿਸ ਨੇ ਖਾਧੇ ਇਸ ਬਾਰੇ ਜਾਂਚ ਏਜੰਸੀਆਂ, ਸਿਆਸਤਦਾਨ ਤੇ ਅਦਾਲਤਾਂ ਸਾਰੇ ਹੀ ਆਪੋ-ਆਪਣੇ ਅੰਦਾਜ਼ੇ ਲਗਾ ਰਹੇ ਹਨ।

ਹਵਾਲੇ

ਸੋਧੋ
  1. Dictionary.com. The American Heritage Dictionary of the English Language, Fourth Edition. Houghton Mifflin Company, 2004. (accessed: January 25, 2008).