ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ[2] ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।

ਲਾਤੀਨੀ
Lingua latīna
Rome Colosseum inscription 2.jpg
ਕੋਲੋਸੀਅਮ ਵਿੱਚ ਲਾਤੀਨੀ ਵਿੱਚ ਲਿਖਿਆ ਹੋਇਆ
ਉਚਾਰਨ[laˈtiːna]
ਜੱਦੀ ਬੁਲਾਰੇ
  • ਲਾਤੀਅਮ
  • ਰੋਮਨ ਸਾਮਰਾਜ / ਗਣਰਾਜ / ਸਾਮਰਾਜ
  • ਸਿਲੀਸ਼ੀਆ ਦਾ ਆਰਮੇਨੀਆਈ ਸਾਮਰਾਜ (ਲਿੰਗੂਆ ਫ਼ਰਾਂਕਾ)
  • ਵੈਟੀਕਨ ਸ਼ਹਿਰ
ਨਸਲੀਅਤਲਾਤੀਨੀ ਕਬੀਲਾ
Eraਵਲਗਰ ਲਾਤੀਨੀ ਤੋਂ ਰੁਮਾਂਸ ਭਾਸ਼ਾਵਾਂ ਬਣੀਆਂ, 6ਵੀਂ - 9ਵੀਂ ਸਦੀਆਂ; ਧਾਰਮਿਕ ਅਤੇ ਵਿਦਵਾਨਾਂ ਦੀ ਭਾਸ਼ਾ ਵਜੋਂ ਮੱਧ ਯੂਰਪ ਦੇ ਕੈਥੋਲਿਕ ਮੁਲਕਾਂ ਵਿੱਚ ਇਸਦੀ ਸਿੱਖਿਆ ਚਲਦੀ ਰਹੀ।
ਲਾਤੀਨੀ ਲਿਪੀ 
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਰੈਗੂਲੇਟਰ
ਭਾਸ਼ਾ ਦਾ ਕੋਡ
ਆਈ.ਐਸ.ਓ 639-1la
ਆਈ.ਐਸ.ਓ 639-2lat
ਆਈ.ਐਸ.ਓ 639-3lat
Glottologlati1261
ਭਾਸ਼ਾਈਗੋਲਾ51-AAB-a
Roman Empire map.svg
ਰੋਮਨ ਸਾਮਰਾਜ (ਅੰ. 117 ਈਸਵੀ) ਦਾ ਨਕਸ਼ਾ ਅਤੇ ਲਾਤੀਨੀ ਬੁਲਾਰਿਆਂ ਦਾ ਖੇਤਰ (ਗੂੜ੍ਹਾ ਹਰਾ)। ਸਾਮਰਾਜ ਵਿੱਚ ਲਾਤੀਨੀ ਤੋਂ ਬਿਨਾਂ ਯੂਨਾਨੀ ਭਾਸ਼ਾ ਅਤੇ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਸਨ।
Romance 20c en-2009-15-02.png
ਰੁਮਾਂਸ ਭਾਸ਼ਾਵਾਂ ਦਾ ਦਾਇਰਾ।
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਇਤਿਹਾਸਸੋਧੋ

ਰੋਮਨ ਮਿੱਥ ਦੇ ਅਨੁਸਾਰ ਲਾਤੀਨੀ ਭਾਸ਼ਾ ਟ੍ਰੋਜਨ ਦੀ ਜੰਗ ਦੇ ਨੇੜੇ-ਤੇੜੇ ਲਾਤੀਨੀ ਕਬੀਲੇ ਦੁਆਰਾ ਬੋਲੀ ਜਾਂਦੀ ਸੀ। ਸ਼ਬਦਾਵਲੀ, ਵਰਤੋਂ, ਹਿੱਜਿਆਂ ਆਦਿ ਵਿੱਚ ਫ਼ਰਕ ਦੇ ਮੁਤਾਬਿਕ ਲਾਤੀਨੀ ਭਾਸ਼ਾ ਨੂੰ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ।

