ਰੱਬ ਦੀ ਹੋਂਦ ਬਾਰੇ ਰਾਮ ਜੇਠਮਲਾਨੀ

ਰੱਬ ਦੀ ਹੋਂਦ ਬਾਰੇ ਰਾਮ ਜੇਠਮਲਾਨੀ ਅਾਪਣੇ ਵਿਚਾਰ ਰੱਖਦੇ ਰਹੇ ਹਨ। ੳੁਹਨਾਂ ਨੇ ਸਪੱਸ਼ਟਤਾ ਨਾਲ ਇਸ ਸੰਬੰਧੀ ਅਾਪਣੇ ਵਿਚਾਰ ਰੱਖੇ। ਇਹ ਅਸਲ 'ਚ ਮਨੁੱਖਤਾ ਪ੍ਰਤੀ ਇਮਾਨਦਾਰੀ ਹੈ।

ਭੂਮਿਕਾਸੋਧੋ

ਰਾਮ ਜੇਠਮਲਾਨੀ ਅਨੁਸਾਰ, "ਜਦ ਲੋਕ ਮੈਨੂ ਪੁੱਛਦੇ ਹਨ,'ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਰੱਬ ਹੈ?' ਮੈਂ ਇਮਾਨਦਾਰੀ ਨਾਲ ਜਵਾਬ ਦਿੰਦਾ ਹਾਂ ਕਿ ਮੈਂ ਨਹੀੰ ਜਾਣਦਾ। "ਕ੍ਰਿਮਿਨਲ ਵਕੀਲ ਵਜੋਂ ਮੈਂ ਉਸ ਸ਼ੱਕ ਦੀ ਗੁੰਜਾਇਸ਼ ਪ੍ਰਧਾਨ ਕਰਦਾ ਹਾਂ, ਸ਼ਾਇਦ ਰੱਬ ਹੋਵੇ, ਪਰ ਨਿਸਚੇ ਹੀ ਉਹ ਉਸ ਰੂਪ ਵਿੱਚ ਨਹੀੰ ਹੋ ਸਕਦਾ ਜਿਵੇਂ ਉਸ ਨੂੰ ਫਿਲਮਾਂ ਜਾਂ ਲੱਖਾਂ ਪੁਰਸ਼ਾਂ ਜਾਂ ਮਹਿਲਾਵਾਂ ਦੇ ਮਨਾਂ 'ਚ ਪੇਸ਼ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਇਸ ਸੰਬੰਧੀ ਇੱਕ ਦਿਲਚਸਪ ਲਤੀਫ਼ਾ ਸੁਣਾਉਦਾ ਹਾਂ ਜੋ ਕਿ ਦਾਰਸ਼ਨਿਕ ਤੇ ਧਰਮ ਸ਼ਾਸਤਰੀ ਦੀ ਕਹਾਣੀ ਤੇ ਅਧਾਰਿਤ ਹੈ। ਧਰਮ ਸ਼ਾਸਤਰੀ ਨੇ ਦਾਰਸ਼ਨਿਕ ਨੂੰ ਠੱਠਾ-ਮਜ਼ਾਕ ਕਰਦੇ ਹੋਏ ਕਿਹਾ,'ਦਾਰਸ਼ਨਿਕ ਹਨੇਰੇ ਕਮਰੇ 'ਚ ਅੰਨੇ ਆਦਮੀ ਵਰਗਾ ਹੈ ਜੋ ਕਾਲੀ ਬਿੱਲੀ ਲੱਭ ਰਿਹਾ ਹੈ ਜੋ ਉਥੇ ਹੈ ਹੀ ਨਹੀੰ। 'ਦਾਰਸ਼ਨਿਕ ਨੇ ਮੋੜਵਾਂ ਜਵਾਬ ਦਿੱਤਾ,'ਹੋ ਸਕਦਾ ਹੈ, ਪਰ ਧਰਮ ਸ਼ਾਸਤਰੀ ਨੇ ਫਿਰ ਵੀ ਬਿੱਲੀ ਲੱਭ ਹੀ ਲਈ ਹੋਵੇਗੀ। ਮੈਂ ਧਰਮ ਸ਼ਾਸਤਰੀ ਨਾਲੋਂ ਦਾਰਸ਼ਨਿਕ ਨੂੰ ਤਰਜੀਹ ਦਿਆਂਗਾ। ਮੈਂ ਅਜੇ ਵੀ ਉਨਾਂ ਤਿੰਨ ਪ੍ਰਸ਼ਨਾਂ ਦਾ ਜਵਾਬ ਨਹੀਂ ਲੱਭ ਸਕਿਆ ਜੋ "ਐਪਰੀਕਿਓਰਸ" ਨੇ ਅਨੇਕਾਂ ਸਦੀਆਂ ਪਹਿਲਾਂ ਪੁੱਛੇ ਸਨ, ਕਿ

  1. 'ਕੀ ਰੱਬ ਬੁਰਾਈ ਨੂੰ ਦੂਰ ਕਰਨ ਲਈ ਤਿਆਰ ਹੈ ਪਰ ਯੋਗ ਨਹੀੰ? ਤਾਂ ਉਹ ਨਿਪੁੰਸਕ ਹੈ।
  2. ਕੀ ਉਹ ਯੋਗ ਹੈ ਪਰ ਤਿਆਰ ਨਹੀੰ? ਤਾਂ ਉਹ ਦੁਰਆਤਮਾਂ ਹੈ।
  3. ਕੀ ਉਹ ਯੋਗ ਵੀ ਹੈ ਤੇ ਰਾਜ਼ੀ ਵੀ? ਤਾਂ ਫਿਰ ਬੁਰਾਈ ਅਜੇ ਵੀ ਕਿਓਂ ਬਰਕਰਾਰ ਹੈ?'

