ਲਲਿਤ ਕਲਾ ਅਕਾਦਮੀ

ਸੰਗਠਨ

ਲਲਿਤ ਕਲਾ ਅਕਾਦਮੀ ਭਾਰਤ ਵਿੱਚ ਲਲਿਤ ਕਲਾਵਾਂ ਦੀ ਇੱਕ ਖੁਦਮੁਖਤਿਆਰ ਰਾਸ਼ਟਰੀ ਸੰਸਥਾ ਹੈ ਜੋ 5 ਅਗਸਤ 1954 ਨੂੰ ਭਾਰਤ ਸਰਕਾਰ ਦੁਆਰਾ ਸਥਾਪਤ ਕੀਤੀ ਗਈ। ਇਹ ਇੱਕ ਕੇਂਦਰੀ ਸੰਗਠਨ ਹੈ, ਜੋ ਮੂਰਤੀਕਲਾ, ਚਿਤਰਕਲਾ, ਗਰਾਫਕਲਾ, ਭਵਨ ਨਿਰਮਾਣ ਕਲਾ ਆਦਿ ਲਲਿਤ ਕਲਾਵਾਂ ਦੇ ਖੇਤਰ ਵਿੱਚ ਕਾਰਜ ਕਰਨ ਲਈ ਸਥਾਪਤ ਕੀਤਾ ਗਿਆ ਸੀ।

ਰਬਿੰਦਰ ਭਵਨ, ਦਿੱਲੀ, ਜਿਥੇ ਸੰਗੀਤ ਨਾਟਕ ਅਕਾਦਮੀ, ਲਲਿਤ ਕਲਾ ਅਕਾਦਮੀ ਅਤੇ ਸਾਹਿਤ ਅਕਾਦਮੀ ਦੇ ਦਫ਼ਤਰ ਹਨ।