ਪੁਰਾਣੀ ਲਾਤੀਨੀਸੋਧੋ

ਲਾਤੀਨੀ ਦੀ ਸਭ ਤੋਂ ਪੁਰਾਣੀ ਕਿਸਮ ਪੁਰਾਣੀ ਲਾਤੀਨੀ ਹੈ। ਪੁਰਾਣੀ ਲਾਤੀਨੀ 75 ਈਸਵੀ ਪੂਰਵ ਤੋਂ ਪਹਿਲਾਂ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸਦੀ ਪ੍ਰਮਾਣਿਕਤਾ ਉਸ ਸਮੇਂ ਦੀਆਂ ਸਾਹਿਤਕ ਰਚਨਾਵਾਂ ਅਤੇ ਸ਼ਿਲਾਲੇਖਾਂ ਤੋਂ ਮਿਲਦੀ ਹੈ। ਇਸ ਕਾਲ ਵਿੱਚ ਇਤਰੁਸਕੀ ਲਿਪੀ ਤੋਂ ਲਾਤੀਨੀ ਲਿਪੀ ਵਿਕਸਿਤ ਹੋਈ। ਇਸਦੀ ਲਿਪੀ ਥੋੜ੍ਹੀ ਦੇਰ ਬਾਅਦ ਸੱਜੇ ਤੋਂ ਖੱਬੇ[3] ਦੀ ਜਗ੍ਹਾ ਖੱਬੇ ਤੋਂ ਸੱਜੇ ਹੋ ਗਈ।[4]

ਕਲਾਸੀਕਲ ਲਾਤੀਨੀਸੋਧੋ

ਕਲਾਸੀਕਲ ਲਾਤੀਨੀ 75 ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਹ ਕਿਸਮ ਕਵੀਆਂ, ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਨੇ ਚੇਤਨ ਤੌਰ ਉੱਤੇ ਬਣਾਈ, ਜਿਹਨਾਂ ਨੇ ਉਸ ਸਮੇਂ ਦੀਆਂ ਮਹਾਨ ਰਚਨਾਵਾਂ ਲਿਖੀਆਂ। ਇਹਨਾਂ ਵਿਅਕਤੀਆਂ ਦੀ ਪੜ੍ਹਾਈ ਵਿਆਕਰਨ ਸਕੂਲਾਂ ਵਿੱਚ ਹੁੰਦੀ ਸੀ।

ਵਲਗਰ ਲਾਤੀਨੀਸੋਧੋ

ਪਲੌਟਸ ਦੀਆਂ ਲਿਖਤਾਂ ਦੇ ਅਧਿਐਨ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਕਲਾਸੀਕਲ ਲਾਤੀਨੀ ਦੇ ਸਮੇਂ ਆਮ ਬੋਲ ਚਾਲ ਵਿੱਚ ਵਲਗਰ ਲਾਤੀਨੀ(sermo vulgi (ਲੋਕਾਂ ਦੀ ਭਾਸ਼ਾ) - ਸੀਸੇਰੋ) ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਭਾਸ਼ਾ ਲਿਖਤ ਵਿੱਚ ਨਹੀਂ ਵਰਤੀ ਜਾਂਦੀ ਸੀ ਇਸ ਲਈ ਇਹਦੇ ਸਿਰਫ਼ ਕੁਝ ਲਫ਼ਜ਼(ਕਲਾਸਕੀਲ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ) ਜਾਂ ਕਿਤੇ-ਕਿਤੇ ਕੰਧਾਂ ਉੱਤੇ ਉਕਰੇ ਵਾਕ ਹੀ ਮਿਲਦੇ ਹਨ।[5]

ਮੱਧਕਾਲੀ ਲਾਤੀਨੀਸੋਧੋ

ਮੱਧਕਾਲੀ ਲਾਤੀਨੀ ਉੱਤਰ-ਕਲਾਸੀਕਲ ਦੌਰ ਵਿੱਚ ਲਿਖਤ ਵਿੱਚ ਵਰਤੀ ਜਾਂਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਤੱਕ ਬੋਲ-ਚਾਲ ਦੀ ਲਾਤੀਨੀ ਰੋਮਾਂਸ ਭਾਸ਼ਾਵਾਂ ਵਿੱਚ ਵਿਕਸਿਤ ਹੋ ਗਈ ਸੀ ਪਰ ਅਕਾਦਮਿਕ ਹਲਕਿਆਂ ਵਿੱਚ ਹਾਲੇ ਵੀ ਲਾਤੀਨੀ ਦੀ ਵਰਤੋਂ ਹੁੰਦੀ ਸੀ।

ਪੁਨਰਜਾਗਰਨ ਲਾਤੀਨੀਸੋਧੋ

ਪੁਨਰਜਾਗਰਨ ਦੇ ਨਾਲ ਲਾਤੀਨੀ ਥੋੜ੍ਹੀ ਦੇਰ ਲਈ ਫਿਰ ਤੋਂ ਪ੍ਰਚੱਲਿਤ ਹੋ ਗਈ। ਇਸ ਦੌਰ ਵਿੱਚ ਮੱਧਕਾਲੀ ਲਾਤੀਨੀ ਦੀ ਜਗ੍ਹਾ ਉੱਤੇ ਦੁਬਾਰਾ ਤੋਂ ਕਲਾਸੀਕਲ ਲਾਤੀਨੀ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦਾਂਤੇ ਆਲੀਗੀਏਰੀ ਅਤੇ ਜਿਓਵਾਨੀ ਬੋਕਾਸੀਓ ਵਰਗੇ ਲੇਖਕਾਂ ਨੇ ਲਾਤੀਨੀ ਵਿੱਚ ਰਚਨਾਵਾਂ ਲਿਖੀਆਂ।

