ਗੋਪਾਰਾਜੂ ਰਾਮਚੰਦਰ ਲਵੰਨਮ (10 ਅਕਤੂਬਰ 1930 - 14 ਅਗਸਤ 2015), ਜੀ. ਲਵੰਨਮ ਜਾਂ ਲਵੰਨਮ ਦੇ ਤੌਰ ਤੇ ਜਾਣੇ ਜਾਂਦੇ ਪ੍ਰਸਿੱਧ ਭਾਰਤੀ ਸਮਾਜ ਸੁਧਾਰਕ ਅਤੇ ਗਾਂਧੀਵਾਦੀ ਸਨ। ਉਨ੍ਹਾਂ ਨੇ ਭਾਰਤੀ ਸਮਾਜ ਵਿੱਚ ਛੂਤ-ਛਾਤ ਨੂੰ ਖ਼ਤਮ ਕਰਨ ਲਈ ਕੰਮ ਕੀਤਾ।[1] ਉਹ ਇੱਕ ਨਾਸਤਿਕ[1] ਸਨ ਅਤੇ ਉਨ੍ਹਾਂ ਨੇ ਆਪਣੀ ਪਤਨੀ ਹੇਮਲੇਤਾ ਲਵੰਨਮ ਨਾਲ ਮਿਲ ਕੇ ਸੰਸਕਾਰ ਸੰਸਥਾਨ ਦੀ ਸਥਾਪਨਾ ਕੀਤੀ।[2] ਉਹ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ. ਉਨ੍ਹਾਂ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਇੱਕ ਭਰਾ ਅਤੇ ਇੱਕ ਭੈਣ ਸਨ।

ਲਵੰਨਮ
ਜਨਮ
ਗੋਪਾਰਾਜੂ ਰਾਮਚੰਦਰ ਲਵੰਨਮ

10 ਅਕਤੂਬਰ 1930
ਮੌਤ14 ਅਗਸਤ 2015(ਉਮਰ 84)
ਰਾਸ਼ਟਰੀਅਤਾਭਾਰਤੀ
ਹੋਰ ਨਾਮਜੀ. ਲਵੰਨਮ, ਗੋਰਾ ਲਵੰਨਮ
ਪੇਸ਼ਾਸਮਾਜ ਸੁਧਾਰਕ
ਲਈ ਪ੍ਰਸਿੱਧਨਾਸਤਿਕ ਕੇਂਦਰ ਦਾ ਸੰਸਥਾਪਕ, ਸੰਸਕਾਰ
ਜੀਵਨ ਸਾਥੀਹੇਮਲਤਾ ਲਵੰਨਮ(1960–2008;ਮੌਤ)
ਮਾਤਾ-ਪਿਤਾਗੋਪਾਰਾਜੂ ਰਾਮਚੰਦਰ ਰਾਓ (father)
ਸਰਸਵਤੀ ਗੋਰਾ (mother)
ਰਿਸ਼ਤੇਦਾਰਜੀ. ਸਮਾਰਾਮ (ਭਰਾ)
ਚੇਨੁਪਾੱਟੀ ਵਿਦਿਆ (ਭੈਣ)
ਗੁਰ੍ਰਮ ਜੌਸ਼ੁਆ (ਸਹੁਰਾ)

ਜ਼ਿੰਦਗੀ ਸੋਧੋ

ਉਨ੍ਹਾਂ ਦਾ ਜਨਮ 10 ਅਕਤੂਬਰ 1930 ਨੂੰ ਨਾਸਤਿਕ ਆਗੂ ਗੋਪਾਰਾਜੂ ਰਾਮਚੰਦਰ ਰਾਓ "ਗੋਰਾ" ਅਤੇ ਸਰਸਵਤੀ ਗੋਰਾ ਦੇ ਘਰ ਹੋਇਆ ਸੀ।[3] ਉਸਨੇ ਆਪਣੇ ਪਿਤਾ ਦੀ ਅਗਵਾਈ ਹੇਠ 12 ਸਾਲ ਦੀ ਉਮਰ ਵਿੱਚ ਸਮਾਜਿਕ ਕਾਰਜ ਸ਼ੁਰੂ ਕੀਤਾ। ਉਹ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਜ਼ਮੀਨੀ ਸੁਧਾਰ ਅੰਦੋਲਨ ਦੌਰਾਨ ਵਿਨੋਬਾ ਭਾਵੇ ਦਾ ਦੁਭਾਸ਼ੀਆ ਸੀ। ਉਨ੍ਹਾਂ ਦਾ ਵਿਆਹ ਆਪਣੀ ਜਾਤ ਦੇ ਬਾਹਰ ਹੇਮਲਾਤਾ ਲਵੰਨਮ, ਜੋ ਮਸ਼ਹੂਰ ਕਵੀ ਗੁਰਰਾਮ ਜੌਸ਼ੁਆ ਦੀ ਪੁੱਤਰੀ ਸੀ, ਨਾਲ 1960 ਵਿੱਚ ਸੇਵਾਗ੍ਰਾਮ ਵਿੱਚ ਹੋਇਆ।[4][5]