ਦਿਅਾਲਤਾ ਦਾ ਗਾਥਾਸੋਧੋ

ਮੈਂ ਗੋਤਮ ਬੁੱਧ ਦੇ ਜੀਵਣ ਸਬੰਧਤ ਇੱਕ ਅਹਿਮ ਘਟਨਾ ਬਾਰੇ ਦੱਸਣਾ ਚਾਹਵਾਂਗਾ। ਉਸ ਦੇ ਚਚੇਰੇ ਭਾਈ ਨੇ ਅੰਬਰ 'ਚ ਸ਼ਾਂਤੀਪੂਰਵਕ ਉਡਦੇ ਇੱਕ ਪਰਿੰਦੇ(ਹੰਸ) ਨੂੰ ਮਾਰ ਸੁਟਿਆ। ਤੀਰ ਉਸ ਦੇ ਸਰੀਰ ਨੂੰ ਵਿੰਨ ਗਿਆ ਸੀ, ਲਹੂ ਲੁਹਾਣ ਉਹ ਧਰਤੀ 'ਤੇ ਆ ਡਿੱਗਾ। ਚਚੇਰੇ ਭਾਈ ਨੇ ਇਸ ਨੂੰ ਆਪਣੀ ਜਿੱਤ ਦਾ ਦਾਹਵਾ ਕੀਤਾ ਪਰ ਬੁੱਧ ਨੇ ਸਹਿਜੇ ਹੀ ਪੰਛੀ ਨੂੰ ਚੁਕਿਆ,ਉਸ ਦੇ ਟੂਟੇ ਖੰਭ ਸਾਵੇਂ ਕੀਤੇ, ਤੀਰ ਨੂੰ ਸਰੀਰ ਵਿਚੋਂ ਕੱਢਿਆ ਤੇ ਜ਼ਖਮ 'ਤੇ ਕੁਝ ਨਰਮ ਸ਼ਹਿਦ ਲਗਾਇਆ ਉਸ ਨੇ ਪਰਿੰਦੇ ਨੂੰ ਸਿਹਤਮੰਦ ਕਰ ਦਿੱਤਾ ਤੇ ਮੁੜ ਉੱੜਨ ਦਿੱਤਾ। ਇਹੀ ਸਰਵਉੱਤਮ ਧਰਮ ਹੈ, ਇਮਾਨਦਾਰੀ ਨਾਲ ਸਾਰੇ ਸੰਸਾਰ ਦੇ ਕੁੱਲ ਕਸ਼ਟਾਂ ਨੂੰ ਘਟਾਉਣ ਲਈ ਪੂਰੀ ਵਾਹ ਲਾਉਣਾ। ਸਾਨੂੰ ਹਾਲਾਤ ਆਪਣੇ ਹੱਥ ਲੇਣੇ ਪੈਣਗੇ। ਸਿਨਿਕ ਨੇ ਕਿਹਾ ਸੀ ਕਿ

 ਕਵਿਤਾ
ਮੈਂ ਰੱਬ ਵਲ ਮੁੜਿਆ 
ਸੰਸਾਰ ਦੇ ਦੁੱਖਾਂ ਵਾਸਤੇ 
ਪਰ ਦੁੱਖ ਡਾਹਡੇ ਹੋ ਗਏ 
ਮੈਂ ਤੱਕਿਆ ਰੱਬ ਸੀ ਹੀ ਨਹੀੰ' 

ਸਿੱਟਾਸੋਧੋ

ਜੇ ਉਹ ਹੈ ਤਾ ਉਹ ਸਪਸ਼ਟ ਤੌਰ ਤੇ ਭੁੱਲ ਗਿਆ ਹੈ ਕਿ ਅਸੀਂ ਇਨਸਾਨ ਵੀ ਵਸਦੇ ਹਾਂ। ਇਹ ਦਿਲਚਸਪ ਸਿੱਟਾ ਹੈ ਕਿ ਰੱਬ ਸ਼ਾਇਦ "ਅਲਜ਼ੇਮਰ ਰੋਗ" ਤੋਂ ਗ੍ਰਸਤ ਹੈ।[1]

ਹਵਾਲਾਸੋਧੋ

  1. ਰਾਸ਼ਟਰਵਾਦ ਤੇ ਰਾਜਨੀਤੀ,ਲੇਖਕ-ਰਾਮ ਜੇਠਮਲਾਨੀ,ਪੰਨਾਂ-326-27