ਮੁੱਢਲੀ ਆਧੁਨਿਕ ਲਾਤੀਨੀਸੋਧੋ

ਮੁੱਢਲੇ ਆਧੁਨਿਕ ਦੌਰ ਤੱਕ ਵੀ ਲਾਤੀਨੀ ਯੂਰਪੀ ਸੱਭਿਆਚਾਰ ਦੀ ਪ੍ਰਮੁੱਖ ਭਾਸ਼ਾ ਸੀ। 17ਵੀਂ ਸਦੀ ਦੇ ਅੰਤ ਤੱਕ ਵੀ ਜ਼ਿਆਦਾਤਰ ਕਿਤਾਬਾਂ ਅਤੇ ਲਗਭਗ ਸਾਰੇ ਹੀ ਦਸਤਾਵੇਜ਼ ਲਾਤੀਨੀ ਵਿੱਚ ਲਿਖੇ ਜਾਂਦੇ ਸਨ।

ਆਧੁਨਿਕ ਲਾਤੀਨੀਸੋਧੋ

19ਵੀਂ ਸਦੀ ਤੋਂ ਲੈਕੇ ਹੁਣ ਤੱਕ ਚੱਲ ਰਹੀ ਲਾਤੀਨੀ ਨੂੰ ਆਧੁਨਿਕ ਲਾਤੀਨੀ ਕਿਹਾ ਜਾਂਦਾ ਹੈ। ਆਧੁਨਿਕ ਦੌਰ ਵਿੱਚ ਲਾਤੀਨੀ ਦੀ ਵਰਤੋਂ ਵਧੇਰੇ ਤੌਰ ਉੱਤੇ ਵਾਕੰਸ਼ਾਂ ਦੇ ਪੱਧਰ ਉੱਤੇ ਹੀ ਕੀਤੀ ਜਾਂਦੀ ਹੈ। ਲਾਤੀਨੀ ਵਿੱਚ ਜ਼ਿਆਦਾ ਕਾਵਿ-ਸੰਗ੍ਰਹਿ ਅਤੇ ਉਸਤੋਂ ਬਿਨਾਂ ਵਾਰਤਕ ਜਾਂ ਹੋਰ ਰਚਨਾਵਾਂ ਵੀ ਲਿਖੀਆਂ ਗਈ। ਕੁਝ ਲਾਤੀਨੀ ਫ਼ਿਲਮਾਂ ਵੀ ਬਣਾਈਆਂ ਗਈਆਂ ਹਨ।

ਧੁਨੀ ਵਿਗਿਆਨਸੋਧੋ

ਪੁਰਾਤਨ ਲਾਤੀਨੀ ਧੁਨੀਆਂ ਦੇ ਉਚਾਰਨ ਬਾਰੇ ਕੋਈ ਪਹਿਲਾਂ ਦੇ ਸਬੂਤ ਨਹੀਂ ਮਿਲਦੇ। ਇਸਦਾ ਧੁਨੀ ਵਿਗਿਆਨ ਬਾਅਦ ਵਿੱਚ ਉਸਾਰਿਆ ਗਿਆ ਹੈ। ਇਸ ਲਈ ਪੁਰਾਣੇ ਲੇਖਕਾਂ ਦੇ ਉਚਾਰਨ ਬਾਰੇ ਟਿੱਪਣੀਆਂ, ਪੁਰਾਤਨ ਸ਼ਬਦ ਨਿਰੁਕਤੀਆਂ ਅਤੇ ਬਾਕੀ ਭਾਸ਼ਾਵਾਂ ਵਿੱਚ ਮੌਜੂਦ ਲਾਤੀਨੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।[6]

ਵਿਅੰਜਨਸੋਧੋ

ਪੁਰਾਤਨ ਲਾਤੀਨੀ ਦੀਆਂ ਵਿਅੰਜਨ ਧੁਨੀਆਂ ਹੇਠਲੇ ਟੇਬਲ ਵਿੱਚ ਦਿੱਤੀਆਂ ਗਈਆਂ ਹਨ।[7]