1977 ਦੇ ਆਂਧਰਾ ਪ੍ਰਦੇਸ਼ ਚੱਕਰਵਾਤ ਪ੍ਰਭਾਵ ਤੋਂ ਬਾਅਦ, ਲਵੰਨਮ ਨੇ ਮੁੜ ਵਸੇਬੇ ਦੇ ਕੰਮ ਵਿਚ ਸਹਾਇਤਾ ਕੀਤੀ।[6]

ਉਹ ਅਤੇ ਉਨ੍ਹਾਂ ਦੀ ਪਤਨੀ ਆਂਧਰਾ ਪ੍ਰਦੇਸ਼ ਵਿੱਚ ਆਪਣੇ ਸੰਗਠਨ, ਸੰਸਕਾਰ ਦੁਆਰਾ ਜੋਗਿਨੀ ਪ੍ਰਣਾਲੀ ਦੇ ਸੁਧਾਰਾਂ ਵਿੱਚ ਕੰਮ ਕਰਦੇ ਸਨ।[7][8] ਉਸਦੀ ਪਤਨੀ, ਇਕ ਜਾਣੀ-ਪਛਾਣੀ ਨਾਸਤਿਕ ਅਤੇ ਸਮਾਜ ਸੁਧਾਰਕ ਸੀ। 19 ਮਾਰਚ 2008 ਨੂੰ 75 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਉਹ ਅੰਡਕੋਸ਼ ਕੈਂਸਰ ਤੋਂ ਪੀੜਤ ਸੀ.[7] 14 ਅਗਸਤ 2015 ਨੂੰ ਲਵੰਨਮ ਦੀ ਮੌਤ ਵਿਜੈਵਾੜਾ, ਆਂਧਰਾ ਪ੍ਰਦੇਸ਼ ਦੇ ਇਕ ਹਸਪਤਾਲ ਵਿੱਚ ਕਈ ਅੰਗ ਅਸਫਲ ਹੋਣ ਕਾਰਨ ਹੋ ਗਈ।

ਵਿਚਾਰ ਅਤੇ ਰਾਇ ਸੋਧੋ

ਲਵੰਨਮ ਨੇ ਨਵੇਂ ਰਾਜ ਤੇਲੰਗਾਨਾ ਦੇ ਗਠਨ ਨੂੰ ਸਮਰਥਨ ਦਿੱਤਾ. ਉਨ੍ਹਾਂ ਦੇ ਅਨੁਸਾਰ, ਤੇਲੰਗਾਨਾ ਅਤੇ ਆਂਧਰਾ ਵਿਚਕਾਰ ਕੁਝ ਸਭਿਆਚਾਰਕ ਅਤੇ ਸਮਾਜਕ ਸਬੰਧ ਸਨ। ਉਸਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਨੂੰ ਭਾਰਤੀ ਜਨਗਣਨਾ ਵਿੱਚ ਇੱਕ ਨਾਸਤਿਕ ਚੋਣ ਸ਼ਾਮਲ ਕਰਨ ਲਈ ਇੱਕ ਪਟੀਸ਼ਨ ਲਿਖੀ।[9]

ਪੁਰਸਕਾਰ ਸੋਧੋ

ਉਨ੍ਹਾਂ ਦੁਆਰਾ ਕੀਤੇ ਗਏ ਸਮਾਜ ਸੁਧਾਰ ਦੇ ਵੱਖ ਵੱਖ ਕੰਮਾਂ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਮਿਲੇ ਜਿਨ੍ਹਾਂ ਵਿੱਚੋਂ ਕੁਝੇ ਹੇਠ ਲਿਖੇ ਹਨ-

