ਲਾਚਾ
ਲੱਕ ਤੇ ਬੰਨ੍ਹਣ ਵਾਲੀ ਇਕ ਰੇਸ਼ਮੀ ਤਹਿਮਤ ਨੂੰ, ਜਿਸ ਦੇ ਵਿਚ ਚਾਰ ਖਾਨੇ ਬਣੇ ਹੁੰਦੇ ਹਨ ਅਤੇ ਪਾਸੇ ਤੇ ਚੌੜੀ ਲਾਲ ਰੰਗ ਦੀ ਰੇਸ਼ਮੀ ਕੰਨੀ ਹੁੰਦੀ ਹੈ, ਲਾਚਾ ਕਹਿੰਦੇ ਹਨ। ਕਈ ਲਾਚਿਆਂ ਵਿਚ ਗੁਲਾਬੀ ਰੰਗ ਦੀ ਕੰਨੀ ਹੁੰਦੀ ਹੈ। ਲਾਚਾ ਅੱਜ ਦੇ ਪਾਕਿਸਤਾਨੀ ਪੰਜਾਬ ਦੇ ਮੁਸਲਮ ਜਾਤੀ ਦੇ ਲੋਕ ਪਹਿਨਦੇ ਸਨ। ਹਿੰਦੂ ਤੇ ਸਿੱਖ ਧੋਤੀ ਪਹਿਨਦੇ ਸਨ। ਹੁਣ ਵੀ ਪੰਜਾਬ ਵਿਚ ਮਲੇਰਕੋਟਲੇ ਅਤੇ ਕਾਦੀਆਂ ਸ਼ਹਿਰਾਂ ਵਿਚ, ਜਿੱਥੇ ਜ਼ਿਆਦਾ ਮੁਸਲਮ ਆਬਾਦੀ ਹੈ, ਉੱਥੇ ਲਾਚੇ ਪਹਿਲੇ ਵਿਅਕਤੀ ਤੁਹਾਨੂੰ ਮਿਲ ਜਾਣਗੇ ?[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.