ਲਕਸ਼ਮੀਰਾਣੀ ਮਾਝੀ

ਭਾਰਤੀ ਤੀਰਅੰਦਾਜ਼

ਲਕਸ਼ਮੀਰਾਣੀ ਮਾਝੀ (ਜਨਮ 26 ਜਨਵਰੀ 1989 ਨੂੰ ਬਗੁਲਾ, ਘਾਟਸ਼ਿਲਾ, ਝਾਰਖੰਡ ਵਿੱਚ) ਚਿੱਤਰੰਜਨ, ਆਸਨਸੋਲ ਦੀ ਇੱਕ ਔਰਤ ਵਰਗ ਦੀ ਭਾਰਤੀ ਸੱਜੇ ਹੱਥ ਦੀ ਰਿਕਰਵ ਤੀਰਅੰਦਾਜ਼ ਖਿਡਾਰਨ ਹੈ। ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।

ਲਕਸ਼ਮੀਰਾਣੀ ਮਾਝੀ
ਨਿੱਜੀ ਜਾਣਕਾਰੀ
ਜਨਮ (1989-01-26) 26 ਜਨਵਰੀ 1989 (ਉਮਰ 35)
ਬਗੁਲਾ, ਘਾਟਸ਼ਿਲਾ, ਝਾਰਖੰਡ
ਕੱਦ1.61 m (5 ft 3 in)
ਭਾਰ55 kg (121 lb)
ਖੇਡ
ਦੇਸ਼ ਭਾਰਤ
ਖੇਡਤੀਰਅੰਦਾਜ਼
ਇਵੈਂਟਰਿਕਰਵ
ਮੈਡਲ ਰਿਕਾਰਡ
Women's ਤੀਰਅੰਦਾਜ਼
 ਭਾਰਤ ਦਾ/ਦੀ ਖਿਡਾਰੀ
ਵਿਸ਼ਵ ਚੈਂਪੀਅਨਸ਼ਿਪ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2015 Copenhagen ਔਰਤ ਵਰਗ ਦੀ ਟੀਮ
10 ਸਤੰਬਰ 2015 ਤੱਕ ਅੱਪਡੇਟ

ਨਿੱਜੀ ਜ਼ਿੰਦਗੀ

ਸੋਧੋ

ਲਕਸ਼ਮੀ ਸੰਥਾਲ ਪਰਿਵਾਰ-ਕਬੀਲੇ ਨਾਲ ਸੰਬੰਧ ਰਖਦੀ ਹੈ। ਉਸਦਾ ਜਨਮ ਈਸਟ ਸਿੰਘਭੁਮ ਜਿਲ੍ਹਾ, ਝਾਰਖੰਡ ਵਿਚ ਬਗੁਲਾ ਪਿੰਡ ਵਿਚ ਹੋਇਆ। ਤੀਰਅੰਦਾਜ਼ੀ ਅਕੈਡਮੀ ਵਿੱਚ ਚੋਣ ਲਈ ਜਦੋਂ ਅਕੈਡਮੀ ਨੇ ਉਸ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ, ਉਸ ਸਮੇ ਉਸਨੂੰ ਤੀਰਅੰਦਾਜ਼ ਬਣਨ ਲਈ ਪੇਸ਼ਕਸ਼ ਕੀਤੀ ਗਈ ਸੀ। ਲਕਸ਼ਮੀ ਬਿਲਾਸਪੁਰ , ਛੱਤੀਸਗੜ੍ਹ 'ਚ ਭਾਰਤੀ ਰੇਲਵੇ ਵਿੱਚ ਕੰਮ ਕਰਦੀ ਹੈ।[1]

ਪ੍ਰਾਪਤੀਆਂ

ਸੋਧੋ

ਉਸ ਨੇ ਵਿਅਕਤੀਗਤ ਰਿਕਰਵ ਪ੍ਰਤੀਯੋਗਿਤਾ ਅਤੇ ਟੀਮ ਰਿਕਰਵ ਪ੍ਰਤੀਯੋਗਿਤਾ ਕੋਪੇਨਹੇਗਨ, ਡੈਨਮਾਰਕ ਵਿੱਚ 2015 ਵਿਸ਼ਵ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਗ ਲਿਆ ਅਤੇ ਸਿਲਵਰ ਮੈਡਲ ਜਿੱਤਿਆ।[2]ਲਕਸ਼ਮੀਰਾਣੀ ਮਾਝੀ ਰਿਓ 2016 ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਰਿਮਿਲ ਬੁਰੁਲੀ ਨੇ ਵੀ ਉਸ ਦੇ ਨਾਲ ਰਿਓ 2016 ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।[3]ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਮਹਿਲਾ ਟੀਮ ਲਕਸ਼ਮੀਰਾਣੀ ਮਾਂਝੀ ਨੇ ਦੀਪਿਕਾ, ਬੋਂਬਾਅਲਾ ਦੇਵੀ ਲੈਸ਼ਰਾਮ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਪਰ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਅਤੇ ਕਾਂਸੀ ਤਮਗੇ ਦੇ ਮੁਕਾਬਲੇ ਵਿੱਚ ਇਟਲੀ 'ਤੋਂ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਹਵਾਲੇ

ਸੋਧੋ