  • 2009: ਡੀਨੋਟਿਫਾਇਡ ਟਰਾਈਬਸ ਦੇ ਮੈਂਬਰਾਂ ਦੇ ਪੁਨਰਵਾਸ ਲਈ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਜਮਨਾਲਾਲ ਬਜਾਜ ਅਵਾਰਡ।[10][11]
  • 2011: ਇੰਟਰਨੈਸ਼ਨਲ ਸਰਵਿਸ ਸੁਸਾਇਟੀ, ਜੋ ਕਿ ਵੈਸ਼ਨਵ ਸੈਂਟਰ ਫ਼ਾਰ ਐਨਲਾਇਟਨਮੈਂਟ ਨਾਲ ਜੁੜਿਆ ਹੈ, ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ,ਉਸ ਵੱਲੋਂ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਸੇਵਾ ਲਈ।[12]
  • 2015: ਮਨੁੱਖਤਾ ਦੇ ਅਧਿਕਾਰਾਂ ਅਤੇ ਸਮਾਜਿਕ ਸੁਧਾਰਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਲਈ ਹੈਦਰਾਬਾਦ ਵਿੱਚ ਪੱਤਰਕਾਰ ਦੇ ਪੜਤਾਲ ਸਰੋਤ ਕੇਂਦਰ ਤੋਂ ਅੰਤਰਰਾਸ਼ਟਰੀ ਮਨੁੱਖਤਾਵਾਦੀ ਅਵਾਰਡ।[13]

ਕਿਤਾਬ ਸੋਧੋ

ਉਨ੍ਹਾਂ ਵੱਲੋਂ ਪ੍ਰਕਾਸ਼ਿਤ ਅੰਗ੍ਰੇਜ਼ੀ ਦੀ ਕਿਤਾਬ ਦਾ ਸਿਰਲੇਖ ਹੈ-

  • ਗਾਂਧੀ ਐਜ਼ ਵੀ ਨੋ ਹਿਮ, ਮਾਰਕ ਲਿੰਡਲੇ ਨਾਲ (ਨੈਸ਼ਨਲ ਗਾਂਧੀ ਮਿਊਜ਼ੀਅਮ, ਨਵੀਂ ਦਿੱਲੀ, 2005; ਦੂਜਾ ਐਡੀਸ਼ਨ, 2009)

ਹਵਾਲੇ ਸੋਧੋ

  1. 1.0 1.1 P. Sujatha Varma (20 January 2013). "Lavanam bats for Telangana". The Hindu. Retrieved 7 November 2013.
  2. "School, hospital for Samsara". The Hindu. 30 September 2007. Archived from the original on 30 ਦਸੰਬਰ 2007. Retrieved 8 November 2013. {{cite news}}: Unknown parameter |dead-url= ignored (help)
  3. Reddy, Ravi (14 August 2015). "Noted atheist G. Lavanam dead". The Hindu. Retrieved 14 August 2015.
  4. "A recognition of secular values". The Hindu. 6 October 2009. Archived from the original on 10 ਅਕਤੂਬਰ 2009. Retrieved 7 November 2013. {{cite news}}: Unknown parameter |dead-url= ignored (help)
  5. Dr. G. Vijayam. "Atheist Movement in Andhra Pradesh" (PDF). Atheist Centre. Retrieved 14 August 2013.
  6. "Tragedy strikes Diviseema again". The Hindu. 7 October 2003. Archived from the original on 6 ਨਵੰਬਰ 2003. Retrieved 8 November 2013. {{cite news}}: Unknown parameter |dead-url= ignored (help)
  7. 7.0 7.1 "Hemalatha Lavanam passes away". The Hindu. Vijayawada. 20 March 2008. Archived from the original on 24 ਮਾਰਚ 2008. Retrieved 7 November 2013. {{cite news}}: Unknown parameter |dead-url= ignored (help)
  8. "Hemalatha Lavanam remembered". The Hindu. The Hindu. 20 March 2013.
  9. "Give us our rightful due: Atheists". The Hindu. 17 November 2011. Retrieved 4 April 2014.
  10. "Jamnalal Bajaj award for Lavanam". The Hindu. 6 October 2009. Archived from the original on 10 ਅਕਤੂਬਰ 2009. Retrieved 7 November 2013. {{cite news}}: Unknown parameter |dead-url= ignored (help)
  11. "Dougherty honoured for promoting Gandhian values abroad". DNA India. Mumbai. 7 November 2009. Retrieved 7 November 2013.
  12. "Lavanam feted for his humanist services". The Hindu. 5 June 2011. Archived from the original on 9 ਅਗਸਤ 2011. Retrieved 8 November 2013. {{cite news}}: Unknown parameter |dead-url= ignored (help)
  13. "Intl Humanist Award for Lavanam". The Hans India. Hyderabad. 27 March 2015. Retrieved 27 March 2015.

ਬਾਹਰੀ ਕੜੀਆਂ ਸੋਧੋ