ਲਾਰਵਾ
ਕੁੱਝ ਜੀਵਾਂ, ਜਿਵੇਂ ਕੀਟ-ਪਤੰਗਿਆਂ ਅਤੇ ਜਲਥਲੀਆਂ ਦੇ ਵਿਕਾਸ ਵਿੱਚ ਡਿੰਭ ਜਾਂ ਡਿੰਭਕ (ਲਾਰਵਾ) ਇੱਕ ਅਪ੍ਰੋਢ ਦਸ਼ਾ ਹੈ। ਡਿੰਭ ਦਾ ਰੂਪ ਰੰਗ ਉਸ ਦੇ ਵਿਕਸਤ ਰੂਪ ਤੋਂ ਇੱਕਦਮ ਭਿੰਨ ਹੋ ਸਕਦਾ ਹੈ। ਜਿਵੇਂ ਕਿ ਤਿਤਲੀ ਅਤੇ ਉਸ ਦੇ ਲਾਰਵੇ ਦਾ ਹੁੰਦਾ ਹੈ। ਡਿੰਭ ਵਿੱਚ ਅਕਸਰ ਕੁੱਝ ਅਜਿਹੇ ਅੰਗ ਪਾਏ ਜਾਂਦੇ ਹਨ ਜੋ ਉਸ ਦੇ ਵਿਕਸਿਤ ਰੂਪ ਵਿੱਚ ਨਹੀਂ ਹੁੰਦੇ ਹਨ।