'ਲਹੂ ਦੀ ਅੱਗ' ਨਾਵਲ 'ਸੀਮਾ ਪਾਕੇਟ ਬੁਕਸ', ਸਰਹਿੰਦ ਮੰਡੀ ਵੱਲੋਂ 1986 ਈ. ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹ ਨਾਵਲ ਸਰਮਾਏਦਾਰੀ ਦੇ ਖ਼ਿਲਾਫ਼ ਚੇਤਨਾ ਪੈਦਾ ਕਰਨ ਦੇ ਪ੍ਰਯੋਜਨ ਨਾਲ ਸੋਸ਼ਕ ਵਰਗ ਦੀਆਂ ਕੁਟਿਲ ਚਾਲਾਂ ਤੇ ਸੋਸ਼ਿਤ ਵਰਗ ਨੂੰ ਚੇਤਨ ਕਰਵਾਉਣ ਵਾਲੇ ਨਾਇਕਾਂ ਨਾਲ਼ ਹੁੰਦੀਆਂ ਵਧੀਕੀਆਂ ਦਾ ਗਾਲਪਨਿਕ ਰੂਪਾਂਤਰਨ ਹੈ।

ਕਥਾਨਕ

ਸੋਧੋ

ਸੁਰਿੰਦਰ ਇਸ ਨਾਵਲ ਦੇ ਕਥਾਨਕੀ ਵੇਰਵਿਆਂ ਦਾ ਕਥਾ ਨਾਇਕ ਹੈ, ਜਿਹੜਾ ਇਨਕ਼ਲਾਬ ਦੇ ਕਾਰਜ ਨੂੰ ਸਮਰਪਿਤ ਹੈ ਅਤੇ ਲੋਕਾਂ ਨੂੰ ਚੇਤੰਨ ਕਰਨ ਲਈ ਸਰਮਾਏਦਾਰੀ ਖ਼ਿਲਾਫ਼ ਹਲਚਲ ਪੈਦਾ ਕਰਨ ਦੇ ਸੁਚੇਤ ਯਤਨ ਕਰਦਾ ਹੈ। ਪਰ ਉਸਦੇ ਇਨ੍ਹਾਂ ਯਤਨਾਂ ਦਾ ਸਰਮਾਏਦਾਰੀ ਵੱਲੋਂ ਅਲੱਗ-ਅਲੱਗ ਢੰਗ ਨਾਲ਼ ਵਿਰੋਧ ਹੁੰਦਾ ਹੈ ।ਪਹਿਲਾਂ ਇਸ ਵਰਗ ਦੀ ਲੜਕੀ ਹਰਮਿੰਦਰ ਉਸ ਨੂੰ ਵਸ ਵਿੱਚ ਕਰਨਾ ਚਾਹੁੰਦੀ ਹੈ ਤੇ ਅਜਿਹਾ ਨਾ ਕਰ ਸਕਣ ਤੇ ਕੈਦ ਕਰਵਾਉਂਦੀ ਹੈ। ਫਿਰ ਜਲਸੇ ਨੂੰ ਸੰਬੋਧਿਤ ਕਰਕੇ ਆਉਂਦਿਆਂ ਜੋਗਿੰਦਰ ਦੇ ਆਦਮੀਆਂ ਵੱਲੋਂ ਪਾਏ ਤੇਜ਼ਾਬ ਕਰਕੇ ਸੁਰਿੰਦਰ ਨੂੰ ਅੱਖਾਂ ਦੀ ਜੋਤ ਗੁਆਉਣੀ ਪੈਂਦੀ ਹੈ। ਇਹੀ ਨਹੀਂ ਉਸ ਦੀ ਭੈਣ ਦਾ ਕ਼ਤਲ ਕਰ ਦਿੱਤਾ ਜਾਂਦਾ ਹੈ ਤੇ ਅੰਤ ਵਿੱਚ ਉਸ ਨੂੰ ਪੁਲਿਸ ਗੋਲ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ।[1]

ਪਾਤਰ

ਸੋਧੋ
  • ਸੁਰਿੰਦਰ।
  • ਹਰਮਿੰਦਰ।
  • ਜੋਗਿੰਦਰ।
  • ਜੁਪਿੰਦਰ।

ਅਾਲੋਚਨਾ

ਸੋਧੋ

ਨਾਵਲ ਦੇ ਅੰਤਲੇ ਵੇਰਵਿਆਂ ਵਿੱਚ ਸੁਰਿੰਦਰ ਦੇ ਸਮੁੱਚੇ ਪਰਿਵਾਰ ਦੀ ਤਬਾਹੀ ਤੇ ਉਸ ਦੀ ਮਾਂ ਤੇ ਜੀਵਨ ਸਾਥਣ ਜੁਪਿੰਦਰ ਦੀ ਹਾਹਾਕਾਰ ਭਾਵੇਂ ਤ੍ਰਾਸਦਿਕ ਹੈ। ਪਰ ਲੋਕਾਂ ਵਿੱਚ ਉਪਜਿਆ ਰੋਹ ਤੇ ਅੰਦੋਲਨ ਸੁਰਿੰਦਰ ਦੇ ਖ਼ੂਨ ਦੀ ਲਾਜ ਪਾਲਦਾ ਪ੍ਰਤੀਤ ਹੁੰਦਾ ਹੈ। ਪ੍ਰਗਤੀਵਾਦੀ ਚੇਤਨਾ ਅਧੀਨ ਲਿਖਿਆ ਇਹ ਨਾਵਲ ਆਪਣੇ ਨਿਸ਼ਚਿਤ ਪ੍ਰਯੋਜਨ ਦੀ ਦ੍ਰਿੜ ਪੇਸ਼ਕਾਰੀ ਨੂੰ ਮੁਖ ਰੱਖਦਾ ਹੈ।[2]

ਹਵਾਲੇ

ਸੋਧੋ
  1. ਜਸਬੀਰ ਮੰਡ, ਲਹੂ ਦੀ ਅੱਗ, ਸੀਮਾ ਪਾਕੇਟ ਬੁਕਸ, ਸਰਹਿੰਦ ਮੰਡੀ
  2. ਡਾ. ਧਨਵੰਤ ਕੌਰ, ਪੰਜਾਬੀ ਨਾਵਲਕਾਰ ਸੰਦਰਭ ਕੋਸ਼ ਭਾਗ-ਦੂਜਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ ਪੰਨਾ-300