ਹੋਂਠੀ ਦੰਤੀ ਤਾਲਵੀ ਕੋਮਲ ਤਾਲਵੀ ਕੰਠੀ
ਸਾਧਾਰਨ ਹੋਂਠੀ
ਸਫੋਟਕ ਸਘੋਸ਼ b d ɡ
ਅਘੋਸ਼ p t k
ਸੰਘਰਸ਼ੀ ਸਘੋਸ਼ z
ਅਘੋਸ਼ f s h
ਨਾਸਕੀ m n
ਕਾਂਬਵੀਂ r
ਅਰਧਵਿਅੰਜਨ l j w

ਸਵਰਸੋਧੋ

ਮੂਹਰਲੇ ਵਿਚਲੇ ਮਗਰਲੇ
ਬੰਦ iː ɪ ʊ uː
ਮੱਧ eː ɛ ɔ oː
ਖੁੱਲ੍ਹੇ a aː

ਅੰਕਸੋਧੋ

ਪੁਰਾਤਨ ਸਮੇਂ ਵਿੱਚ ਲਾਤੀਨੀ ਵਿੱਚ ਅੰਕ ਅੱਖਰਾਂ ਨਾਲ ਲਿਖੇ ਜਾਂਦੇ ਸੀ।

ਨੀਚੇ ਕੁਝ ਅੰਕ ਲਾਤੀਨੀ ਅੱਖਰਾਂ, ਰੋਮਨ ਅੰਕਾਂ, ਪੰਜਾਬੀ ਅੱਖਰਾਂ ਅਤੇ ਅਰਬੀ ਅੰਕਾਂ ਦੇ ਵਿੱਚ ਦਿੱਤੇ ਗਏ ਹਨ।

ਊਨਸ(ūnus), ਊਨਾ(ūna), ਊਨਮ(ūnum) (ਪੁਰਸ਼, ਇਸਤਰੀ, ਨਿਪੁੰਸਕ) I ਇੱਕ(1)
ਦੂਓ(duo), ਦੂਏ(duae), ਦੂਓ(duo) (ਪੁ., ਇ., ਨਿ.) II ਦੋ(2)
ਤਰੇਸ(trēs), ਤਰੀਆ(tria) (ਪੁ./ਇ., ਨਿ.) III ਤਿੰਨ(3)
ਕੂਆਤੋਰ(quattuor) IIII ਜਾਂ IV ਚਾਰ(4)
ਕੂਈਂਕੇ(quīnque) V ਪੰਜ(5)
ਸੇਕਸ(sex) VI ਛੇ(6)
ਸੇਪਤੇਮ(septem) VII ਸੱਤ(7)
ਔਕਤੋ(octō) VIII ਅੱਠ(8)
ਨੋਵੇਮ(novem) VIIII or IX ਨੌਂ(9)
ਦੇਸੇਮ(decem) X ਦੱਸ(10)
ਕੂਈਨਕੂਆਗੀਂਤਾ(quīnquāgintā) L ਪੰਜਾਹ(50)
ਸੈਂਤਮ(Centum) C ਸੌ (100)
ਕੂਈਨਗੇਂਤੀ(Quīngentī) D ਪੰਜ ਸੌ(500)
ਮੀਲੇ(Mīlle) M ਇੱਕ ਹਜ਼ਾਰ(1000)

ਹਵਾਲੇਸੋਧੋ

  1. "Schools". Britannica (1911 ed.). 
  2. Sandys, John Edwin (1910). A companion to Latin studies. Chicago: University of Chicago Press. pp. 811–812.
  3. Diringer 1996, pp. 533–4
  4. Sacks, David (2003). Language Visible: Unraveling the Mystery of the Alphabet from A to Z. London: Broadway Books. p. 80. ISBN 0-7679-1172-5.
  5. Herman & Wright 2000, pp. 17–18
  6. Allen 2004, pp. viii-ix
  7. Sihler, Andrew L. (1995). New Comparative Grammar of Greek and Latin. Oxford University Press. ISBN 978-0-19-508345-3. Retrieved 12 March 2013.

ਬਾਹਰੀ ਲਿੰਕਸੋਧੋ

ਭਾਸ਼ਾ ਸਬੰਧੀ ਕੁਝ ਸੰਦਸੋਧੋ

ਕੋਰਸਸੋਧੋ

ਵਿਆਕਰਨਸੋਧੋ

ਧੁਨੀ ਉਚਾਰ ਵਿਗਿਆਨਸੋਧੋ

ਲਾਤੀਨੀ ਭਾਸ਼ਾ ਵਿੱਚ ਖ਼ਬਰਾਂਸੋਧੋ

ਲਾਤੀਨੀ ਭਾਸ਼ਾ ਦੇ ਆਨਲਾਈਨ ਭਾਈਚਾਰੇਸੋਧੋ