ਲਾਲ ਕਿਤਾਬ (ਜੁੰਗ)
ਦ ਰੈੱਡ ਬੁੱਕ, ਮੂਲ ਨਾਮ Liber Novus (ਲਾਤੀਨੀ ਵਿੱਚ ਅਰਥ ਨਵੀਂ ਕਿਤਾਬ), 205-ਪੰਨਿਆਂ ਵਾਲਾ ਖਰੜਾ ਹੈ ਜਿਸ ਦੀ ਰਚਨਾ ਸਵਿਸ ਮਨੋਵਿਸ਼ਲੇਸ਼ਕ ਕਾਰਲ ਗੁਸਤਫ਼ ਜੁੰਗ ਨੇ ਤਕਰੀਬਨ 1914 ਅਤੇ 1930 ਦੇ ਦਰਮਿਆਨ ਕੀਤੀ ਸੀ ਅਤੇ ਇਸਨੂੰ ਫਿਲੇਮੋਨ ਫ਼ਾਉਂਡੇਸ਼ਨ ਨੇ ਛਪਣ ਲਈ ਤਿਆਰ ਕੀਤਾ ਸੀ। ਇਸ ਦਾ ਪ੍ਰਕਾਸ਼ਨ ਡਬਲਿਊ. ਡਬਲਿਊ. ਨਾਰਟੋਨ ਐਂਡ ਕੰ. ਨੇ 7 ਅਕਤੂਬਰ 2009 ਨੂੰ ਕੀਤਾ। 2001 ਤੱਕ ਜੁੰਗ ਦੇ ਵਾਰਸਾਂ ਨੇ ਵਿਦਵਾਨਾਂ ਨੂੰ ਕਿਤਾਬ ਵਰਤਣ ਦੀ ਆਗਿਆ ਨਹੀਂ ਸੀ ਦਿੱਤੀ। ਜੁੰਗ ਨੇ ਇਹ ਲਿਖਤ ਸਿਗਮੰਡ ਫ਼ਰਾਇਡ ਨਾਲ ਝਗੜੇ ਦੇ ਬਾਅਦ 1913 ਟਵਿੱਚ ਲਿਖਣੀ ਸ਼ੁਰੂ ਕੀਤੀ ਸੀ। ਉਸਨੇ ਇਸ ਦਾ ਮੂਲ ਨਾਮ Liber Novus (ਲਾਤੀਨੀ ਵਿੱਚ ਸ਼ਬਦੀ ਅਰਥ ਨਵੀਂ ਕਿਤਾਬ) ਰੱਖਿਆ ਸੀ, ਪਰ ਇਹ ਗੈਰ-ਰਸਮੀ ਤੌਰ ਤੇ ਲਾਲ ਕਿਤਾਬ (The Red Book) ਮਸ਼ਹੂਰ ਹੋ ਗਈ ਅਤੇ ਇਸੇ ਨਾਮ ਤੇ ਛਪੀ। [1]
ਲੇਖਕ | ਕਾਰਲ ਗੁਸਤਫ਼ ਜੁੰਗ |
---|---|
ਮੂਲ ਸਿਰਲੇਖ | Liber Novus ("ਨਵੀਂ ਕਿਤਾਬ") |
ਅਨੁਵਾਦਕ | Mark Kyburz, John Peck, Sonu Shamdasani |
ਪ੍ਰਕਾਸ਼ਕ | ਫਿਲੇਮੋਨ ਸੀਰੀਜ਼, ਫਿਲੇਮੋਨ ਫ਼ਾਉਂਡੇਸ਼ਨ ਐਂਡ ਡਬਲਿਊ. ਡਬਲਿਊ. ਨਾਰਟੋਨ ਐਂਡ ਕੰ. |
ਪ੍ਰਕਾਸ਼ਨ ਦੀ ਮਿਤੀ | 2009 |
ਸਫ਼ੇ | 404 |
ਆਈ.ਐਸ.ਬੀ.ਐਨ. | 978-0-393-06567-1 |
ਓ.ਸੀ.ਐਲ.ਸੀ. | 317919484 |
150.19/54 22 | |
ਐੱਲ ਸੀ ਕਲਾਸ | BF109.J8 A3 2009 |
ਪਰਸੰਗ ਅਤੇ ਰਚਨਾ
ਸੋਧੋਜੁੰਗ 1907 ਤੋਂ ਸ਼ੁਰੂ ਹੋਕੇ ਲਗਭਗ ਛੇ ਸਾਲ ਦੇ ਅਰਸੇ ਲਈ ਫ਼ਰਾਇਡ ਨਾਲ ਜੁੜਿਆ ਰਿਹਾ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੇ ਰਿਸ਼ਤੇ ਲਗਾਤਾਰ ਨਾਖ਼ੁਸ਼ਗਵਾਰ ਹੁੰਦੇ ਗਏ। ਜਦ ਰਿਸ਼ਤੇ ਦੀ ਫਾਈਨਲ ਬ੍ਰੇਕ 1913 ਵਿੱਚ ਹੋਈ, ਜੰਗ ਨੇ ਆਪਣੇ ਪੇਸ਼ੇਵਰ ਕੰਮਾਂ ਵਿੱਚੋਂ ਬਹੁਤ ਸਾਰੇ ਪਿੱਛੇ ਪਾ ਦਿੱਤੇ ਤਾਂ ਜੋਨ ਉਹ ਆਪਣੇ ਨਿੱਜੀ ਅਤੇ ਪੇਸ਼ੇਵਰ ਮਾਰਗ ਤੇ ਮੁੜ ਵਿਚਾਰ ਕਰ ਸਕਦਾ। [2] ਨਵੀਂ ਕਿਤਾਬ ਨੂੰ ਸਾਕਾਰ ਕਰਨ ਦੀ ਰਚਨਾਤਮਕ ਗਤੀਵਿਧੀ 1913 ਤੋਂ 1917 ਦੇ ਇਸ ਅਰਸੇ ਵਿਚ ਹੋਈ।
ਹਵਾਲੇ
ਸੋਧੋ- ↑ http://gnosis.org/redbook/
- ↑ Shamdasani gives a detailed review Jung's development and his divergence from Freud during this period in: Sonu Shamdasani, C. G. Jung: A Biography in Books, W. W. Norton, 2012, pp. 49-60. ISBN 978-0393073676